ਭਾਰਤ ਜੇਕਰ ਟਰਨਿੰਗ ਵਿਕਟ ਤਿਆਰ ਕਰਦਾ ਹੈ ਤਾਂ ਉਸਦਾ ਤੇਜ਼ ਗੇਂਦਬਾਜ਼ੀ ਹਮਲਾ ਪ੍ਰਭਾਵਿਤ ਹੋਵੇਗਾ : ਬੇਅਰਸਟੋ
Saturday, Jan 06, 2024 - 07:10 PM (IST)
ਲੰਡਨ– ਇੰਗਲੈਂਡ ਦੇ ਵਿਕਟਕੀਪਰ-ਬੱਲੇਬਾਜ਼ ਜਾਨੀ ਬੇਅਰਸਟੋ ਦਾ ਮੰਨਣਾ ਹ ਕਿ ਇਸ ਮਹੀਨੇ ਦੇ ਆਖਿਰ ਵਿਚ ਸ਼ੁਰੂ ਹੋਣ ਵਾਲੀ ਪੰਜ ਮੈਚਾਂ ਦੀ ਲੜੀ ਲਈ ਜੇਕਰ ਭਾਰਤ ਟਰਨਿੰਗ ਵਿਕਟ ਤਿਆਰ ਕਰਦਾ ਹੈ ਤਾਂ ਇਸ ਨਾਲ ਉਸਦੇ ਤੇਜ਼ ਗੇਂਦਬਾਜ਼ੀ ਹਮਲੇ ਦੀ ਤਾਕਤ ਘੱਟ ਹੋ ਜਾਵੇਗੀ। ਇੰਗਲੈਂਡ ਨੇ 2021 ਵਿਚ ਜਦੋਂ ਭਾਰਤ ਦਾ ਦੌਰਾ ਕੀਤਾ ਸੀ ਤਾਂ ਸਪਿਨਰਾਂ ਲਈ ਅਨੁਕੂਲ ਪਿੱਚਾਂ ’ਤੇ ਉਸ ਨੂੰ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇੰਗਲੈਂਡ ਦੇ ਬੱਲੇਬਾਜ਼ ਤਦ ਆਰ. ਅਸ਼ਵਿਨ ਤੇ ਅਕਸ਼ਰ ਪਟੇਲ ਦੀਆਂ ਘੁੰਮਦੀਆਂ ਗੇਂਦਾਂ ਦਾ ਸਾਹਮਣਾ ਨਹੀਂ ਕਰ ਸਕੇ।
ਇਹ ਵੀ ਪੜ੍ਹੋ- ਆਸਟ੍ਰੇਲੀਆ ’ਚ ਭਾਰਤੀ ਟੀਮ ਦੀ ਅਗਵਾਈ ਕਰੇਗੀ ਅਵਨੀ ਪ੍ਰਸ਼ਾਂਤ
ਬੇਅਰਸਟੋ ਨੇ ਕਿਹਾ,‘‘ਭਾਰਤ ਵੱਖ-ਵੱਖ ਤਰ੍ਹਾਂ ਦੀ ਪਿੱਚ ਤਿਆਰ ਕਰ ਸਕਦਾ ਹੈ। ਅਜਿਹੇ ਪਿੱਚ ਵੀ ਜਿਸ ਵਿਚ ਟਰਨ ਨਾ ਹੋਵੇ। ਅਸੀਂ ਸਾਰਿਆਂ ਨੇ ਦੇਖਿਆ ਹੈ ਕਿ ਹਾਲ ਹੀ ਵਿਚ ਉਸਦਾ ਤੇਜ਼ ਗੇਂਦਬਾਜ਼ੀ ਹਮਲਾ ਕਿੰਨਾ ਦਮਦਾਰ ਰਿਹਾ ਹੈ।’’
ਇਹ ਵੀ ਪੜ੍ਹੋ- ਜਮਾਲ ਨੇ ਪਾਕਿਸਤਾਨ ਨੂੰ ਦਿਵਾਈ ਬੜ੍ਹਤ ਪਰ ਆਸਟ੍ਰੇਲੀਆ ਦੀ ਜ਼ੋਰਦਾਰ ਵਾਪਸੀ
ਉਸ ਨੇ ਕਿਹਾ,‘‘ਮੈਨੂੰ ਪੂਰਾ ਭਰੋਸਾ ਹੈ ਕਿ ਉਹ ਟਰਨਿੰਗ ਵਿਕਟ ਤਿਆਰ ਕਰੇਗਾ। ਉਹ ਪਹਿਲੇ ਦਿਨ ਤੋਂ ਟਰਨ ਲੈਣਗੇ ਜਾਂ ਨਹੀਂ, ਇਹ ਕਿਹਾ ਨਹੀਂ ਜਾ ਸਕਦਾ ਹੈ ਕਿਉਂਕਿ ਇਸ ਨਾਲ ਉਸਦੇ ਤੇਜ਼ ਗੇਂਦਬਾਜ਼ੀ ਹਮਲੇ ਦੀ ਤਾਕਤ ਕੁਝ ਘੱਟ ਪੈ ਜਾਵੇਗੀ। ਅਸੀਂ ਸਾਰੇ ਜਾਣਦੇ ਹਾਂ ਕਿ ਉਸਦਾ ਤੇਜ ਗੇਂਦਬਾਜ਼ੀ ਕਿੰਨਾ ਮਜ਼ਬੂਤ ਹੈ।’’ ਇਸ 34 ਸਾਲਾ ਖਿਡਾਰੀ ਨੇ ਕਿਹਾ ਕਿ ਉਹ ਭਾਰਤ ਵਿਚ ਸਪਿਨ ਗੇਂਦਬਾਜ਼ਾਂ ਦੀ ਚੁਣੌਤੀ ਨੂੰ ਲੈ ਕੇ ਜ਼ਿਆਦਾ ਨਹੀਂ ਸੋਚਦਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।