ਐੱਫ. ਆਈ. ਐੱਚ. ਦੇ 2018 ਪੁਰਸਕਾਰਾਂ ''ਚ ਭਾਰਤ ਦੀ ਝੋਲੀ ਖਾਲੀ
Friday, Feb 15, 2019 - 02:50 AM (IST)
ਲੁਸਾਨੇ (ਸਵਿਟਜ਼ਰਲੈਂਡ)— ਨੀਦਰਲੈਂਡ ਦੀ ਇਵਾ ਡੀ ਗੋਏਡੇ ਤੇ ਬੈਲਜੀਅਮ ਦੇ ਆਰਥਰ ਵੇਨ ਡੋਰੇਨ ਨੂੰ 2018 ਦਾ ਕੌਮਾਂਤਰੀ ਹਾਕੀ ਮਹਾਸੰਘ (ਐੱਫ. ਆਈ. ਐੱਚ.) ਦਾ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ ਜਦਕਿ ਭਾਰਤ ਦੀ ਝੋਲੀ ਇਕ ਵਾਰ ਫਿਰ ਖਾਲੀ ਰਹੀ। ਇਨ੍ਹਾਂ ਵੱਕਾਰੀ ਪੁਰਸਕਾਰਾਂ ਨੂੰ 1998 ਤੋਂ ਸ਼ੁਰੂ ਕੀਤਾ ਗਿਆ ਤੇ ਕੋਈ ਵੀ ਭਾਰਤੀ ਹਾਕੀ ਖਿਡਾਰੀ ਇਸ ਨੂੰ ਹਾਸਲ ਨਹੀਂ ਕਰ ਸਕਿਆ। ਡੀ ਗੋਏਡੇ ਨੂੰ ਸਾਲ ਦਾ ਸਰਵਸ੍ਰੇਸ਼ਠ ਮਹਿਲਾ ਖਿਡਾਰੀ ਜਦਕਿ ਵਿਸ਼ਵ ਚੈਂਪੀਅਨ ਬੈਲਜੀਅਮ ਦੇ ਵੇਨ ਡੋਰੇਨ ਨੂੰ ਲਗਾਤਾਰ ਦੂਸਰੇ ਸਾਲ ਦਾ ਸਰਵਸ੍ਰੇਸ਼ਠ ਪੁਰਸ਼ ਖਿਡਾਰੀ ਚੁਣਿਆ ਗਿਆ। ਐੱਫ. ਆਈ. ਐੱਚ. ਹਾਕੀ ਸਟਾਰਸ ਐਵਾਰਡ 'ਚ ਵੇਨ ਡੋਰੇਨ ਬੈਲਜੀਅਮ ਦੇ ਉਨ੍ਹਾਂ 4 ਖਿਡਾਰੀਆਂ 'ਚ ਸ਼ਾਮਲ ਰਹੇ ਜਿਨ੍ਹਾਂ ਨੂੰ ਪੁਰਸਕਾਰ ਮਿਲਿਆ।
