ਚੈਂਪੀਅਨਜ਼ ਟਰਾਫੀ ਨੂੰ ਲੈ ਕੇ ICC ਨੇ ਕਰ'ਤਾ ਵੱਡਾ ਐਲਾਨ, ਇੱਥੇ ਹੋਣਗੇ ਭਾਰਤ ਦੇ ਮੈਚ
Friday, Dec 13, 2024 - 08:20 PM (IST)
ਸਪੋਰਟਸ ਡੈਸਕ- ਚੈਂਪੀਅਨਜ਼ ਟਰਾਫੀ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਚੈਂਪੀਅਨਜ਼ ਟਰਾਫੀ 2025 ਨੂੰ 'ਹਾਈਬ੍ਰਿਡ ਮਾਡਲ' 'ਤੇ ਕਰਵਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਹ ਟੂਰਨਾਮੈਂਟ ਪਾਕਿਸਤਾਨ ਅਤੇ ਦੁਬਈ (ਸੰਯੁਕਤ ਅਰਬ ਅਮੀਰਾਤ) ਵਿੱਚ ਖੇਡਿਆ ਜਾਵੇਗਾ। ਇਸ ਸਬੰਧੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਅਤੇ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਵਿਚਕਾਰ ਸਮਝੌਤਾ ਵੀ ਹੋਇਆ ਹੈ। ਹੁਣ ਭਾਰਤੀ ਟੀਮ ਚੈਂਪੀਅਨਜ਼ ਟਰਾਫੀ 2025 ਵਿੱਚ ਆਪਣੇ ਸਾਰੇ ਮੈਚ ਦੁਬਈ ਵਿੱਚ ਖੇਡੇਗੀ। ਜਦਕਿ ਟੂਰਨਾਮੈਂਟ ਦੇ ਬਾਕੀ ਮੈਚ ਪਾਕਿਸਤਾਨ 'ਚ ਖੇਡੇ ਜਾਣਗੇ।
ਇਹ ਵੀ ਪੜ੍ਹੋ- 'ਤੇਂਦੁਲਕਰ' ਨੂੰ ਲੱਗਾ ਵੱਡਾ ਝਟਕਾ, ਨਿਲਾਮੀ 'ਚ MI ਵੱਲੋਂ ਖਰੀਦਣ ਤੋਂ ਬਾਅਦ ਇਸ ਟੀਮ ਨੇ ਕੱਢਿਆ ਬਾਹਰ
BCCI ਤੇ PCB ਵਿਚਾਲੇ ਹੋਇਆ ਇਹ ਸਮਝੌਤਾ
ਬੀ.ਸੀ.ਸੀ.ਆਈ. ਅਤੇ ਪੀ.ਸੀ.ਬੀ. ਦੋਵਾਂ ਨੇ ਸਿਧਾਂਤਕ ਤੌਰ 'ਤੇ ਸਹਿਮਤੀ ਜਤਾਈ ਹੈ ਕਿ ਪਾਕਿਸਤਾਨ ਟੀ-20 ਵਿਸ਼ਵ ਕੱਪ 2026 ਵਿੱਚ ਲੀਗ ਮੈਚਾਂ ਲਈ ਭਾਰਤ ਦੀ ਯਾਤਰਾ ਨਹੀਂ ਕਰੇਗਾ। ਪਾਕਿਸਤਾਨ ਇਹ ਮੈਚ ਕੋਲੰਬੋ ਵਿੱਚ ਖੇਡੇਗਾ। ਹਾਈਬ੍ਰਿਡ ਮਾਡਲ 'ਤੇ ਚੈਂਪੀਅਨਜ਼ ਟਰਾਫੀ ਦੇ ਆਯੋਜਨ ਕਾਰਨ ਪੀ.ਸੀ.ਬੀ. ਨੂੰ ਕੋਈ ਮੁਆਵਜ਼ਾ ਨਹੀਂ ਮਿਲੇਗਾ ਪਰ ਉਨ੍ਹਾਂ ਨੂੰ 2027 ਤੋਂ ਬਾਅਦ ਕਿਸੇ ਵੀ ਆਈ.ਸੀ.ਸੀ. ਮਹਿਲਾ ਟੂਰਨਾਮੈਂਟ ਦੀ ਮੇਜ਼ਬਾਨੀ ਮਿਲੇਗੀ।
ਦੱਸ ਦੇਈਏ ਕਿ ਭਾਰਤ ਸਰਕਾਰ ਨੇ ਇਸ ਟੂਰਨਾਮੈਂਟ ਲਈ ਭਾਰਤੀ ਟੀਮ ਨੂੰ ਪਾਕਿਸਤਾਨ ਭੇਜਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਅਜਿਹੀ ਸਥਿਤੀ ਵਿੱਚ ‘ਹਾਈਬ੍ਰਿਡ ਮਾਡਲ’ ਹੀ ਇੱਕੋ ਇੱਕ ਵਿਕਲਪ ਸੀ। ਬੀ.ਸੀ.ਸੀ.ਆਈ. ਨੇ ਇਸ ਫੈਸਲੇ ਬਾਰੇ ਆਈ.ਸੀ.ਸੀ. ਨੂੰ ਇੱਕ ਪੱਤਰ ਲਿਖ ਕੇ ਸੂਚਿਤ ਕੀਤਾ ਸੀ। ਹਾਲਾਂਕਿ ਪੀ.ਸੀ.ਬੀ. ਨੇ ਆਈ.ਸੀ.ਸੀ. ਦੀ ਮੀਟਿੰਗ ਵਿੱਚ ਜ਼ੋਰ ਦੇ ਕੇ ਕਿਹਾ ਸੀ ਕਿ ਉਹ 'ਹਾਈਬ੍ਰਿਡ ਮਾਡਲ' ਦੇ ਤਹਿਤ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਲਈ ਤਿਆਰ ਨਹੀਂ ਹੈ ਪਰ ਉਸ ਦਾ ਰੁਖ ਨਰਮ ਹੋ ਗਿਆ ਹੈ।
ਇਹ ਵੀ ਪੜ੍ਹੋ- ਡੀ. ਗੁਕੇਸ਼ ਨੇ ਨਿੱਕੀ ਉਮਰੇ ਰਚ'ਤਾ ਇਤਿਹਾਸ, ਬਣੇ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੇ ਸਭ ਤੋਂ ਨੌਜਵਾਨ ਖਿਡਾਰੀ
ਚੈਂਪੀਅਨਜ਼ ਟਰਾਫੀ 2017 ਤੋਂ ਬਾਅਦ ਆਈ.ਸੀ.ਸੀ. ਕੈਲੰਡਰ ਵਿੱਚ ਵਾਪਸੀ ਕਰ ਰਹੀ ਹੈ। ਪਾਕਿਸਤਾਨ ਨੇ 2017 ਵਿੱਚ ਇੰਗਲੈਂਡ ਵਿੱਚ ਆਯੋਜਿਤ ਚੈਂਪੀਅਨਜ਼ ਟਰਾਫੀ ਦਾ ਆਖਰੀ ਐਡੀਸ਼ਨ ਜਿੱਤਿਆ ਸੀ। ਭਾਰਤ ਨੇ 2008 ਤੋਂ ਬਾਅਦ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ ਹੈ। ਭਾਰਤੀ ਟੀਮ ਆਖਰੀ ਵਾਰ 2008 'ਚ ਏਸ਼ੀਆ ਕੱਪ ਲਈ ਪਾਕਿਸਤਾਨ ਗਈ ਸੀ। ਭਾਰਤ ਅਤੇ ਪਾਕਿਸਤਾਨ ਵਿਚਾਲੇ ਆਖਰੀ ਵਾਰ ਦੋ-ਪੱਖੀ ਸੀਰੀਜ਼ 2012-13 'ਚ ਹੋਈ ਸੀ। ਇਸ ਤੋਂ ਬਾਅਦ ਦੋਵੇਂ ਟੀਮਾਂ ਸਿਰਫ਼ ਏਸ਼ੀਆ ਕੱਪ ਅਤੇ ਆਈ.ਸੀ.ਸੀ. ਟੂਰਨਾਮੈਂਟਾਂ ਵਿੱਚ ਹੀ ਆਹਮੋ-ਸਾਹਮਣੇ ਹੋਈਆਂ ਹਨ।
ਇਹ ਵੀ ਪੜ੍ਹੋ- ਪਰਦੇਸੋਂ ਅੱਧੀ ਰਾਤ ਸਰਪ੍ਰਾਈਜ਼ ਦੇਣ ਆਇਆ ਪਤੀ, ਅੱਗੋਂ ਪਤਨੀ ਨੂੰ ਬਿਸਤਰੇ 'ਚ ਹੋਰ ਬੰਦੇ ਨਾਲ ਵੇਖ ਰਹਿ ਗਿਆ ਦੰਗ