ਮਹਿਲਾ T20 WC : ਇੰਗਲੈਂਡ ਨੂੰ ਬਿਨਾ ਹਰਾਏ ਵੀ ਫਾਈਨਲ ’ਚ ਪਹੁੰਚ ਸਕਦੈ ਭਾਰਤ, ਜਾਣੋ ਕਿਵੇਂ

03/04/2020 6:40:32 PM

ਸਿਡਨੀ : ਆਈ. ਸੀ. ਸੀ. ਮਹਿਲਾ ਟੀ-20 ਵਰਲਡ ਕੱਪ ਟੂਰਨਾਮੈਂਟ ਦੇ ਸੈਮੀਫਾਈਨਲ ਮੁਕਾਬਲੇ ਵੀਰਵਾਰ ਨੂੰ ਹੋਣੇ ਹਨ ਅਤੇ ਇਸ ਦਿਨ ਮੀਂਹ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਵਰਲਡ ਕੱਪ ਦੀ ਖੇਡ ਸ਼ਰਤਾਂ ਮੁਤਾਬਕ ਸੈਮੀਫਾਈਨਲ ਲਈ ਕੋਈ ਰਿਜ਼ਰਵ ਡੇਅ ਨਹੀਂ ਰੱਖਿਆ ਗਿਆ ਹੈ ਅਤੇ ਜੇਕਰ ਭਾਰਤ-ਇੰਗਲੈਂਡ ਦਾ ਸੈਮੀਫਾਈਨਲ ਮੀਂਹ ਕਾਰਨ ਰੱਦ ਹੁੰਦਾ ਹੈ ਤਾਂ ਭਾਰਤੀ ਟੀਮ ਆਪਣੇ ਬਿਹਤਰ ਗਰੁਪ ਰਿਕਾਰਡ ਕਾਰਨ ਫਾਈਨਲ ਵਿਚ ਪਹੁੰਚ ਜਾਵੇਗੀ। ਵੀਰਵਾਰ ਨੂੰ ਸਿਡਨੀ ਵਿਚ ਦੋਵੇਂ ਸੈਮੀਫਾਈਨਲ ਹੋਣੇ ਹਨ, ਜਿਸ ਵਿਚ ਭਾਰਤ ਦਾ ਮੁਕਾਬਲਾ ਇੰਗਲੈਂਡ ਨਾਲ ਦੱਖਣੀ ਅਫਰੀਕਾ ਦਾ ਮੁਕਾਬਲਾ ਸਾਬਕਾ ਚੈਂਪੀਅਨ ਆਸਟਰੇਲੀਆ ਨਾਲ ਹੋਣਾ ਹੈ। ਸੈਮੀਫਾਈਨਲ ਲਈ ਕੋਈ ਰਿਜ਼ਰਵ ਡੇਅ ਨਹੀਂ ਰੱਖਿਆ ਗਿਆ ਅਤੇ ਸੈਮੀਫਾਈਨਲ ਰੱਦ ਹੋਣ ਦੇ ਹਾਲਾਤ ਵਿਚ ਆਈ. ਸੀ. ਸੀ. ਨੂੰ ਇਸ ਨਿਯਮ ਦੇ ਕਾਰਨ ਸਖਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 

PunjabKesari

ਸਿਡਨੀ ਵਿਚ ਮੰਗਲਵਾਰ ਨੂੰ ਪਾਕਿਸਤਾਨ ਅਤੇ ਥਾਈਲੈਂਡ ਜਦਕਿ ਵੈਸਟਇੰਡੀਜ਼ ਅਤੇ ਦੱਖਣੀ ਅਫਰੀਕਾ ਦੇ ਮੈਚ ਮੀਂਹ ਨਾਲ ਪ੍ਰਭਾਵਿਤ ਰਹੇ ਸੀ ਅਤੇ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ ਸੀ। ਪਾਕਿਸਤਾਨ ਅਤੇ ਥਾਈਲੈਂਡ ਮੈਚ ਵਿਚ ਸਿਰਫ ਥਾਈਲੈਂਡ ਦੀ ਪਾਰੀ ਪੂਰੀ ਹੋਈ ਜਦਕਿ ਵੈਸਟਇੰਡੀਜ਼ ਅਤੇ  ਦੱਖਣੀ ਅਫਰੀਕਾ ਦੇ ਮੈਚ ਵਿਚ ਟਾਸ ਵੀ ਨਹੀਂ ਹੋ ਸਕੀ ਸੀ ਅਤੇ ਮੈਚ ਬਿਨਾ ਕੋਈ ਗੇਂਦ ਸੁੱਟੇ ਰੱਦ ਹੋ ਗਿਆ ਸੀ। ਵੀਰਵਾਰ ਦੇ ਮੈਚਾਂ ਵਿਚ ਵੀ ਭਵਿੱਖਬਾਣੀ ਕੀਤੀ ਗਈ ਹੈ ਅਤੇ ਜੇਕਰ ਮੈਚ ਮੀਂਹ ਦੀ ਭੇਟ ਚੜਦਾ ਹੈ ਤਾਂ ਭਾਰਤ ਪਹਿਲੀ ਵਾਰ ਵਰਲਡ ਕੱਪ ਦੇ ਫਾਈਨਲ ’ਚ ਪਹੁੰਚ ਜਾਵੇਗਾ।

PunjabKesari

ਇਹ ਵੀ ਪੜ੍ਹੋ : ਲੌਂਗ ਜੰਪ ਦੀ ਦੌੜਾਕ ਕਿਰਣਜੀਤ ਕੌਰ ਡੋਪ ਟੈਸਟ ਵਿਚ ਪਾਜ਼ੀਟਿਵ

ਕੋਰੋਨਾ ਵਾਇਰਸ ਕਾਰਨ ਹੁਣ ਮਨੀਲਾ ’ਚ ਹੋਵੇਗੀ ਬੈਡਮਿੰਟਨ ਏਸ਼ੀਅਨ ਚੈਂਪੀਅਨਸ਼ਿਪ

 


Related News