ਸ਼ਾਰਜਾਹ ਮਾਸਟਰਜ਼ ਸ਼ਤਰੰਜ ''ਚ ਅਭਿਜੀਤ ਸਾਂਝੀ ਬੜ੍ਹਤ ''ਤੇ

Wednesday, Mar 27, 2019 - 09:52 PM (IST)

ਸ਼ਾਰਜਾਹ ਮਾਸਟਰਜ਼ ਸ਼ਤਰੰਜ ''ਚ ਅਭਿਜੀਤ ਸਾਂਝੀ ਬੜ੍ਹਤ ''ਤੇ

ਨਵੀਂ ਦਿੱਲੀ— ਸ਼ਾਰਜਾਹ ਮਾਸਟਰਜ਼ ਇੰਟਰਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ ਦੇ 5ਵੇਂ ਰਾਊਂਡ ਵਿਚ ਭਾਰਤ ਦੇ ਅਭਿਜੀਤ ਗੁਪਤਾ ਨੇ ਅਰਮੀਨੀਆ ਦੇ ਚੋਟੀ ਦੇ ਗੇਬ੍ਰੀਅਲ ਸਰਗਿਸਸੀਅਨ ਨੂੰ ਹਰਾ ਕੇ ਸਾਂਝੀ ਬੜ੍ਹਤ 'ਚ ਆਪਣਾ ਸਥਾਨ ਬਣਾ ਲਿਆ ਹੈ। ਇਸ ਜਿੱਤ ਦੇ ਨਾਲ ਹੀ ਅਭਿਜੀਤ ਦੇ ਹੁਣ 4.5 ਅੰਕ ਹੋ ਗਏ ਹਨ। ਉਹ ਰੂਸ ਦੇ ਏਰਨੇਸਟੋ ਇਨਰਕੇਵ, ਚੀਨ ਦੇ ਹਾਊ ਵਾਂਗ ਤੇ ਈਰਾਨ ਦੇ ਮੌਜੂਦਾ ਵਿਸ਼ਵ ਜੂਨੀਅਰ ਚੈਂਪੀਅਨ ਪਰਹਮ ਮਘਸੂਦਲੂ ਦੇ ਨਾਲ ਸਾਂਝੀ ਬੜ੍ਹਤ 'ਤੇ ਆ ਗਏ ਹਨ।
ਹੋਰ ਭਾਰਤੀ ਖਿਡਾਰੀਆਂ 'ਚ ਅੱਜ ਅਦਿੱਤਯਾ ਮਿੱਤਲ ਨੇ ਅਰਜਨਟੀਨਾ ਦੇ ਏਲੋਨ ਪੀਚੋਟ ਨੂੰ ਡਰਾਅ 'ਤੇ ਰੋਕਿਆ। ਨਿਹਾਲ ਸਰੀਨ ਨੇ ਉਜ਼ਬੇਕਿਸਤਾਨ ਦੀ ਚੋਟੀ ਦੀ ਮਹਿਲਾ ਖਿਡਾਰਨ ਟੋਖੀਜੋਰਨੋਵਾ ਨੂੰ ਹਰਾਉਂਦੇ ਹੋਏ ਕੱਲ ਦੀ ਹਾਰ ਤੋਂ ਉਭਰ ਕੇ ਚੰਗੀ ਵਾਪਸੀ ਕੀਤੀ। ਆਰ. ਆਰ. ਲਕਸ਼ਮਣ ਨੂੰ ਉਜ਼ਬੇਕ ਪ੍ਰਤਿਭਾ ਨੋਦਿਰਬੇਕ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਵਿਘਨੇਸ਼ ਐੱਨ. ਆਰ. ਤੇ ਦੀਪਨ ਚੱਕਰਵਰਤੀ ਨੇ ਵੀ ਆਪਣੇ-ਆਪਣੇ ਮੁਕਾਬਲੇ ਜਿੱਤੇ। 5 ਰਾਊਂਡ ਤੋਂ ਬਾਅਦ ਭਾਰਤੀ ਖਿਡਾਰੀਆਂ 'ਚ ਅਭਿਜੀਤ ਗੁਪਤਾ 4.5 ਅੰਕ, ਨਿਹਾਲ ਸਰੀਨ, ਦੀਪਨ ਚੱਕਰਵਰਤੀ ਤੇ ਰੌਣਕ ਸਾਧਵਾਨੀ 4 ਅੰਕਾਂ 'ਤੇ ਖੇਡ ਰਹੇ ਹਨ।


author

Gurdeep Singh

Content Editor

Related News