ਕ੍ਰਿਕਟ ਦੇ ਨਿਯਮਾਂ ''ਚ ਹੋਣਗੇ ਵੱਡੇ ਬਦਲਾਅ! ICC ਨੇ ਤਿਆਰ ਕੀਤਾ ਪਲਾਨ

Saturday, May 23, 2026 - 09:06 PM (IST)

ਕ੍ਰਿਕਟ ਦੇ ਨਿਯਮਾਂ ''ਚ ਹੋਣਗੇ ਵੱਡੇ ਬਦਲਾਅ! ICC ਨੇ ਤਿਆਰ ਕੀਤਾ ਪਲਾਨ

ਸਪੋਰਟਸ ਡੈਸਕ- ਇੰਟਰਨੈਸ਼ਨਲ ਕ੍ਰਿਕਟ ਕੌਂਸਲ ਖੇਡ ਦੇ ਨਿਯਮਾਂ ਵਿੱਚ ਵੱਡੇ ਫੇਰਬਦਲ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਕ੍ਰਿਕਟ ਦਾ ਸਰੂਪ ਪੂਰੀ ਤਰ੍ਹਾਂ ਬਦਲ ਸਕਦਾ ਹੈ। ਇਨ੍ਹਾਂ ਪ੍ਰਸਤਾਵਾਂ 'ਤੇ 30 ਮਈ ਨੂੰ ਅਹਿਮਦਾਬਾਦ ਵਿੱਚ ਹੋਣ ਵਾਲੀ ਆਈਸੀਸੀ ਬੋਰਡ ਮੀਟਿੰਗ ਵਿੱਚ ਅੰਤਿਮ ਫੈਸਲਾ ਲਿਆ ਜਾਵੇਗਾ। ਜੇਕਰ ਇਨ੍ਹਾਂ ਬਦਲਾਵਾਂ ਨੂੰ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਨਵੇਂ ਨਿਯਮ 1 ਅਕਤੂਬਰ 2026 ਤੋਂ ਲਾਗੂ ਕੀਤੇ ਜਾ ਸਕਦੇ ਹਨ।

ਟੈਸਟ ਕ੍ਰਿਕਟ ਵਿੱਚ ਦੋ ਰੰਗਾਂ ਦੀਆਂ ਗੇਂਦਾਂ

ਆਈਸੀਸੀ ਦਾ ਸਭ ਤੋਂ ਚਰਚਿਤ ਪ੍ਰਸਤਾਵ ਟੈਸਟ ਕ੍ਰਿਕਟ ਨਾਲ ਜੁੜਿਆ ਹੈ। ਹੁਣ ਇੱਕੋ ਟੈਸਟ ਮੈਚ ਦੌਰਾਨ ਲਾਲ ਅਤੇ ਗੁਲਾਬੀ ਦੋਵੇਂ ਰੰਗਾਂ ਦੀਆਂ ਗੇਂਦਾਂ ਦਾ ਇਸਤੇਮਾਲ ਦੇਖਣ ਨੂੰ ਮਿਲ ਸਕਦਾ ਹੈ। ਨਵੇਂ ਨਿਯਮ ਅਨੁਸਾਰ, ਜੇਕਰ ਮੌਸਮ ਖਰਾਬ ਹੋਣ ਜਾਂ ਰੋਸ਼ਨੀ ਘੱਟ ਹੋਣ ਕਾਰਨ ਫਲੱਡ ਲਾਈਟਾਂ ਵਿੱਚ ਖੇਡ ਜਾਰੀ ਰੱਖਣੀ ਪੈਂਦੀ ਹੈ, ਤਾਂ ਦੋਵਾਂ ਟੀਮਾਂ ਦੀ ਸਹਿਮਤੀ ਨਾਲ ਲਾਲ ਗੇਂਦ ਦੀ ਜਗ੍ਹਾ ਗੁਲਾਬੀ ਗੇਂਦ ਦਾ ਇਸਤੇਮਾਲ ਕੀਤਾ ਜਾ ਸਕੇਗਾ।

ਇਹ ਵੀ ਪੜ੍ਹੋ- 2 ਭਾਰਤੀ ਖਿਡਾਰੀਆਂ 'ਤੇ ਲੱਗ ਗਿਆ ਬੈਨ! ਇਸ ਮਾਮਲੇ 'ਚ ਹੋਈ ਵੱਡੀ ਕਾਰਵਾਈ

ਵਨਡੇ 'ਚ ਕੋਚਾਂ ਦੀ ਮੈਦਾਨ 'ਤੇ ਐਂਟਰੀ

ਵਨਡੇ ਕ੍ਰਿਕਟ ਵਿੱਚ ਵੀ ਇੱਕ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਪ੍ਰਸਤਾਵ ਅਨੁਸਾਰ, ਹੁਣ ਡ੍ਰਿੰਕਸ ਬ੍ਰੇਕ ਦੇ ਦੌਰਾਨ ਟੀਮ ਦੇ ਹੈੱਡ ਕੋਚ ਨੂੰ ਮੈਦਾਨ 'ਤੇ ਜਾ ਕੇ ਖਿਡਾਰੀਆਂ ਨਾਲ ਰਣਨੀਤੀ ਸਾਂਝੀ ਕਰਨ ਦੀ ਇਜਾਜ਼ਤ ਮਿਲ ਸਕਦੀ ਹੈ। ਮੌਜੂਦਾ ਨਿਯਮਾਂ ਅਨੁਸਾਰ ਸਿਰਫ ਸਬਸਟੀਚਿਊਟ ਖਿਡਾਰੀ ਹੀ ਡ੍ਰਿੰਕਸ ਲੈ ਕੇ ਮੈਦਾਨ ਵਿੱਚ ਜਾ ਸਕਦੇ ਹਨ।

ਇਹ ਵੀ ਪੜ੍ਹੋ- IPL 'ਚ ਧੱਕ ਪਾਉਣ ਵਾਲੇ ਖ਼ਿਡਾਰੀ ਦੀ TEAM INDIA 'ਚ ਹੋਈ ਐਂਟਰੀ

T20 ਮੈਚਾਂ 'ਚ ਬਦਲਾਅ

T20 ਅੰਤਰਰਾਸ਼ਟਰੀ ਕ੍ਰਿਕਟ ਨੂੰ ਹੋਰ ਤੇਜ਼ ਬਣਾਉਣ ਲਈ ਦੋਵਾਂ ਪਾਰੀਆਂ ਦੇ ਵਿਚਕਾਰਲੇ ਬ੍ਰੇਕ ਨੂੰ 20 ਮਿੰਟ ਤੋਂ ਘਟਾ ਕੇ 15 ਮਿੰਟ ਕਰਨ ਦਾ ਪ੍ਰਸਤਾਵ ਹੈ। ਇਸ ਦਾ ਮਤਲਬ ਹੈ ਕਿ ਖਿਡਾਰੀਆਂ ਨੂੰ ਅਗਲੀ ਪਾਰੀ ਦੀ ਯੋਜਨਾ ਬਣਾਉਣ ਲਈ 5 ਮਿੰਟ ਘੱਟ ਮਿਲਣਗੇ।

ਆਈਸੀਸੀ ਸ਼ੱਕੀ ਗੇਂਦਬਾਜ਼ੀ ਐਕਸ਼ਨ (chucking) ਦੇ ਖਿਲਾਫ ਵੀ ਸਖ਼ਤ ਕਦਮ ਚੁੱਕਣ ਦੀ ਤਿਆਰੀ ਵਿੱਚ ਹੈ। ਪ੍ਰਸਤਾਵ ਦਿੱਤਾ ਗਿਆ ਹੈ ਕਿ ਮੈਦਾਨੀ ਅੰਪਾਇਰਾਂ ਨੂੰ ਮੈਚ ਦੌਰਾਨ ਹੀ Hawk-Eye ਡੇਟਾ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਤਾਂ ਜੋ ਗੇਂਦਬਾਜ਼ ਦੇ ਐਕਸ਼ਨ ਦੀ ਮੌਕੇ 'ਤੇ ਹੀ ਜਾਂਚ ਕੀਤੀ ਜਾ ਸਕੇ।

ਜ਼ਿਕਰਯੋਗ ਹੈ ਕਿ ਇਨ੍ਹਾਂ ਪ੍ਰਸਤਾਵਾਂ 'ਤੇ ਆਈਸੀਸੀ ਦੀ ਚੀਫ ਐਗਜ਼ੀਕਿਊਟਿਵ ਕਮੇਟੀ (CEC) ਦੀ ਮੀਟਿੰਗ ਵਿੱਚ ਚਰਚਾ ਹੋਈ ਹੈ, ਜਿਸ ਵਿੱਚ ਆਈਸੀਸੀ ਕ੍ਰਿਕਟ ਕਮੇਟੀ ਦੇ ਚੇਅਰਮੈਨ ਸੌਰਵ ਗਾਂਗੁਲੀ ਵੀ ਸ਼ਾਮਲ ਸਨ।

ਇਹ ਵੀ ਪੜ੍ਹੋ- IPL 'ਚੋਂ ਪੰਜਾਬ ਦਾ ਨਾਂ ਹਟਾਉਣ ਦੀ ਸਲਾਹ 'ਤੇ ਭੜਕੇ ਅਰਸ਼ਦੀਪ ਸਿੰਘ


author

Rakesh

Content Editor

Related News