ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਹੁਣ ਤਕ ਹੋਏ ਵਨ ਡੇ ਮੁਕਾਬਲਿਆਂ ''ਚ ਜਾਣੋ ਕਿਸਦਾ ਪਲਡ਼ਾ ਰਿਹਾ ਭਾਰੀ

Thursday, Aug 08, 2019 - 11:11 AM (IST)

ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਹੁਣ ਤਕ ਹੋਏ ਵਨ ਡੇ ਮੁਕਾਬਲਿਆਂ ''ਚ ਜਾਣੋ ਕਿਸਦਾ ਪਲਡ਼ਾ ਰਿਹਾ ਭਾਰੀ

ਸਪੋਰਟਸ ਡੈਸਕ : ਭਾਰਤ ਤੋਂ ਟੀ-20 ਸੀਰੀਜ਼ ਗੁਆਉਣ ਤੋਂ ਬਾਅਦ ਵੈਸਟਇੰਡੀਜ਼ ਦੀ ਟੀਮ ਕਪਤਾਨ ਜੇਸਨ ਹੋਲਡਰ ਦੀ ਅਗਵਾਈ 'ਚ ਵਾਪਸੀ ਕਰਨਾ ਚਾਹੇਗੀ। ਟੀ-20 ਵਿਚ ਕਾਰਲੋਸ ਬ੍ਰੈਥਵੇਟ ਟੀਮ ਨੂੰ ਪ੍ਰੇਰਿਤ ਨਹੀਂ ਕਰ ਸਕਿਆ ਸੀ। ਵਨ ਡੇ ਵਿਚ ਵੈਸਟਇੰਡੀਜ਼ ਟੀਮ ਦਾ ਹੌਸਲਾ ਧੂੰਆਂਧਾਰ ਓਪਨਰ ਕ੍ਰਿਸ ਗੇਲ ਦੀ ਮੌਜੂਦਗੀ ਵਿਚ ਹੋਰ ਉੱਚਾ ਹੋ ਜਾਵੇਗਾ। ਉਹ ਹਾਲ ਹੀ ਵਿਚ ਗਲੋਬਲ ਟੀ-20 ਲੀਗ ਵਿਚ ਜ਼ਬਰਦਸਤ ਪ੍ਰਦਰਸ਼ਨ ਕਰ ਚੁੱਕਾ ਹੈ। ਨੌਜਵਾਨ ਬੱਲੇਬਾਜ਼ ਸ਼ਾਈ ਹੋਪ, ਆਲਰਾਊਂਡਰ ਰੋਸਟਨ ਚੇਜ਼, ਤੇਜ਼ ਗੇਂਦਬਾਜ਼ ਸ਼ੈਲਟਨ ਕੌਟਰੈੱਲ ਟੀਮ ਨੂੰ ਮਜ਼ਬੂਤੀ ਦੇਣਗੇ। ਕੇਮਾਰ ਰੋਚ ਦੇ ਰਹਿਣ ਨਾਲ ਵਿੰਡੀਜ਼ ਦਾ ਤੇਜ਼ ਗੇਂਦਬਾਜ਼ੀ ਹਮਲਾ ਮਜ਼ਬੂਤ ਹੋਵੇਗਾ। ਵਿੰਡੀਜ਼ ਦੀ ਵਨ ਡੇ ਟੀਮ ਉਸ ਦੀ ਟੀ-20 ਟੀਮ ਦੇ ਮੁਕਾਬਲੇ ਕਿਤੇ ਵਧੀਆ ਦਿਖਾਈ ਦਿੰਦੀ ਹੈ। ਉਹ ਭਾਰਤ ਸਾਹਮਣੇ ਸਖਤ ਚੁਣੌਤੀ ਪੇਸ਼ ਕਰ ਸਕਦੀ ਹੈ।

127 ਵਨ ਡੇ 'ਚੋਂ 60 ਭਾਰਤ ਨੇ ਜਿੱਤੇ
PunjabKesari

ਭਾਰਤ ਨੇ ਵੈਸਟਇੰਡੀਜ਼ ਨਾਲ ਹੁਣ ਤੱਕ 127 ਵਨ ਡੇ ਖੇਡੇ ਹਨ। ਇਨ੍ਹਾਂ ਵਿਚੋਂ ਉਸ ਨੇ 60 ਜਿੱਤੇ ਅਤੇ 62 ਹਾਰੇ ਹਨ, ਜਦਕਿ 2 ਟਾਈ ਰਹੇ ਹਨ ਅਤੇ 3 ਵਿਚ ਕੋਈ ਨਤੀਜਾ ਨਹੀਂ ਨਿਕਲਿਆ ਹੈ। ਦੋਵਾਂ ਵਿਚਾਲੇ ਹਾਰ-ਜਿੱਤ ਦਾ ਅੰਕੜਾ ਲਗਭਗ ਬਰਾਬਰ ਹੈ। ਭਾਰਤ ਵਨ ਡੇ ਸੀਰੀਜ਼ ਨੂੰ ਕਲੀਨ ਸਵੀਪ ਕਰ ਕੇ ਜਿੱਤ ਦੇ ਮਾਮਲੇ ਵਿਚ ਵਿੰਡੀਜ਼ ਤੋਂ ਅੱਗੇ ਨਿਕਲਣਾ ਚਾਹੇਗਾ।

ਟੀਮਾਂ:
ਭਾਰਤ : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਯੁਜਵੇਂਦਰ ਚਹਿਲ, ਕੇਦਾਰ ਜਾਧਵ, ਮੁਹੰਮਦ ਸ਼ੰਮੀ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ ਅਤੇ ਨਵਦੀਪ ਸੈਣੀ।
ਵੈਸਟਇੰਡੀਜ਼ : ਜੇਸਨ ਹੋਲਡਰ (ਕਪਤਾਨ), ਕ੍ਰਿਸ ਗੇਲ, ਜਾਨ ਕੈਂਪਬੇਲ, ਏਵਿਨ ਲੁਈਸ, ਸ਼ਾਈ ਹੋਪ, ਸ਼ਿਮਰੋਨ ਹੈਟਮਾਇਰ, ਨਿਕੋਲਸ ਪੂਰਨ, ਰੋਸਟਨ ਚੇਜ਼, ਫੈਬੀਅਨ ਏਲੇਨ, ਕਾਰਲੋਸ ਬ੍ਰੈਥਵੇਟ, ਕੀਮੋ ਪਾਲ, ਸ਼ੇਲਡਨ ਕੌਟਰੈੱਲ, ਓਸ਼ੇਨ ਥਾਮਸ ਅਤੇ ਕੇਮਾਰ ਰੋਚ।


Related News