ICC Rankings : ਗਿੱਲ ਨੇ 45 ਸਥਾਨਾਂ ਦੀ ਲਾਈ ਛਲਾਂਗ, ਕੋਹਲੀ ਪੰਜਵੇਂ ਸਥਾਨ ''ਤੇ ਕਾਇਮ

Thursday, Aug 25, 2022 - 03:52 PM (IST)

ਦੁਬਈ– ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ 45 ਸਥਾਨਾਂ ਦੀ ਛਲਾਂਗ ਲਾ ਕੇ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਦੀ ਬੁੱਧਵਾਰ ਨੂੰ ਜਾਰੀ ਤਾਜਾ ਵਨ ਡੇ ਰੈਂਕਿੰਗ ਵਿਚ 38ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਇਸ 22 ਸਾਲਾ ਬੱਲੇਬਾਜ਼ ਨੇ ਜ਼ਿੰਬਾਬਵੇ ਵਿਰੁੱਧ ਹਾਲ ਹੀ ਵਿਚ ਸਮਾਪਤ ਹੋਈ ਵਨ ਡੇ ਲੜੀ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਸ ਨੇ ਹਰਾਰੇ ਵਿਚ ਖੇਡੇ ਗਏ ਆਖਰੀ ਵਨ ਡੇ ਮੈਚ ਵਿਚ ਇਸ ਫਾਰਮੈਟ ਵਿਚ ਆਪਣਾ ਪਹਿਲਾ ਸੈਂਕੜਾ (130) ਲਾਇਆ ਸੀ।

ਇਸ ਦਰਮਿਆਨ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ 744 ਰੇਟਿੰਗ ਅੰਕਾਂ ਨਾਲ ਪੰਜਵੇਂ ਸਥਾਨ ’ਤੇ ਬਣਿਆ ਹੋਇਆ ਹੈ। ਉਸ ਨੂੰ ਜ਼ਿੰਬਾਬਵੇ ਦੌਰ ਤੋਂ ਆਰਾਮ ਦਿੱਤਾ ਗਿਆ ਸੀ।  ਭਾਰਤੀ ਕਪਤਾਨ ਰੋਹਿਤ ਸ਼ਰਮਾ ਵੀ ਛੇਵੇਂ ਸਥਾਨ ’ਤੇ ਬਣਿਆ ਹੋਇਆ ਹੈ। ਉਸ ਨੂੰ ਵੀ ਜ਼ਿੰਬਾਬਵੇ ਦੌਰੇ ਤੋਂ ਆਰਾਮ ਦਿੱਤਾ ਗਿਆ ਸੀ। ਜ਼ਿੰਬਾਬਵੇ ਵਿਰੁੱਧ 3 ਮੈਚਾਂ ਵਿਚ 154 ਦੌੜਾਂ ਬਣਾਉਣ ਦੇ ਬਾਵਜੂਦ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੂੰ ਇਕ ਸਥਾਨ ਦਾ ਨੁਕਸਾਨ ਹੋਇਆ ਹੈ ਤੇ ਉਹ 12ਵੇਂ ਸਥਾਨ ’ਤੇ ਖਿਸਕ ਗਿਆ ਹੈ। 

ਪਾਕਿਸਤਾਨ ਦਾ ਕਪਤਾਨ ਬਾਬਰ ਆਜ਼ਮ ਕੁਲ 890 ਰੇਟਿੰਗ ਅੰਕਾਂ ਨਾਲ ਵਨ ਡੇ ਦੀ ਬੱਲੇਬਾਜ਼ੀ ਰੈਂਕਿੰਗ ਵਿਚ ਚੋਟੀ ’ਤੇ ਬਣਿਆ ਹੋਇਆ ਹੈ। ਗੇਂਦਬਾਜ਼ਾਂ ਦੀ ਸੂਚੀ ਵਿਚ ਨਿਊਜ਼ੀਲੈਂਡ ਦਾ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਚੋਟੀ ’ਤੇ ਕਾਬਜ਼ ਹੈ ਜਦਕਿ ਆਲਰਾਊਂਡਰਾਂ ਦੀ ਸੂਚੀ ਵਿਚ ਬੰਗਲਾਦੇਸ਼ ਦਾ ਸ਼ਾਕਿਬ ਅਲ ਹਸਨ ਨੰਬਰ ਇਕ ’ਤੇ ਬਣਿਆ ਹੋਇਆ ਹੈ।


Tarsem Singh

Content Editor

Related News