ICC ਨੇ ਚੁਣੀ 2021 ਦੀ ਪੁਰਸ਼ ਟੀ20 ਟੀਮ ਆਫ ਦਿ ਯੀਅਰ
Wednesday, Jan 19, 2022 - 09:28 PM (IST)
ਦੁਬਈ- ਪਾਕਿਸਤਾਨ ਦੇ ਸਟਾਰ ਬੱਲੇਬਾਜ਼ ਬਾਬਰ ਆਜ਼ਮ ਨੂੰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ 2021 ਦੀ ਪੁਰਸ਼ ਟੀ-20 ਟੀਮ ਆਫ ਦਿ ਯੀਅਰ ਦਾ ਕਪਤਾਨ ਚੁਣਿਆ ਗਿਆ ਹੈ। ਆਈ. ਸੀ. ਸੀ. ਨੇ ਬੁੱਧਵਾਰ ਨੂੰ ਆਪਣੀ 2021 ਦੀ ਪੁਰਸ਼ ਟੀ-20 ਟੀਮ ਦਾ ਐਲਾਨ ਕੀਤਾ, ਜਿਸ ਵਿਚ ਆਸਟਰੇਲੀਆ, ਇੰਗਲੈਂਡ, ਦੱਖਣੀ ਅਫਰੀਕਾ, ਸ਼੍ਰੀਲੰਕਾ ਤੇ ਬੰਗਲਾਦੇਸ਼ ਦੇ ਖਿਡਾਰੀ ਸ਼ਾਮਲ ਹਨ। ਟੀਮ ਵਿਚ ਇਕ ਵੀ ਭਾਰਤੀ ਖਿਡਾਰੀ ਸ਼ਾਮਲ ਨਹੀਂ ਹੈ ਜਦਕਿ ਪਾਕਿਸਤਾਨ ਦੇ ਬਾਬਰ ਆਜ਼ਮ ਨੂੰ 2021 ਵਿਚ ਟੀ-20 ਸਵਰੂਪ 'ਚ ਉਸਦੇ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਉਨ੍ਹਾਂ ਨੇ 29 ਟੀ-20 ਮੈਚਾਂ ਵਿਚ 37.56 ਦੀ ਔਸਤ ਨਾਲ 939 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ ਪਿਛਲੇ ਸਾਲ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।
ਇਹ ਖਬਰ ਪੜ੍ਹੋ- ਸ੍ਰਮਿਤੀ ਮੰਧਾਨਾ ਨੂੰ ICC ਮਹਿਲਾ ਟੀ20 ਟੀਮ ਆਫ ਦਿ ਯੀਅਰ 'ਚ ਮਿਲੀ ਜਗ੍ਹਾ
ਉਨ੍ਹਾਂ ਨੇ ਟੂਰਨਾਮੈਂਟ ਦੇ ਸਭ ਤੋਂ ਜ਼ਿਆਦਾ ਦੌੜਾਂ-ਸਕੋਰਰ ਦੇ ਰੂਪ ਵਿਚ ਮੁਹਿੰਮ ਖਤਮ ਕੀਤੀ ਸੀ। ਇੰਗਲੈਂਡ ਦੇ ਜੋਸ ਬਟਲਰ ਤੇ ਪਾਕਿਸਤਾਨ ਦੇ ਮੁਹੰਮਦ ਰਿਜ਼ਵਾਨ ਦੇ ਰੂਪ ਵਿਚ ਟੀਮ 'ਚ 2 ਵਿਕਟਕੀਪਰ ਬੱਲੇਬਾਜ਼ਾਂ ਨੂੰ ਚੁਣਿਆ ਗਿਆ ਹੈ।
ਇਹ ਖਬਰ ਪੜ੍ਹੋ- 30 ਮੈਂਬਰੀ ਟੀਮ ਦਿੱਲੀ ਕਮੇਟੀ ਅਹੁਦੇਦਾਰਾਂ ਦੀ ਚੋਣ ਲਈ ਤਿਆਰ
ਆਈ. ਸੀ. ਸੀ. ਪੁਰਸ਼ ਟੀ-20 ਟੀਮ ਆਫ ਦਿ ਯੀਅਰ-
ਜੋਸ ਬਟਲਰ, ਮੁਹੰਮਦ ਰਿਜ਼ਵਾਨ, ਬਾਬਰ ਆਜ਼ਮ (ਕਪਤਾਨ), ਐਡਨ ਮਾਰਕ੍ਰਮ, ਮਿਚੇਲ ਮਾਰਸ਼, ਡੇਵਿਡ ਮਿਲਰ, ਵਾਨਿੰਦੁ ਹਸਰੰਗਾ, ਤਬਰੇਜ ਸ਼ਮਸੀ, ਜੋਸ਼ ਹੇਜਲਵੁੱਡ, ਮੁਸਤਾਫਿਜ਼ੁਰ ਰਹਿਮਾਨ, ਸ਼ਾਹੀਨ ਆਫਰੀਦੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।