ਸਾਡੇ ਸਮੇਂ ''ਚ ਸਿਰਫ 2-3 ਖਿਡਾਰੀ ਹੀ Yo-Yo ਟੈਸਟ ਪਾਸ ਕਰਦੇ ਸਨ: ਕੈਫ

05/22/2020 1:57:46 AM

ਨਵੀਂ ਦਿੱਲੀ — ਆਪਣੇ ਦੌਰ 'ਚ ਬਿਹਤਰੀਨ ਫੀਲਡਰਸ 'ਚ ਸ਼ੁਮਾਰ ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਮੁਹੰਮਦ ਕੈਫ ਨੇ ਯੋ-ਯੋ ਟੈਸਟ ਦੀ ਤੁਲਨਾ ਆਪਣੇ ਸਮੇਂ ਤੋਂ  ਕੀਤੀ ਹੈ। ਮੁਹੰਮਦ ਕੈਫ ਕਰੀਬ 6 ਸਾਲ ਭਾਰਤੀ ਟੀਮ 'ਚ ਖੇਡੇ ਸਨ ਤੇ ਉਸ ਦੌਰ 'ਚ ਕੈਫ ਆਪਣੀ ਬੱਲੇਬਾਜ਼ੀ ਦੇ ਨਾਲ-ਨਾਲ ਆਪਣੀ ਫੀਲਡਿੰਗ ਦੇ ਲਈ ਵੀ ਜਾਣੇ ਜਾਂਦੇ ਸਨ। ਕੈਫ ਦੇ ਵਾਰੇ 'ਚ ਇਹ ਕਿਹਾ ਜਾਂਦਾ ਸੀ ਕਿ ਵਨ ਡੇ ਮੈਚ 'ਚ ਉਹ ਭਾਰਤ ਦੇ ਲਈ 35 ਤੋਂ 40 ਦੌੜਾਂ ਆਪਣੀ ਸ਼ਾਨਦਾਰ ਫੀਲਡਿੰਗ ਦੇ ਦਮ 'ਤੇ ਬਚਾਉਂਦੇ ਹਨ। ਕੈਫ ਤੋਂ ਅੱਜ ਜਦੋ ਯੋ-ਯੋ ਟੈਸਟ 'ਤੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਸ ਦੇ ਦੌਰ 'ਚ ਸਿਰਫ 2 ਜਾਂ ਤਿੰਨ ਖਿਡਾਰੀ ਹੀ ਇਹ ਟੈਸਟ ਪਾਸ ਕਰਦੇ ਸਨ। ਸਾਲ 2000 'ਚ ਆਪਣੇ ਟੈਸਟ ਡੈਬਿਊ ਨਾਲ ਇੰਟਰਨੈਸ਼ਨਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਕੈਫ ਭਾਰਤ ਦੇ 2003 ਵਿਸ਼ਵ ਕੱਪ ਟੀਮ ਦਾ ਅਹਿਮ ਹਿੱਸਾ ਰਹੇ। ਭਾਰਤ ਨੂੰ ਸਾਲ 2002 'ਚ ਨੈਟਵੇਸਟ ਸੀਰੀਜ਼ ਜਿਤਾਉਣ ਵਾਲੇ ਕੈਫ ਦੇ ਦੌਰ 'ਚ ਭਾਰਤੀ ਟੀਮ ਦੇ ਖਿਡਾਰੀਆਂ ਦੀ ਫਿੱਟਨੈਸ 'ਤੇ ਅੱਜ ਜਿੰਨਾ ਧਿਆਨ ਨਹੀਂ ਦਿੱਤਾ ਜਾਂਦਾ ਸੀ ਪਰ ਉਸ ਦੌਰ 'ਚ ਵੀ ਕੈਫ ਦੀ ਫਿੱਟਨੈਸ ਸ਼ਾਨਦਾਰ ਹੁੰਦੀ ਸੀ। ਕੈਫ ਨੇ ਆਪਣੇ ਕਪਤਾਨ ਰਹੇ ਸੌਰਵ ਗਾਂਗੁਲੀ ਦੀ ਵੀ ਖੂਬ ਸ਼ਲਾਘਾ ਕੀਤੀ ਹੈ। ਕੈਫ ਨੇ ਕਿਹਾ ਕਿ ਦਾਦਾ ਸਾਫ-ਸਾਫ ਮੂੰਹ 'ਤੇ ਕਹਿਣ ਵਾਲੀ ਗੱਲ ਹੈ। ਉਨ੍ਹਾਂ ਨੇ ਘੱਟ ਹੀ ਸਮੇਂ 'ਚ ਬਹੁਤ ਸਾਰੇ ਵਧੀਆ ਫੈਸਲੇ ਲਏ ਹਨ।


Gurdeep Singh

Content Editor

Related News