US Open : ਨਡਾਲ ਕੁਆਟਰ-ਫਾਈਨਲ ’ਚ, ਜਵੇਰੇਵ ਹਾਰੇ

Tuesday, Sep 03, 2019 - 03:10 PM (IST)

US Open : ਨਡਾਲ ਕੁਆਟਰ-ਫਾਈਨਲ ’ਚ, ਜਵੇਰੇਵ ਹਾਰੇ

ਨਿਊਯਾਰਕ : ਰਫੇਲ ਨਡਾਲ ਨੇ 2014 ਦੇ ਚੈਂਪੀਅਨ ਮਾਰਿਨ ਸਿਲਿਚ ਨੂੰ ਹਰਾ ਕੇ ਅਮਰੀਕੀ ਓਪਨ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਜਦਕਿ ਅਲੈਗਜ਼ੈਂਡਰ ਜਵੇਰੇਵ 4 ਸੈੱਟਾਂ ਦਾ ਮੁਕਾਬਲਾ ਹਾਰ ਕੇ ਬਾਹਰ ਹੋ ਗਏ। ਫਲਸ਼ਿੰਗ ਮੀਡੋਸ ’ਤੇ 2010, 2013 ਅਤੇ 2017 ਵਿਚ ਖਿਤਾਬ ਜਿੱਤ ਚੁੱਕੇ ਦੂਜਾ ਦਰਜਾ ਪ੍ਰਾਪਤ ਨਡਾਲ ਨੇ ਕ੍ਰੋਏਸ਼ੀਆ ਦੇ ਸਿਲਿਚ ਨੂੰ 6-3, 3-6, 6-1, 6-2 ਨਾਲ ਹਰਾਇਆ। ਨਡਾਲ ਦਾ ਸਾਹਮਣਾ ਹੁਣ ਅਰਜਨਟੀਨਾ ਦੇ ਡਿਏਗੋ ਸ਼ਵਾਰਟਜ਼ਮੈਨ ਨਾਲ ਹੋਵੇਗਾ ਜਿਸ ਨੇ ਜਵੇਰੇਵ ਨੂੰ 3-6, 6-2, 6-4, 6-3 ਨਾਲ ਹਰਾਇਆ। ਮਤੇਓ ਬੇਰੇਤਿਨੀ 42 ਸਾਲਾਂ ਵਿਚ ਅਮਰੀਕੀ ਓਪਨ ਕੁਆਰਟਰ ਫਾਈਨਲ ਵਿਚ ਪਹੁੰਚਣ ਵਾਲੇ ਦੂਜੇ ਇਟੈਲੀਅਨ ਖਿਡਾਰੀ ਬਣ ਗਏ ਜਿਸ ਨੇ ਰੂਸ ਦੇ ਆਂਦਰੇਈ ਰੂਬਲੇਵ ਨੂੰ 6-1, 6-4, 7-6 ਨਾਲ ਹਰਾਇਆ। ਹੁਣ ਉਸਦਾ ਸਾਹਮਣਾ ਫ੍ਰਾਂਸ ਦੇ 13ਵਾਂ ਦਰਜਾ ਪ੍ਰਾਪਤ ਗਾਏਲ ਮੋਂਫਿਲਸ ਨਾਲ ਹੋਵੇਗਾ।


Related News