ICC ਨੇ ਅੱਠ ਟੀਮਾਂ ਦੀ ਵਿਸ਼ਵ ਕੱਪ ਚੈਲੰਜ਼ ਲੀਗ ਕੀਤੀ ਮੁਲਤਵੀ

08/25/2020 9:34:43 PM

ਦੁਬਈ- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਮੰਗਲਵਾਰ ਨੂੰ ਆਈ. ਸੀ. ਸੀ. ਪੁਰਸ਼ ਕ੍ਰਿਕਟ ਵਿਸ਼ਵ ਕੱਪ ਚੈਲੰਜ਼ ਲੀਗ ਏ ਦਾ ਦੂਜਾ ਮੁਕਾਬਲਾ ਮੁਲਤਵੀ ਕਰ ਦਿੱਤਾ। ਤਿੰਨ ਚੈਲੰਜ਼ ਲੀਗ ਏ ਮੁਕਾਬਲੇ 2023 ਵਿਸ਼ਵ ਕੱਪ ਦੇ ਲਈ ਕੁਆਲੀਫਾਈ ਕਰਨ ਦੀ ਪ੍ਰਕਿਰਿਆ ਦਾ ਹਿੱਸਾ ਹੈ। ਇਸ ਮੁਕਾਬਲੇ ਦਾ ਆਯੋਜਨ 30 ਸਤੰਬਰ ਤੋਂ 10 ਅਕਤੂਬਰ ਦੇ ਵਿਚ ਮਲੇਸ਼ੀਆ 'ਚ ਹੋਣਾ ਸੀ।
ਕੈਨੇਡਾ, ਡੈਨਮਾਰਕ, ਮਲੇਸ਼ੀਆ, ਕਤਰ, ਸਿੰਗਾਪੁਰ ਅਤੇ ਵਨਾਤੂ ਦੀਆਂ ਟੀਮਾਂ ਨੂੰ 15 ਲਿਸਟ ਏ ਮੈਚ ਖੇਡ ਕੇ ਅੰਕ ਹਾਸਲ ਕਰਨੇ ਸੀ ਅਤੇ ਚੈਲੰਜ਼ ਲੀਗ ਏ ਸੂਚੀ 'ਚ ਬਿਹਤਰ ਸਥਾਨ ਹਾਸਲ ਕਰਨਾ ਸੀ। ਕੈਨੇਡਾ ਅਜੇ ਅੰਕ ਸੂਚੀ 'ਚ ਚੋਟੀ 'ਤੇ ਚੱਲ ਰਿਹਾ ਹੈ। ਕੈਨੇਡਾ ਤੇ ਸਿੰਗਾਪੁਰ ਦੇ ਇਕ ਸਮਾਨ ਅੱਠ ਅੰਕ ਹਨ ਪਰ ਸ਼ਾਨਦਾਰ ਨੈੱਟ ਰਨ ਰੇਟ ਦੇ ਕਾਰਨ ਕੈਨੇਡਾ ਚੋਟੀ 'ਤੇ ਹੈ। ਚੈਲੰਜ਼ ਲੀਗ ਏ ਮੁਕਾਬਲਿਆਂ ਦੇ ਖਤਮ ਹੋਣ ਤੋਂ ਬਾਅਦ ਚੋਟੀ ਟੀਮ ਪੁਰਸ਼ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ ਪਲੇਅ ਆਫ 'ਚ ਜਗ੍ਹਾ ਬਣਾਏਗੀ।


Gurdeep Singh

Content Editor

Related News