ਸੁਸ਼ਾਂਤ ਦੀ ਯਾਦ ''ਚ ਪ੍ਰਸ਼ੰਸਕਾਂ ਨੇ ਬਦਲ ਦਿੱਤਾ ਧੋਨੀ ਦੇ ਸੂਬੇ ਦਾ ''ਹੁਲੀਆ'', ਦੇਖੋ ਤਸਵੀਰਾਂ

Monday, Jun 22, 2020 - 04:51 PM (IST)

ਸੁਸ਼ਾਂਤ ਦੀ ਯਾਦ ''ਚ ਪ੍ਰਸ਼ੰਸਕਾਂ ਨੇ ਬਦਲ ਦਿੱਤਾ ਧੋਨੀ ਦੇ ਸੂਬੇ ਦਾ ''ਹੁਲੀਆ'', ਦੇਖੋ ਤਸਵੀਰਾਂ

ਨਵੀਂ ਦਿੱਲੀ : ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਖੁਦਕੁਸ਼ੀ ਕੀਤੇ ਕਰੀਬ ਹਫਤਾ ਹੋ ਗਿਆ ਹੈ ਪਰ ਅਜੇ ਵੀ ਪ੍ਰਸ਼ੰਸਕਾਂ ਨੂੰ ਉਸ ਦੀ ਮੌਤ 'ਤੇ ਯਕੀਨ ਨਹੀਂ ਹੋ ਰਿਹਾ ਹੈ। ਪ੍ਰਸ਼ੰਸਕ ਸਦਮੇ ਵਿਚ ਹਨ। ਸੁਸ਼ਾਂਤ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਲੋਕਾਂ ਨੂੰ ਦੀਵਾਨਾ ਤਾਂ ਬਣਾ ਹੀ ਲਿਆ ਸੀ ਨਾਲ ਹੀ ਐੱਮ. ਐੱਸ. ਧੋਨੀ. ਦੀ ਬਾਓਪਿਕ ਵਿਚ ਬਿਹਤਰੀਨ ਤਰੀਕੇ ਨਾਲ ਧੋਨੀ ਦੇ ਸੰਘਰਸ਼ ਨੂੰ ਵੱਡੇ ਪਰਦੇ 'ਤੇ ਉਤਾਰ ਕੇ ਉਸ ਨੇ ਕ੍ਰਿਕਟ ਤੇ ਖਾਸਕਰ ਧੋਨੀ ਦੇ ਪ੍ਰਸ਼ੰਸਕਾਂ ਨੂੰ ਵੀ ਆਪਣਾ ਦੀਵਾਨਾ ਬਣਾ ਲਿਆ ਸੀ।

PunjabKesari

ਇਸੇ ਕਾਰਨ ਸੁਸ਼ਾਂਤ ਦੇ ਜਾਣ ਨਾਲ ਕ੍ਰਿਕਟ ਪ੍ਰਸ਼ੰਸਕ ਵੀ ਦੁਖੀ ਹਨ। ਇੱਥੇ ਤਕ ਕਿ ਜਿਸ ਸੂਬੇ ਵਿਚ ਅਜੇ ਤਕ ਸਿਰਫ ਧੋਨੀ ਦੇ ਹੋਰਡਿੰਗਸ ਹੀ ਨਜ਼ਰ ਆਉਂਦੇ ਸੀ, ਉੱਥੇ ਹੁਣ ਸੁਸ਼ਾਂਤ ਦੇ ਵੀ ਵੱਡੇ-ਵੱਡੇ ਹੋਰਡਿੰਗਸ ਨਜ਼ਰ ਆ ਰਹੇ ਹਨ।

PunjabKesari

ਧੋਨੀ ਦੇ ਸੂਬੇ ਦੇ ਇਕ ਸ਼ਹਿਰ ਦਾ ਹੁਲਿਆ ਕੁਝ ਬਦਲਿਆ ਨਜ਼ਰ ਆਉਣ ਲੱਗਾ ਹੈ। ਝਾਰਖੰਡ ਦੇ ਦੁਮਕਾ ਸ਼ਹਿਰ ਵਿਚ ਇਨ੍ਹੀਂ ਦਿਨੀ ਸਿਰਫ ਸੁਸ਼ਾਂਤ ਸਿੰਘ ਰਾਜਪੂਤ  ਦੇ ਪੋਸਟਰ ਅਤੇ ਹੋਰਡਿੰਗਜ਼ ਹੀ ਨਜ਼ਰ ਆ ਰਹੇ ਹਨ। ਪ੍ਰਸ਼ੰਸਕਾਂ ਨੇ ਸੁਸ਼ਾਂਤ ਨੂੰ ਸ਼ਰਧਾਂਜਲੀ ਦਿੰਦਿਆਂ ਝਾਰਖੰਡ ਦੇ ਦੁਮਕਾ ਸ਼ਹਿਰ ਦੇ ਕਈ ਅਹਿਮ ਜਗ੍ਹਾਵਾਂ 'ਤੇ ਉਸ ਦੇ ਹੋਰਡਿੰਗਸ ਲਗਾ ਦਿੱਤੇ ਹਨ। ਧੋਨੀ ਦੇ ਪ੍ਰਸ਼ੰਸਕ ਵੀ ਇਸ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ।

PunjabKesari

PunjabKesari


author

Ranjit

Content Editor

Related News