ਜੇਕਰ ਖਿਡਾਰੀ ਕੋਰੋਨਾ ਪੀੜਤ ਨਹੀਂ ਹੈ ਤਾਂ ਲਾਰ ਦੇ ਇਸਤੇਮਾਲ ਦੀ ਛੋਟ ਮਿਲਣੀ ਚਾਹੀਦੀ : ਅਗਰਕਰ

06/15/2020 6:03:51 PM

ਨਵੀਂ ਦਿੱਲੀ : ਭਾਰਤੀ ਟੀੱਮ ਦੇ ਸਾਬਕਾ ਤੇਜ਼ ਗੇਂਦਬਾਜ਼ ਅਜੀਤ ਅਗਰਕਰ ਦਾ ਮੰਨਣਾ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਲਾਰ ਦੀ ਪਾਬੰਦੀ ਸੁਰੱਖਿਅਤ ਖੇਡ ਲਈ ਜ਼ਰੂਰੀ ਹੈ ਪਰ ਇਸ ਬਿਮਾਰੀ ਦੀ ਜਾਂਚ ਵਿਚ ਆਮ ਰਹਿਣ 'ਤੇ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰੀਸ਼ਦ) ਨੂੰ ਇਸ ਦੇ ਇਸਤੇਮਾਲ ਦੀ ਛੋਟ 'ਤੇ ਵਿਚਾਰ ਕਰਨਾ ਚਾਹੀਦਾ ਹੈ। ਅਗਰਕਰ ਨੇ ਕ੍ਰਿਕਟ ਵਿਚ ਲਾਰ ਦੇ ਮਹੱਤਵ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਗੇਂਦਬਾਜ਼ਾਂ ਲਈ ਉੰਨਾਂ ਹੀ ਜ਼ਰੂਰੀ ਹੈ, ਜਿੰਨਾਂ ਬੱਲੇਬਾਜ਼ਾਂ ਲਈ ਬੱਲਾ ਹੁੰਦਾ ਹੈ। ਆਈ. ਸੀ. ਸੀ. ਦੀ ਇਹ ਪਾਬੰਦੀ 8 ਜੁਲਾਈ ਤੋਂ ਇੰਗਲੈਂਡ ਅਤੇ ਵੈਸਟਇੰਡੀਜ਼ ਵਿਚਾਲੇ ਖੇਡੀ ਜਾਣ ਵਾਲੀ 3 ਟੈਸਟਾਂ ਦੀ ਸੀਰੀਜ਼ ਨਾਲ ਲਾਗੂ ਹੋਵੇਗਾ। ਕੋਵਿਡ-19  ਮਹਾਮਾਰੀ ਕਾਰਨ ਪਿਛਲੇ 3 ਮਹੀਨੇ ਵਿਚ ਇਹ ਪਿਹਲੀ ਟੈਸਟ ਸੀਰੀਜ਼ ਹੋਵੇਗੀ। 

PunjabKesari

ਭਾਰਤ ਲਈ 191 ਵਨ ਡੇ ਅਤੇ 26 ਟੈਸਟ ਖੇਡਣ ਵਾਲੇ ਅਗਰਕਾਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ''ਮੇਰੀ ਚਿੰਤਾ ਇਸ ਗੱਲ ਨੂੰ ਲੈ ਕੇ ਕਿਹਾ ਕਿ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਖਿਡਾਰੀਆਂ ਦੀ ਜਾਂਚ ਕੀਤੀ ਜਾਵੇਗੀ। ਜੇਕਰ ਉਹ ਕੋਵਿਡ-19 ਨਾਲ ਪ੍ਰਭਾਵਿਤ ਨਹੀਂ ਹੈ ਤਾਂ ਤੁਸੀਂ ਲਾਰ ਦੇ ਇਸਤੇਮਾਲ 'ਤੇ ਵਿਚਾਰ ਕਰ ਸਕਦੇ ਹੋ। ਇਹ ਮੇਰਾ ਵਿਚਾਰ ਹੈ ਅਤੇ ਇਸ ਮੁੱਦੇ 'ਤੇ ਮੈਡੀਕਲ ਖੇਤਰ ਦਾ ਕੋਈ ਜਾਣਕਾਰ ਬਿਹਤਰ ਚਾਣਕਾਰੀ ਦੇ ਸਕਦਾ ਹੈ।''

PunjabKesari

ਸਾਬਕਾ ਗੇਂਦਬਾਜ਼ ਨੇ ਮੰਨਿਆ ਕਿ ਮੌਜੂਦਾ ਹਾਲਾਤਾਂ ਵਿਚ ਆਈ. ਸੀ. ਸੀ. ਦੀ ਕ੍ਰਿਕਟ ਤੇ ਮੈਡੀਕਲ ਕਮੇਟੀ ਦੇ ਕੋਲ ਪਾਬੰਦੀ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਸੀ। ਉਸ ਨੇ ਕਿਹਾ ਕਿ ਗੇੰਦ ਚਮਕਾਉਣਾ ਬਹੁਤ ਜ਼ਰੂਰੀ ਹੈ ਅਤੇ ਇਸ ਦੇ ਲਈ ਕੋਈ ਦੂਜਾ ਤਰੀਕਾ ਮੌਜੂਦ ਨਹੀਂ ਹੈ ਪਰ ਕਮੇਟੀਆਂ (ਆਈ. ਸੀ. ਸੀ. ਦੀ ਕ੍ਰਿਕਟ ਤੇ ਮੈਡੀਕਲ ਕਮੇਟੀ) ਲਈ ਇਹ ਇਕ ਮੁਸਕਿਲ ਫੈਸਲਾ ਹੋਵੇਗਾ। ਕੌਮਾਂਤਰੀ ਕ੍ਰਿਕਟ ਵਿਚ 349 ਵਿਕਟਾਂ ਲੈਣ ਵਾਲੇ 42 ਸਾਲਾ ਇਸ ਗੇਂਦਬਾਜ਼ ਨੇ ਕਿਹਾ ਕਿ ਜ਼ਾਹਰ ਉਨ੍ਹਾਂ ਨੇ ਇਕ ਸੁਰੱਖਿਅਤ ਤਰੀਕਾ ਅਪਣਾਇਆ ਹੈ ਤੇ ਮੌਜੂਦਾ ਸਥਿਤੀ ਵਿਚ ਇਹ ਸਮਝ ਵਿਚ ਨਹੀਂ ਆਉਂਦਾ ਹੈ। ਸਾਨੂੰ ਇਕ ਵਾਰ ਇੰਗਲੈੰਡ ਦੀ ਸੀਰੀਜ਼ ਦੇ ਖਤਮ ਹੋਣ ਦੀ ਉਡੀਕ ਕਰਨੀ ਹੋਵੇਗੀ। ਇਹ ਗੇੰਦਬਾਜ਼ਾਂ ਲਈ ਆਸਾਨ ਨਹੀਂ ਹੋਣ ਵਾਲਾ ਹੈ ਪਰ ਸਾਨੂੰ ਉਡੀਕ ਕਰਨੀ ਹੋਵੇਗੀ। ਕ੍ਰਿਕਟ ਵਿਚ ਪਹਿਲਾਂ ਹੀ ਬੱਲੇਬਾਜ਼ਾਂ ਦੇ ਪੱਖ ਵਿਚ ਬਹੁਤ ਕੁਝ ਹੈ, ਲਾਰ 'ਤੇ ਪਾਬੰਦੀ ਨਾਲ ਤੇਜ਼ ਗੇਂਦਬਾਜ਼ਾਂ ਦੀ ਸਥਿਤੀ ਹੋਰ ਤਰਸਯੋਗ ਹੋਵੇਗੀ। ਵਨ ਡੇ ਕ੍ਰਿਕਟ ਵਿਚ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲਿਆਂ ਦੀ ਸੂਚੀ ਵਿਚ ਤੀਜੇ ਸਥਾਨ 'ਤੇ ਕਾਬਜ਼ ਅਗਰਕਰ ਨੇ ਕਿਹਾ ਕਿ ਗੇਂਦਬਾਜ਼ ਤੋਂ ਪੁੱਛੋਗੇ ਤਾਂ ਹਰ ਕੋਈ ਥੋੜਾ ਡਰਿਆ ਹੋਵੇਗਾ। ਹਾਲ ਦੇ ਦਿਨਾਂ ਵਿਚ ਹਾਲਾਂਕਿ ਪਿਚ ਗੇਂਦਬਾਜ਼ਾਂ ਲਈ ਕਾਫੀ ਮਦਦਗਾਰ ਰਹੀ ਹੈ, ਜੋ ਥੋੜਾ ਜ਼ਿਆਦਾ ਸੰਤੁਲਨ ਬਿਠਾਉਂਦਾ ਹੈ। ਕੁਲ ਮਿਲਾ ਕੇ ਜੇਕਰ ਤੁਸੀਂ ਦੇਖੋ ਤਾਂ ਇਸ ਸਮੇਂ ਬੱਲੇਬਾਜ਼ ਵਿਸ਼ਵ ਕ੍ਰਿਕਟ 'ਤੇ ਹਾਵੀ ਹਨ। 


Ranjit

Content Editor

Related News