ICC ਨੇ ਸ਼ੇਅਰ ਕੀਤੀ ਭਾਰਤ ਦੀ ਸਭ ਤੋਂ ਯਾਦਗਾਰ ਜਿੱਤ ਦੀ ਤਸਵੀਰ

05/07/2020 2:44:32 AM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਮੌਜੂਦਾ ਸਮੇਂ 'ਚ ਦੁਨੀਆ ਦੀ ਸਭ ਤੋਂ ਮਜ਼ਬੂਤ ਟੀਮਾਂ 'ਚੋਂ ਇਕ ਹੈ। ਹਾਲਾਂਕਿ ਪਿਛਲੇ ਦਾਹਕੇ ਦੀ ਸ਼ੁਰੂਆਤ 'ਚ ਅਜਿਹੀ ਸਥਿਤੀ ਨਹੀਂ ਸੀ ਤੇ ਟੀਮ ਨੂੰ ਟੂਰਨਾਮੈਂਟ ਜਿੱਤਣ 'ਚ ਜ਼ਿਆਦਾ ਸਫਲਤਾ ਮਿਲੀ। ਇਸ ਦੇ ਬਾਵਜੂਦ ਨੇਟਵੇਸਟ ਟਰਾਫੀ 'ਚ ਮਿਲੀ ਜਿੱਤ ਉਸ ਦੌਰ 'ਚ ਸਭ ਤੋਂ ਵੱਡੀ ਸਫਲਤਾਵਾਂ 'ਚੋਂ ਇਕ ਸੀ। ਜੋ ਭਾਰਤੀ ਫੈਂਸ ਨੂੰ ਹਮੇਸ਼ਾ ਯਾਦ ਰਹਿੰਦੀ ਹੈ। ਹਾਲਾਂਕਿ ਇੰਗਲੈਂਡ ਦੇ ਸਾਬਕਾ ਕਪਤਾਨ ਨਾਸਿਰ ਹੁਸੈਨ ਅੱਜ ਵੀ ਉਸ ਫਾਈਨਲ ਮੈਚ ਨੂੰ ਯਾਦ ਕਰਨਾ ਪਸੰਦ ਨਹੀਂ ਕਰਦੇ। 2002 'ਚ ਇੰਗਲੈਂਡ ਦੇ ਇਤਿਹਾਸਕ ਲਾਰਡਸ ਮੈਦਾਨ 'ਚ ਭਾਰਤ ਨੇ ਫਾਈਨਲ 'ਚ ਇੰਗਲੈਂਡ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਬੁੱਧਵਾਰ 6 ਮਈ ਨੂੰ ਇੰਟਰਨੈਸ਼ਨਲ ਕ੍ਰਿਕਟ ਕਾਊਂਸਿਲ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਕ ਫੋਟੋ ਸ਼ੇਅਰ ਕੀਤੀ, ਜਿਸ 'ਚ ਭਾਰਤੀ ਖਿਡਾਰੀ ਮੈਦਾਨ 'ਤੇ ਜਿੱਤ ਦਾ ਜਸ਼ਨ ਮਨਾ ਰਹੇ ਸਨ।


ਆਈ. ਸੀ. ਸੀ. ਨੇ ਇਸ ਦੇ ਨਾਲ ਹੀ ਕ੍ਰਿਕਟ ਫੈਂਸ ਤੋਂ ਪੁੱਛਿਆ- ਕੀ ਤੁਸੀਂ ਦੱਸ ਸਕਦੇ ਹੋ ਕਿ ਭਾਰਤੀ ਖਿਡਾਰੀ ਕਿਸ ਨਾਟਕੀਏ ਜਿੱਤ ਦਾ ਜਸ਼ਨ ਮਨਾ ਰਹੇ ਹਨ? ਭਾਰਤੀ ਕ੍ਰਿਕਟ ਦੇ ਫੈਂਸ ਦੇ ਲਈ ਇਹ ਕੋਈ ਮੁਸ਼ਕਿਲ ਸਵਾਲ ਨਹੀਂ ਸੀ ਤੇ ਆਈ. ਸੀ. ਸੀ. ਦੇ ਟਵੀਟ ਦੇ ਜਵਾਬ 'ਚ ਫੈਂਸ ਨੇ ਦੱਸਿਆ ਕਿ ਇਹ ਨੇਟਵੇਸਟ ਟਰਾਫੀ 'ਚ ਭਾਰਤੀ ਟੀਮ ਦੀ ਜਿੱਤ ਤੋਂ ਬਾਅਦ ਦੀ ਤਸਵੀਰ ਹੈ। ਹਾਲਾਂਕਿ ਉਸ ਮੈਚ 'ਚ ਇੰਗਲੈਂਡ ਦੇ ਕਪਤਾਨ ਰਹੇ ਨਾਸਿਰ ਹੁਸੈਨ ਨੇ ਵੀ ਇਸ ਪੋਸਟ 'ਤੇ ਜਵਾਬ ਦਿੱਤਾ। ਹੁਸੈਨ ਨੇ ਮਜ਼ਾਕੀਆ ਅੰਦਾਜ਼ 'ਚ 'ਨਹੀਂ' ਲਿਖਿਆ ਤੇ ਨਾਲ ਹੀ ਇਕ ਇਮੋਜ਼ੀ ਵੀ ਲਗਾਇਆ। ਹਾਲਾਂਕਿ ਹੁਸੈਨ ਇਸ ਤੋਂ ਪਹਿਲਾਂ ਵੀ ਇਸ ਮੈਚ ਦੇ ਵਾਰੇ 'ਚ ਬੋਲ ਚੁੱਕੇ ਹਨ।


ਕੈਫ-ਯੁਵਰਾਜ ਨੇ ਦਿਵਾਈ ਸੀ ਇਤਿਹਾਸਕ ਜਿੱਤ

PunjabKesari
ਭਾਰਤ ਦੀ ਇਸ ਜਿੱਤ ਦੇ ਹੀਰੋ ਰਹੇ ਮੁਹੰਮਦ ਕੈਫ ਨੇ ਪਿਛਲੇ ਸਾਲ ਇਕ ਟਵੀਟ ਕੀਤਾ ਸੀ, ਜਿਸ 'ਚ ਉਹ ਯੁਵਰਾਜ ਦੇ ਨਾਲ ਲਾਰਡਸ 'ਚ ਖੜ੍ਹੇ ਸੀ। ਇਸ 'ਤੇ ਨਾਸਿਰ ਨੇ ਲਿਖਿਆ ਸੀ ਕਿ ਅੱਜ ਵੀ ਇਨ੍ਹਾਂ ਦੋਵਾਂ ਖਿਡਾਰੀਆਂ ਦੇ ਬੁਰੇ ਸੁਪਨੇ ਆਉਂਦੇ ਹਨ। ਨੇਟਵੇਸਟ ਟਰਾਫੀ 'ਚ ਭਾਰਤ ਨੇ ਫਾਈਨਲ 'ਚ ਇੰਗਲੈਂਡ ਤੋਂ ਮਿਲੇ 325 ਦੌੜਾਂ ਦੇ ਵਿਸ਼ਾਲ ਟੀਚੇ ਨੂੰ ਹਾਸਲ ਕਰ ਖਿਤਾਬ ਜਿੱਤ ਲਿਆ ਸੀ। ਇਕ ਸਮੇਂ ਭਾਰਤੀ ਟੀਮ ਮੁਸ਼ਕਿਲ 'ਚ ਸੀ ਤੇ ਫਿਰ ਯੁਵਾਰਜ ਤੇ ਕੈਫ ਨੇ ਸੈਂਕੜੇ ਵਾਲੀ ਸਾਂਝੇਦਾਰੀ ਕਰ ਟੀਮ ਦੀ ਉਮੀਦ ਜਗਾਈ ਸੀ। ਕੈਫ ਆਖਿਰ ਤਕ ਕ੍ਰੀਜ਼ 'ਤੇ ਰਹੇ ਤੇ ਟੀਮ ਨੂੰ ਜਿੱਤ ਹਾਸਲ ਕਰਵਾਈ। ਇਹ ਉਸ ਸਮੇਂ 'ਚ ਸਭ ਤੋਂ ਵੱਡਾ ਦੌੜਾਂ ਚੇਜ ਸੀ। ਭਾਰਤੀ ਦੀ ਇਸ ਜਿੱਤ ਤੋਂ ਬਾਅਦ ਕਪਤਾਨ ਸੌਰਵ ਗਾਂਗੁਲੀ ਨੇ ਪਹਿਲਾਂ ਬਾਲਕਨੀ 'ਚ ਆਪਣੀ ਜਰਸੀ ਲਹਿਰਾਈ ਤੇ ਫਿਰ ਪੂਰੀ ਟੀਮ ਦੇ ਨਾਲ ਦੌੜਦੇ ਹੋਏ ਮੈਦਾਨ 'ਚ ਕੈਫ ਨੂੰ ਗਲੇ ਲਗਾਇਆ ਸੀ।

PunjabKesariPunjabKesariPunjabKesariPunjabKesari


Gurdeep Singh

Content Editor

Related News