ਫਿੱਟ ਰਿਹਾ ਤਾਂ ਵਰਲਡ ਕੱਪ ਦੇ ਸਾਰੇ ਮੈਚ ਖੇਡਣਾ ਚਾਹਾਂਗਾ :  ਸਟਾਰਕ

06/16/2019 5:50:37 PM

ਲੰਦਨ — ਵਰਲਡ ਕੱਪ 'ਚ ਪੁਆਇੰਟਸ ਟੇਬਲ ਦੇ ਟਾਪ 'ਤੇ ਚੱਲ ਰਿਹਾ ਆਸਟਰੇਲੀਆ ਇਸ ਹਫਤੇ ਆਪਣੇ ਮੁੱਖ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੂੰ ਆਰਾਮ ਦੇ ਸਕਦੇ ਹਨ ਪਰ ਇਸ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਉਨ੍ਹਾਂ ਦਾ ਆਰਾਮ ਦਾ ਕੋਈ ਇਰਾਦਾ ਨਹੀਂ ਹੈ। ਵਰਲਡ ਕੱਪ 'ਚ ਆਸਟਰੇਲੀਆ ਦੇ ਸਭ ਤੋਂ ਸਫਲ ਗੇਂਦਬਾਜ਼ਾਂ ਦੀ ਸੂਚੀ 'ਚ ਬ੍ਰੈਟ ਲੀ ਦੇ ਨਾਲ ਸੰਯੂਕਤ ਰੂਪ ਨਾਲ ਦੂਜੇ ਸਥਾਨ 'ਤੇ ਕਾਬਜ ਸਟਾਰਕ ਨੇ ਕਿਹਾ ਕਿ ਉਹ ਬ੍ਰੇਕ ਲੈਣਾ ਨਹੀਂ ਚਾਹੁੰਦੇ ਕਿਉਂਕਿ ਮੌਜੂਦਾ ਵਰਵਡ ਕੱਪ 'ਚ 13 ਵਿਕਟਾਂ ਨਾਲ ਉਹ ਸਭ ਤੋਂ ਸਫਲ ਗੇਂਦਬਾਜ ਹਨ। ਆਈ. ਸੀ. ਸੀ ਦੀ ਵੈੱਬਸਾਈਟ ਨੇ ਸਟਾਰਕ ਦੇ ਹਵਾਲੇ ਤੋਂ ਕਿਹਾ,  ''ਜੇਕਰ ਮੈਂ ਫਿੱਟ ਰਿਹਾ ਤਾਂ ਸਾਰੇ ਮੈਚ ਖੇਡਣਾ ਚਾਹਾਂਗਾ। PunjabKesari
ਆਸਟਰੇਲੀਆ ਨੇ ਵਰਲਡ ਕੱਪ 'ਚ ਅਜੇ ਤੱਕ ਆਪਣੇ ਪੰਜ 'ਚੋਂ ਚਾਰ ਮੈਚਾਂ 'ਚ ਜਿੱਤ ਦਰਜ ਕੀਤੀ ਹੈ ਜਦ ਕਿ ਇਕ ਮੈਚ 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ਨੀਵਾਰ ਨੂੰ ਇੱਥੇ ਸ਼੍ਰੀਲੰਕਾ ਦੇ ਖਿਲਾਫ ਆਸਟਰੇਲੀਆ ਦੀ 87 ਦੌੜਾਂ ਦੀ ਜਿੱਤ ਦੇ ਦੌਰਾਨ 55 ਦੌੜਾਂ ਦੇ ਕੇ ਚਾਰ ਵਿਕਟ ਹਾਸਲ ਕਰਨ ਵਾਲੇ ਸਟਾਰਕ ਨੇ ਕਿਹਾ ,  ''ਮੈਨੂੰ ਖੁਸ਼ੀ ਹੈ ਕਿ ਅਸੀਂ ਜਿੱਤ ਦਰਜ ਕੀਤੀ। ਸਟਾਰਕ ਦਾ ਇਕੋਨਾਮੀ ਰੇਟ ਬਾਕੀ ਸਾਥੀ ਗੇਂਦਬਾਜ਼ਾਂ ਤੋਂ ਕੁੱਝ ਜ਼ਿਆਦਾ ਹੈ ਪਰ ਇਹ ਤੇਜ਼ ਗੇਂਦਬਾਜ਼ ਇਸ ਤੋਂ ਪਰੇਸ਼ਾਨ ਨਹੀਂ ਹਨ ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਟੀਮ ਨੂੰ ਵਿਕਟਾਂ ਦਵਾਉਣੀਆਂ ਹਨ।


Related News