100 ਮੀਟਰ ਦੌੜ ''ਚ ਗੈਟਲਿਨ ਚੈਂਪੀਅਨ, ਬੋਲਟ ਤੀਸਰੇ ਸਥਾਨ ''ਤੇ

08/06/2017 4:40:20 AM

ਨਵੀਂ ਦਿੱਲੀ— ਗੈਟਲਿਨ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਉਲਟਫੇਰ ਕਰਦੇ ਹੋਏ ਪੁਰਸ਼ਾਂ ਦੀ 100 ਮੀਟਰ ਦੌੜ 'ਚ ਸੋਨ ਤਮਗਾ ਆਪਣੇ ਨਾਂ ਕਰ ਲਿਆ। 35 ਸਾਲ ਦੇ ਗੈਟਲਿਨ ਨੇ 9.92 ਸੈਂਕਿੰਡ 'ਚ ਦੌੜ ਪੂਰੀ ਕੀਤੀ। ਜਿੱਤ ਦੇ ਦਾਵੇਦਾਰ ਮੰਨੇ ਜਾ ਰਹੇ ਜਮੈਕਾ ਦੇ ਯੂਸੈਨ ਬੋਲਟ ਤੀਸਰੇ ਸਥਾਨ 'ਤੇ ਰਹੇ। ਉਨ੍ਹਾਂ ਨੇ 100 ਮੀਟਰ ਦੌੜ 'ਚ 9.95 ਸੈਂਕਿੰਡ ਦਾ ਸਮਾਂ ਲਿਆ।

PunjabKesari
ਅਮਰੀਕਾ ਦੇ ਕ੍ਰਿਸਿਟਨ ਕੋਲਮੈਨ ਨੇ ਚਾਂਦੀ ਦਾ ਤਮਗਾ ਜਿੱਤਿਆ। ਉਨ੍ਹਾਂ ਨੇ 9.94 ਸੈਂਕਿੰਡ ਦਾ ਸਮਾਂ ਲਿਆ। ਕੋਲਮੈਨ ਸੈਮੀਫਾਈਨਲ 'ਚ ਬੋਲਟ ਨੂੰ ਪਿੱਛੇ ਛੱਡਣ 'ਚ ਕਾਮਯਾਬ ਰਹੇ। ਬੋਲਟ ਨੇ ਸਾਲ 2015 'ਚ ਬੀਜਿੰਗ 'ਚ ਹੋਈ ਵਿਸ਼ਵ ਚੈਂਪੀਅਨਸ਼ਿਪ 'ਚ ਗੈਟਲਿਨ ਨੂੰ ਹਰਾਇਆ ਸੀ।

PunjabKesari


Related News