ਕੋਹਲੀ ਨਾਲ ਭਿੜਨਾ ਅੰਪਾਇਰ ਨੂੰ ਪਿਆ ਮਹਿੰਗਾ, ICC ਦੇ ਸਕਦੀ ਹੈ ਵੱਡੀ ਸਜ਼ਾ
Wednesday, May 01, 2019 - 02:38 PM (IST)

ਸਪੋਰਟਸ ਡੈਸਕ : ਆਈ. ਸੀ. ਸੀ. ਦੇ ਐਲੀਟ ਪੈਨਲ ਵਿਚ ਭਾਰਤ ਦੀ ਅਗਵਾਈ ਕਰਨ ਵਾਲੇ ਅੰਪਾਇਰ ਸੁੰਦਰਮ ਰਵੀ ਨੂੰ ਜਲਦੀ ਪੈਨਲ ਤੋਂ ਬਾਹਰ ਕੀਤਾ ਜਾ ਸਕਦਾ ਹੈ। ਇਹ ਫੈਸਲਾ ਆਈ. ਸੀ. ਸੀ. ਅੰਪਾਇਰਸ ਕਮੇਟੀ ਦੀ ਇਕ ਬੈਠਕ ਵਿਚ ਲਿਆ ਗਿਆ ਹੈ। ਦੱਸ ਦਈਏ ਕਿ ਐੱਸ ਰਵੀ 30 ਮਈ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ 2019 ਵਿਚ ਆਪਣੀ ਸੇਵਾਵਾਂ ਦੇਣ ਜਾ ਰਹੇ 16 ਅੰਪਾਇਰਾਂ ਵਿਚੋਂ ਇਕ ਹਨ। ਰਵੀ ਨੂੰ ਸਾਲ 2015 ਵਿਚ ਐਲੀਟ ਪੈਨਲ ਵਿਚ ਸ਼ਾਮਲ ਕੀਤਾ ਗਿਆ ਸੀ। 11 ਸਾਲਾਂ ਦੇ ਲੰਬੇ ਸਮੇਂ ਤੋਂ ਬਾਅਦ ਕੋਈ ਭਾਰਤੀ ਅੰਪਾਇਰ ਆਈ. ਸੀ. ਸੀ. ਅੰਪਾਇਰਾਂ ਦੇ ਐਲੀਟ ਪੈਨਲ ਵਿਚ ਜਗ੍ਹਾ ਬਣਾਉਣ ਵਿਚ ਸਫਲ ਹੋਇਆ ਸੀ। ਇਸ ਤੋਂ ਪਹਿਲਾਂ ਸਾਲ 2004 ਵਿਚ ਐੱਸ. ਵੇਂਕਟਰਾਘਵਨ ਐਲੀਟ ਪੈਨਲ ਤੋਂ ਰਿਟਾਇਰ ਹੋਏ ਸੀ। ਵਿਸ਼ਵ ਕੱਪ ਤੋਂ ਠੀਕ ਪਹਿਲਾਂ ਐਲੀਟ ਪੈਨਲ ਤੋਂ ਬਾਹਰ ਹੋਣ ਨਾਲ ਐੱਸ. ਰਵੀ ਨੂੰ ਵੱਡਾ ਝੱਟਕਾ ਲੱਗਾ ਹੈ।
ਦੱਸ ਦਈਏ ਕਿ ਆਈ. ਪੀ. ਐੱਲ. ਵਿਚ ਕਈ ਗੱਲਤ ਫੈਸਲੇ ਦਿੱਤੇ ਜਾਣ ਅਤੇ ਧਿਆਨਪੂਰਵਕ ਫੈਸਲੇ ਨਾ ਲੈਣ ਦੀ ਵਜ੍ਹਾ ਨਾਲ ਉਸ ਨੂੰ ਇਸ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਈ. ਪੀ. ਐੱਲ. ਵਿਚ ਵਿਰਾਟ ਕੋਹਲੀ ਦੀ ਬੈਂਗਲੁਰੂ ਅਤੇ ਰੋਹਿਤ ਦੀ ਮੁੰਬਈ ਟੀਮ ਵਿਚਾਲੇ ਖੇਡੇ ਗਏ ਮੁਕਾਬਲੇ ਦੇ ਬਾਅਦ ਤੋਂ ਉਸਦੀਆਂ ਮੁਸ਼ਕਿਲਾਂ ਵੱਧ ਗਈਆਂ ਸੀ, ਜਦੋਂ ਉਸ ਨੇ ਮੁੰਬਈ ਦੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਦੀ ਇਕ ਨੋ ਬਾਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਕਪਤਾਨ ਕੋਹਲੀ ਅਤੇ ਅੰਪਾਇਰ ਰਵੀ ਵਿਚਾਲੇ ਇਕ ਮੈਚ ਦੌਰਾਨ ਖੂਬ ਬਹਿਸ ਹੋਈ ਸੀ। ਮੈਚ ਪ੍ਰੈਜ਼ੈਂਟੇਸ਼ਨ ਤੋਂ ਬਾਅਦ ਦੋਵਾਂ ਹੀ ਟੀਮਾਂ ਦੇ ਕਪਤਾਨਾਂ ਨੇ ਕਹਾ ਸੀ ਕਿ ਅੰਪਾਇਰ ਨੂੰ ਕੰਮ ਅੱਖ ਖੋਲ ਕੇ ਕਰਨਾ ਚਾਹੀਦਾ ਹੈ। ਉਸਦੇ ਇਕ ਫੈਸਲੇ 'ਤੇ ਕਿਸੇ ਟੀਮ ਦੀ ਜਿੱਤ ਅਤੇ ਹਾਰ ਤੈਅ ਹੁੰਦੀ ਹੈ।