ਭਾਰਤ ਜੇਕਰ ਇੱਥੇ ਨਹੀਂ ਆਉਂਦਾ ਤਾਂ ਅਸੀਂ ਵੀ ਉੱਥੇ ਨਹੀਂ ਜਾਵਾਂਗੇ : ਰਮੀਜ਼

11/27/2022 1:52:24 PM

ਲਾਹੌਰ (ਯੂ. ਐੱਨ. ਆਈ.)–ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਮੁਖੀ ਰਮੀਜ਼ ਰਾਜਾ ਨੇ ਕਿਹਾ ਹੈ ਕਿ ਜੇਕਰ ਭਾਰਤ ਅਗਲੇ ਸਾਲ ਪਾਕਿਸਤਾਨ ਵਿਚ ਹੋਣ ਵਾਲੇ ਏਸ਼ੀਆ ਕੱਪ ਵਿਚ ਹਿੱਸਾ ਨਹੀਂ ਲਵੇਗਾ ਤਾਂ ਪਾਕਿਸਤਾਨ ਵੀ ਵਿਸ਼ਵ ਕੱਪ 2023 ਲਈ ਭਾਰਤ ਦਾ ਦੌਰਾ ਨਹੀਂ ਕਰੇਗਾ। ਰਮੀਜ਼ ਨੇ ਪਾਕਿਸਤਾਨੀ ਮੀਡੀਆ ਨੂੰ ਕਿਹਾ, ‘‘ਸਾਡੀ ਸਥਿਤੀ ਸਪੱਸ਼ਟ ਹੈ ਕਿ ਜੇਕਰ ਉਹ (ਭਾਰਤੀ ਟੀਮ) ਆਉਂਦੇ ਹਨ ਤਾਂ ਅਸੀਂ ਵਿਸ਼ਵ ਕੱਪ ਵਿਚ ਜਾਵਾਂਗੇ, ਜੇਕਰ ਉਹ ਨਹੀਂ ਆਉਂਦੇ ਤਾਂ ਉਨ੍ਹਾਂ ਨੂੰ ਅਜਿਹਾ ਕਰਨ ਦਿਓ। ਉਨ੍ਹਾਂ ਨੂੰ ਪਾਕਿਸਤਾਨ ਦੇ ਬਿਨਾਂ ਖੇਡਣ ਦਿਓ। 

ਇਹ ਵੀ ਪੜ੍ਹੋ : IND vs NZ : ਮੀਂਹ ਕਾਰਨ ਦੂਜਾ ਵਨ-ਡੇ ਮੈਚ ਰੱਦ, ਨਿਊਜ਼ੀਲੈਂਡ ਸੀਰੀਜ਼ 'ਚ 1-0 ਨਾਲ ਅੱਗੇ

ਜੇਕਰ ਪਾਕਿਸਤਾਨ ਅਗਲੇ ਸਾਲ ਭਾਰਤ ਵਿਚ ਹੋਣ ਵਾਲੇ ਵਿਸ਼ਵ ਕੱਪ ਵਿਚ ਹਿੱਸਾ ਨਹੀਂ ਲੈਂਦਾ ਹੈ ਤਾਂ ਉਸ ਨੂੰ ਕੌਣ ਦੇਖੇਗਾ?’’ਉਸ ਨੇ ਕਿਹਾ,‘‘ਸਾਡੀ ਟੀਮ ਪ੍ਰਦਰਸ਼ਨ ਕਰ ਰਹੀ ਹੈ। ਅਸੀਂ ਦੁਨੀਆਂ ਵਿਚ ਸਭ ਤੋਂ ਵੱਧ ਪੈਸਾ ਕਮਾਉਣ ਵਾਲੀ ਟੀਮ ਨੂੰ ਹਰਾ ਦਿੱਤਾ ਹੈ, ਅਸੀਂ ਟੀ-20 ਵਿਸ਼ਵ ਕੱਪ ਦਾ ਫਾਈਨਲ ਖੇਡ ਚੁੱਕੇ ਹਾਂ। ਮੈਂ ਹਮੇਸ਼ਾ ਕਿਹਾ ਹੈ ਕਿ ਅਸੀਂ ਪਾਕਿਸਤਾਨ ਕ੍ਰਿਕਟ ਦੀ ਅਰਥ ਵਿਵਸਥਾ ਵਿਚ ਸੁਧਾਰ ਕਰਨਾ ਹੈ ਤੇ ਇਹ ਤਦ ਹੋਵੇਗਾ ਜਦੋਂ ਸਾਡੀ ਟੀਮ ਚੰਗਾ ਪ੍ਰਦਰਸ਼ਨ ਕਰੇਗੀ। 

ਇਹ ਵੀ ਪੜ੍ਹੋ : ਫੀਫਾ 2022 : ਅਰਜਨਟੀਨਾ ਨੇ ਮੈਕਸੀਕੋ ਨੂੰ ਹਰਾ ਕੇ ਨਾਕਆਊਟ ਦੀਆਂ ਉਮੀਦਾਂ ਨੂੰ ਰੱਖਿਆ ਬਰਕਰਾਰ

ਅਸੀਂ 2021 ਟੀ-20 ਵਿਸ਼ਵ ਕੱਪ ਵਿਚ ਇਹ ਕਰ ਦਿਖਾਇਆ ਹੈ। ਅਸੀਂ ਭਾਰਤ ਨੂੰ ਏਸ਼ੀਆ ਕੱਪ ਵਿਚ ਹਰਾਇਆ, ਪਾਕਿਸਤਾਨ ਕ੍ਰਿਕਟ ਟੀਮ ਨੇ ਇਕ ਸਾਲ ਵਿਚ ਦੋ ਵਾਰ ਅਰਬਾਂ ਡਾਲਰ ਦੀ ਅਰਥ ਵਿਵਸਥਾ ਵਾਲੇ ਬੋਰਡ ਨੂੰ ਹਰਾਇਆ ਹੈ।’’ਜ਼ਿਕਰਯੋਗ ਹੈ ਕਿ 2023 ਏਸ਼ੀਆ ਕੱਪ ਦਾ ਆਯੋਜਨ ਅਗਲੇ ਸਾਲ ਪਾਕਿਸਤਾਨ ਵਿਚ ਹੋਵੇਗਾ, ਜਿਸ ਤੋਂ ਬਾਅਦ ਭਾਰਤ ਵਨ ਡੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ। ਪਾਕਿਸਤਾਨ ਨੇ ਇਸ ਤੋਂ ਪਹਿਲਾਂ 2009 ਵਿਚ ਵੀ ਏਸ਼ੀਆ ਕੱਪ ਦੀ ਮੇਜ਼ਬਾਨੀ ਕੀਤੀ ਸੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News