ਫੀਲਡਰ ਸੁਣ ਨਹੀਂ ਰਿਹਾ ਸੀ ਤਾਂ ਗੇਂਦਬਾਜ਼ ਨੇ ਗੁੱਸੇ ''ਚ ਮਾਰ ਦਿੱਤੀ ਗੇਂਦ

Saturday, Mar 17, 2018 - 01:26 PM (IST)

ਫੀਲਡਰ ਸੁਣ ਨਹੀਂ ਰਿਹਾ ਸੀ ਤਾਂ ਗੇਂਦਬਾਜ਼ ਨੇ ਗੁੱਸੇ ''ਚ ਮਾਰ ਦਿੱਤੀ ਗੇਂਦ

ਨਵੀਂ ਦਿੱਲੀ (ਬਿਊਰੋ)— ਪਾਕਿਸਤਾਨ ਸੁਪਰ ਲੀਗ ਵਿਚ ਰੋਜ਼ ਨਵੇਂ-ਨਵੇਂ ਤਮਾਸ਼ੇ ਹੋ ਰਹੇ ਹਨ। ਇਸ ਵਾਰ ਜੋ ਹੋਇਆ ਹੈ ਉਹ ਪਹਿਲਾਂ ਕਦੇ ਨਹੀਂ ਹੋਇਆ। ਲਾਹੌਰ ਕਲੰਦਰ ਅਤੇ ਕਵੇਟਾ ਦਰਮਿਆਨ ਮੈਚ ਚਲ ਰਿਹਾ ਸੀ ਜਾਂ ਇੰਝ ਕਹੋ ਕਿ ਮੈਚ ਨਿਰਣਾਇਕ ਮੋੜ ਉੱਤੇ ਸੀ। ਗੇਂਦਬਾਜ਼ ਸੀ ਸੋਹੇਲ ਖਾਨ ਜੋ ਕਿ ਮੈਚ ਦਾ ਆਖਰੀ ਓਵਰ ਸੁੱਟ ਰਿਹਾ ਸੀ। ਪਾਕਿਸਤਾਨ ਲਈ 27 ਮੈਚ ਖੇਡ ਚੁੱਕਿਆ ਇਹ ਕ੍ਰਿਕਟਰ ਆਪਣੇ ਫੀਲਡਰ ਯਾਸਿਰ ਸ਼ਾਹ ਨੂੰ ਜਿਸ ਜਗ੍ਹਾ ਖੜ੍ਹਾ ਕਰਨਾ ਚਾਹੁੰਦਾ ਸੀ ਉਸਦੇ ਲਈ ਆਵਾਜ਼ ਲਗਾ ਕੇ ਕਹਿਣ ਦੀ ਬਜਾਇ, ਉਸ ਉੱਤੇ ਗੇਂਦ ਸੁੱਟ ਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ।

ਡੀਪ ਸਕਵੇਅਰ ਲੈੱਗ ਉੱਤੇ ਖੜ੍ਹੇ ਯਾਸਿਰ ਸ਼ਾਹ ਉੱਤੇ ਖਾਨ ਵੱਲ ਗੇਂਦ ਸੁੱਟੀ। ਸ਼ੁਕਰ ਹੈ ਕਿ ਗੇਂਦ ਸਿੱਧੇ ਸਿਰ ਉੱਤੇ ਨਹੀਂ ਲੱਗੀ ਅਤੇ ਫੀਲਡਰ ਵਾਲ-ਵਾਲ ਬਚਿਆ। ਇਹ ਵੇਖ ਕਿ ਫੀਲਡਰ, ਦਰਸ਼ਕ ਅਤੇ ਕੁਮੈਂਟੇਟਰਸ ਵੀ ਹੈਰਾਨ ਰਹਿ ਗਏ। ਜੇਕਰ ਗੇਂਦ ਸਿੱਧੇ ਲੱਗਦੀ ਤਾਂ ਖਤਰਨਾਕ ਹੋ ਸਕਦੀ ਸੀ।
ਵੀਡੀਓ ਦੇਖੋ-

ਦੋਨਾਂ ਵਿਚ ਫਿਰ ਖੂਬ ਗਹਿਮਾ-ਗਹਿਮੀ ਹੋਈ ਅਤੇ ਫਿਰ ਲਾਹੌਰ ਕਲੰਦਰ ਦੇ ਕਪਤਾਨ ਬਰੈਂਡਨ ਮੈੱਕਲਮ ਨੂੰ ਵਿਚ ਬਚਾਅ ਲਈ ਆਉਣਾ ਪਿਆ। ਲਾਹੌਰ ਦੀ ਟੀਮ ਮੈਚ 17 ਦੌੜਾਂ ਨਾਲ ਜਿੱਤ ਗਈ ਪਰ ਫਿਰ ਦੋਨਾਂ ਖਿਡਾਰੀਆਂ ਨੇ ਆਪਸ ਵਿਚ ਹੱਥ ਤੱਕ ਨਹੀਂ ਮਿਲਾਏ। ਇਹ ਘਟਨਾ ਖੁਦ ਵਿਚ ਅਨੋਖੀ ਸੀ।
 

ਕੇਵਿਨ ਪੀਟਰਸਨ ਨੇ ਕੀਤਾ ਟਵੀਟ
ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਕੇਵਿਨ ਪੀਟਰਸਨ ਨੇ ਟਵੀਟ ਕਰਕੇ ਕਿਹਾ ਕਿ ਇਸ ਤਰ੍ਹਾਂ ਦੀ ਘਟਨਾ ਉਨ੍ਹਾਂ ਨੇ ਆਪਣੇ ਪੂਰੇ ਕ੍ਰਿਕਟ ਕਰੀਅਰ ਵਿੱਚ ਨਹੀਂ ਵੇਖੀ। ਬਾਅਦ ਵਿਚ ਜਦੋਂ ਰਮੀਜ ਰਾਜਾ ਨੇ ਯਾਸਿਰ ਸ਼ਾਹ ਨੂੰ ਪੁੱਛਿਆ ਕਿ ਕੀ ਉਹ ਅਗਲੇ ਮੈਚ ਤੋਂ ਬਾਉਂਡਰੀ ਉੱਤੇ ਹੈਲਮੇਟ ਪਾ ਕੇ ਖੜ੍ਹੇ ਹੋਣਗੇ, ਤਾਂ ਇਹ ਖਿਡਾਰੀ ਸਵਾਲ ਨੂੰ ਟਾਲਦੇ ਹੋਏ ਕਹਿੰਦਾ ਹੈ- ਕ੍ਰਿਕਟ ਵਿਚ ਹੋ ਜਾਂਦਾ ਹੈ ਕਦੇ ਕਦੇ। ਪਰ ਗੌਰ ਕਰਨ ਵਾਲੀ ਗੱਲ ਇਹ ਸੀ ਕਿ ਜੇਕਰ ਗਲਤੀ ਨਾਲ ਇਹ ਗੇਂਦ ਸਿੱਧੇ ਯਾਸਿਰ ਨੂੰ ਲੱਗਦੀ ਤਾਂ ਇਹ ਮਾਮਲਾ ਕੁਝ ਹੋਰ ਹੋ ਸਕਦਾ ਸੀ।

Capture


Related News