ਰਣਨੀਤੀ ਸਪੱਸ਼ਟ ਹੋਵੇ ਤਾਂ ਵੱਖ-ਵੱਖ ਸਵਰੂਪਾਂ ਅਨੁਸਾਰ ਢਲਣਾ ਆਸਾਨ : ਅਗਰਵਾਲ

Sunday, Dec 15, 2019 - 01:56 AM (IST)

ਰਣਨੀਤੀ ਸਪੱਸ਼ਟ ਹੋਵੇ ਤਾਂ ਵੱਖ-ਵੱਖ ਸਵਰੂਪਾਂ ਅਨੁਸਾਰ ਢਲਣਾ ਆਸਾਨ : ਅਗਰਵਾਲ

ਚੇਨਈ— ਭਾਰਤੀ ਟੈਸਟ ਟੀਮ ਵਿਚ ਜਗ੍ਹਾ ਪੱਕੀ ਕਰ ਚੁੱਕੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਦਾ ਕਹਿਣਾ ਹੈ ਕਿ ਜੇਕਰ ਰਣਨੀਤੀ ਸਪੱਸ਼ਟ ਹੋਵੇ ਤਾਂ ਵੱਖ-ਵੱਖ ਸਵਰੂਪਾਂ ਅਨੁਸਾਰ ਢਲਣਾ ਆਸਾਨ ਹੁੰਦਾ ਹੈ। ਅਗਰਵਾਲ ਨੂੰ ਜ਼ਖਮੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਚੋਣ ਦੇ ਤੌਰ 'ਤੇ ਵੈਸਟਇੰਡੀਜ਼ ਵਿਰੁੱਧ ਵਨ ਡੇ ਅੰਤਰਰਾਸ਼ਟਰੀ ਸੀਰੀਜ਼ ਦੇ ਲਈ ਭਾਰਤੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਅਗਰਵਾਲ ਨੇ ਕਿਹਾ, ''ਮੈਂ ਇਸ ਤਰ੍ਹਾਂ ਜਿੰਨਾ ਵੱਧ ਖੇਡਾਂਗਾ, ਮੇਰੇ ਲਈ ਓਨਾ ਹੀ ਚੰਗਾ ਹੋਵੇਗਾ ਕਿਉਂਕਿ ਮੈਂ ਖਾਲੀ ਬੈਠਣ ਦੀ ਜਗ੍ਹਾ ਕ੍ਰਿਕਟ ਖੇਡਣ ਦਾ ਮੌਕਾ ਮਿਲੇਗਾ। ਜਦੋਂ ਮਾਨਸਿਕਤਾ ਬਦਲਣ (ਸਵਰੂਪਾਂ ਵਿਚ ਬਦਲਾਅ ਦੇ ਕਾਰਣ) ਦੀ ਗੱਲ ਆਉਂਦੀ ਹੈ ਤਾਂ ਬੇਸਿਕਸ ਸਮਾਨ ਰਹਿੰਦੇ ਹਨ।''
ਜੇਕਰ ਰਣਨੀਤੀ ਸਪੱਸ਼ਟ ਹੈ ਤਾਂ ਸਵਰੂਪਾਂ ਦੇ ਅਨੁਸਾਰ ਢਲਣਾ ਆਸਾਨ ਹੁੰਦਾ ਹੈ ਤੇ ਖੇਡ ਨੂੰ ਲੈ ਕੇ ਤੁਹਾਡੀ ਸਮਝ ਸਪੱਸ਼ਟ ਹੁੰਦੀ ਹੈ। ਪਿਛਲੇ ਸਾਲ ਦਸੰਬਰ 'ਚ ਆਸਟਰੇਲੀਆ ਵਿਚ ਟੈਸਟ ਡੈਬਿਊ ਤੋਂ ਬਾਅਦ ਅਗਰਵਾਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਉਹ 2019 ਸੈਸ਼ਨ ਦਾ ਅੰਤ ਇਸ ਸਵਰੂਪ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀਆਂ 'ਚੋਂ ਇਕ ਦੇ ਰੂਪ 'ਚ ਕਰ ਰਹੇ ਹਨ। ਅਗਰਵਾਲ ਦਾ ਕਹਿਣਾ ਹੈ ਕਿ ਉਹ ਟੈਸਟ ਕ੍ਰਿਕਟ ਖੇਡ ਰਹੇ ਹਨ ਜਾਂ ਸੀਮਿਤ ਓਵਰਾਂ ਦਾ ਕ੍ਰਿਕਟ ਉਸਦਾ ਧਿਆਨ ਹਮੇਸ਼ਾ ਕੰਮ 'ਤੇ ਹੁੰਦਾ ਹੈ। ਉਸ ਨੇ ਕਿਹਾ ਕਿ ਮੈਂ ਜਿੱਥੇ ਵੀ ਖੇਡਾ, ਮੈਂ ਹਮੇਸ਼ਾ ਇਹੀ ਸੋਚਦਾ ਹਾਂ ਕਿ ਮੈਂ ਆਪਣੀ ਟੀਮ ਦੇ ਲਈ ਕਿੰਝ ਲਾਭਦਾਇਕ ਹੋ ਸਕਦਾ ਹਾਂ ਤੇ ਮੈਂ ਕਿਸ ਤਰ੍ਹਾਂ ਟੀਮ ਨੂੰ ਯੋਗਦਾਨ ਦੇ ਸਕਦਾ ਹਾਂ।
 


author

Gurdeep Singh

Content Editor

Related News