ਕੁਝ ਲੋਕਾਂ ਨੂੰ ਤਕਲੀਫ ਹੋਵੇਗੀ ਤਾਂ ਹੋਣ ਦਿਓ, ਦੇਸ਼ ਤੋਂ ਵੱਧ ਕੇ ਕੋਈ ਨਹੀਂ : ਕਪਿਲ ਦੇਵ
Saturday, Mar 02, 2024 - 01:21 PM (IST)
ਨਵੀਂ ਦਿੱਲੀ– ਭਾਰਤ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਸ਼ੁੱਕਰਵਾਰ ਨੂੰ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਘਰੇਲੂ ਕ੍ਰਿਕਟ ਖੇਡਣ ਦੀ ਪ੍ਰਤੀਬੱਧਤਾ ਪੂਰਾ ਨਾ ਕਰਨ ਦੇ ਕਾਰਨ ਕੇਂਦਰੀ ਕਰਾਰ ਨਾ ਦੇਣ ਦੇ ਫੈਸਲੇ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਕੁਝ ਖਿਡਾਰੀਆਂ ਨੂੰ ਤਕਲੀਫ ਹੋਵੇਗੀ ਤਾਂ ਹੋਣ ਦਿਓ ਕਿਉਂਕਿ ਦੇਸ਼ ਤੋਂ ਵੱਧ ਕੇ ਕੋਈ ਨਹੀਂ ਹੈ। ਕਪਿਲ ਨੇ ਨਾਲ ਹੀ ਕਿਹਾ ਕਿ ਇਹ ਪਹਿਲੀ ਸ਼੍ਰੇਣੀ ਟੂਰਨਾਮੈਂਟ ਜਿਵੇਂ ਰਣਜੀ ਟਰਾਫੀ ਨੂੰ ਬਚਾਉਣ ਲਈ ਜ਼ਰੂਰੀ ਕਦਮ ਹੈ।
ਈਸ਼ਾਨ ਕਿਸ਼ਨ ਤੇ ਸ਼੍ਰੇਅਸ ਅਈਅਰ ਨੂੰ ਬੁੱਧਵਾਰ ਨੂੰ 2023-24 ਸੈਸ਼ਨ ਲਈ ਬੀ. ਸੀ. ਸੀ. ਆਈ. ਦੇ ਕੇਂਦਰੀ ਕਰਾਰਬੱਧ ਖਿਡਾਰੀਆਂ ਦੀ ਸੂਚੀ ਵਿਚੋਂ ਬਾਹਰ ਕਰ ਦਿੱਤਾ ਗਿਆ ਸੀ। ਇਸ ਫੈਸਲੇ ’ਤੇ ਮਿਲੀਆਂ-ਜੁਲੀਆਂ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ, ਜਿਨ੍ਹਾਂ ਵਿਚ ਕੀਰਤੀ ਆਜ਼ਾਦ ਤੇ ਇਰਫਾਨ ਪਠਾਨ ਨੇ ਇਨ੍ਹਾਂ ਦੋਵਾਂ ਖਿਡਾਰੀਆਂ ਦਾ ਸਮਰਥਨ ਕੀਤਾ ਹੈ।