ਵਿਸ਼ਵ ਕੱਪ ਫਾਈਨਲ ਨੂੰ ਲੈ ਕੇ ਕੀਵੀ ਕ੍ਰਿਕਟ ਪ੍ਰੇਮੀ ਸ਼ਸ਼ੋਪੰਜ ''ਚ

Friday, Jul 12, 2019 - 09:54 PM (IST)

ਵਿਸ਼ਵ ਕੱਪ ਫਾਈਨਲ ਨੂੰ ਲੈ ਕੇ ਕੀਵੀ ਕ੍ਰਿਕਟ ਪ੍ਰੇਮੀ ਸ਼ਸ਼ੋਪੰਜ ''ਚ

ਵੇਲਿੰਗਟਨ- ਵਿਸ਼ਵ ਕੱਪ ਵਿਚ ਨਿਊਜ਼ੀਲੈਂਡ ਦੀ ਵੱਡੀ ਸਫਲਤਾ ਤੋਂ ਉਸਦੇ ਪ੍ਰਸ਼ੰਸਕਾਂ ਸਾਹਮਣੇ ਸ਼ਸ਼ੋਪੰਜ ਦੀ ਸਥਿਤੀ ਪੈਦਾ ਹੋ ਗਈ ਹੈ ਕਿਉਂਕਿ ਦੇਸ਼ ਭਰ ਦੇ 'ਸਪੋਰਟਸ ਬਾਰ' ਨੂੰ ਇਹ ਅੰਦਾਜ਼ਾ ਹੀ ਨਹੀਂ ਸੀ ਕਿ ਉਨ੍ਹਾਂ ਦੀ ਟੀਮ ਫਾਈਨਲ ਵਿਚ ਪਹੁੰਚ ਜਾਵੇਗੀ।
ਇੰਗਲੈਂਡ ਵਿਚ ਹੋ ਰਹੇ ਮੈਚ ਨਿਊਜ਼ੀਲੈਂਡ ਦੇ ਸਮੇਂ ਅਨੁਸਾਰ ਅੱਧੀ ਰਾਤ ਤਕ ਹੁੰਦੇ ਹਨ। ਕਈਆਂ ਨੇ ਤਾਂ ਮੰਨ ਲਿਆ ਸੀ ਕਿ ਉਨ੍ਹਾਂ ਦੀ ਟੀਮ ਸੈਮੀਫਾਈਨਲ ਵਿਚ ਭਾਰਤ ਤੋਂ ਹਾਰ ਜਾਵੇਗੀ। ਵੇਲਿੰਗਟਨ ਸਿਟੀ ਕੌਂਸਲਰ ਦੀ ਇਕ ਬੁਲਾਰਨ ਨੇ ਕਿਹਾ, ''ਦੇਰ ਰਾਤ ਤਕ ਸ਼ਰਾਬ ਪਰੋਸਣ ਦਾ ਲਾਇਸੈਂਸ 20 ਦਿਨ ਵਿਚ ਮਿਲਦਾ ਹੈ।  ਇੱਥੇ ਕਿਸੇ ਨੇ ਸੋਚਿਆ ਨਹੀਂ ਹੋਵੇਗਾ ਕਿ ਅਸੀਂ ਫਾਈਨਲ ਖੇਡਾਂਗੇ ਤਾਂ ਕਿਸੇ ਨੇ ਮੰਗਿਆ ਵੀ ਨਹੀਂ।'' ਮੈਚ ਐਤਵਾਰ ਨੂੰ ਰਾਤ 9.30 ਵਜੇ ਸ਼ੁਰੂ ਹੋਵੇਗਾ ਤੇ ਸਵੇਰੇ 5.30 ਵਜੇ ਤਕ ਚੱਲੇਗਾ। ਸਪੋਰਟਸ ਬਾਰ ਨੂੰ ਸਵੇਰੇ 4 ਵਜੇ ਤਕ ਦਾ ਹੀ ਲਾਇਸੈਂਸ ਮਿਲਿਆ ਹੈ, ਲਿਹਾਜ਼ਾ ਪ੍ਰਸ਼ੰਸਕ ਜਾਂ ਤਾਂ ਘਰ 'ਤੇ ਮੈਚ ਦੇਖਣਗੇ ਜਾਂ 4 ਵਜੇ ਤੋਂ ਬਾਅਦ ਬਿਨਾਂ ਸ਼ਰਾਬ ਦੇ ਬਾਰੇ ਵਿਚ ਇਸਦਾ ਮਜ਼ਾ ਲੈਣਗੇ। ਸ਼ਹਿਰ ਵਿਚ ਕੋਈ ਫੈਨ ਜ਼ੋਨ ਵੀ ਨਹੀਂ ਬਣਾਇਆ ਗਿਆ ਹੈ। 


author

Gurdeep Singh

Content Editor

Related News