ਲਾਕਡਾਊਨ ’ਚ ਵਿਰਾਟ ਨੂੰ ਯਾਦ ਆਇਆ ਹਨੀਮੂਨ, ਸ਼ੇਅਰ ਕੀਤੀ ਪੁਰਾਣੀ ਤਸਵੀਰ

05/09/2020 9:06:19 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਕਾਰਨ ਸਾਰੇ ਤਰ੍ਹਾਂ ਦੇ ਖੇਡ ਰੁੱਕੇ ਹੋਏ ਹਨ ਤੇ ਅਜਿਹੇ ’ਚ ਖੇਡ ਜਗਤ ਦੇ ਦਿੱਗਜ ਹਸਤੀਆਂ ਆਪਣੇ-ਆਪਣੇ ਘਰਾਂ ’ਚ ਸਮਾਂ ਬਤੀਤ ਕਰ ਰਹੇ ਹਨ। ਕ੍ਰਿਕਟਰ ਇਸ ਦੌਰਾਨ ਫੋਟੋ-ਵੀਡੀਓ ਸ਼ੇਅਰ ਕਰ ਰਹੇ ਹਨ। ਭਾਰਤੀ ਟੀਮ ਦੇ ਕੈਪਟਨ ਵਿਰਾਟ ਕੋਹਲੀ ਨੇ ਵੀ ਇਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ’ਚ ਉਸ ਦੇ ਨਾਲ ਪਤਨੀ ਅਨੁਸ਼ਕਾ ਸ਼ਰਮਾ ਨਜ਼ਰ ਆ ਰਹੀ ਹੈ। ਵਿਰਾਟ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਤਸਵੀਰ ਕਿੱਥੇ ਦੀ ਹੈ ਪਰ ਅਜਿਹਾ ਲੱਗ ਰਿਹਾ ਹੈ ਕਿ ਇਹ ਤਸਵੀਰ ਰੋਮ ਦੀ ਹੈ, ਜਿੱਥੇ ਵਿਰਾਟ ਤੇ ਅਨੁਸ਼ਕਾ ਹਨੀਮੂਨ ਦੇ ਲਈ ਗਏ ਸਨ। 31 ਸਾਲਾ ਭਾਰਤੀ ਕਪਤਾਨ ਨੇ ਲਿਖਿਆ- ਥ੍ਰੋਬੈਕ, ਉਨ੍ਹਾਂ ਨਰਮ ਹਵਾਵਾਂ ਦੇ ਲਈ, ਰੁੱਖਾਂ ਦਾ ਸਰਸਰਾਹਟ, ਉਸ ਸਰਦੀ ਦੀ ਬਰਫ ਦਾ ਸਪਰਸ਼... ਉਨ੍ਹਾਂ ਸਾਰੀਆਂ ਚੀਜ਼ਾਂ ਦੇ ਲਈ ਜਿਨ੍ਹਾਂ ਦੇ ਅਸੀ ਧੰਨਵਾਦੀ ਹਾਂ। ਜਿਵੇਂ ਅਸੀਂ ਹਮੇਸ਼ਾਂ ਤੋਂ ਰਹੇ ਹਾਂ।ਵਿਰਾਟ ਕੋਹਲੀ ਨੇ 2017 ’ਚ ਅਨੁਸ਼ਕਾ ਨਾਲ ਵਿਆਹ ਕੀਤਾ ਸੀ ਤੇ ਹਨੀਮੂਨ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਬਹੁਤ ਵਾਇਰਲ ਹੋਈਆਂ ਸਨ।

 


Gurdeep Singh

Content Editor

Related News