ਐਡੀਲੇਡ ਟੈਸਟ ’ਚ ਵਿਵਾਦ ਲਈ ਸਿਰਾਜ ਤੇ ਹੈੱਡ 'ਤੇ ਡਿੱਗੀ ਗਾਜ਼, ICC ਨੇ ਸੁਣਾਈ ਸਖ਼ਤ ਸਜ਼ਾ

Tuesday, Dec 10, 2024 - 11:38 AM (IST)

ਐਡੀਲੇਡ ਟੈਸਟ ’ਚ ਵਿਵਾਦ ਲਈ ਸਿਰਾਜ ਤੇ ਹੈੱਡ 'ਤੇ ਡਿੱਗੀ ਗਾਜ਼, ICC ਨੇ ਸੁਣਾਈ ਸਖ਼ਤ ਸਜ਼ਾ

ਐਡੀਲੇਡ– ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਇੱਥੇ ਖੇਡੇ ਗਏ ਡੇ-ਨਾਈਟ ਦੇ ਦੂਜੇ ਕ੍ਰਿਕਟ ਟੈਸਟ ਵਿਚ ਤਿੱਖੀ ਬਹਿਸਬਾਜ਼ੀ ਲਈ ਮੈਚ ਫੀਸ ਦਾ 20 ਫੀਸਦੀ ਜੁਰਮਾਨਾ ਲਾਇਆ ਹੈ ਜਦਕਿ ਆਸਟ੍ਰੇਲੀਆ ਦੇ ਬੱਲੇਬਾਜ਼ ਟ੍ਰੈਵਿਸ ਹੈੱਡ ਨੂੰ ਵੀ ਸਜ਼ਾ ਦਿੱਤਾ ਗਈ ਹੈ।

ਇਹ ਵੀ ਪੜ੍ਹੋ : ਗਿਲਕ੍ਰਿਸਟ ਨਾਲ ਇੰਝ ਮਸਤੀ ਕਰਨ ਲੱਗੇ ਪੰਤ, ਫਿਰ ਮਹਾਨ ਵਿਕਟਕੀਪਰ ਨੇ ਜੋ ਕੀਤਾ... ਵੀਡੀਓ ਹੋ ਗਈ ਵਾਇਰਲ

ਸੋਮਵਾਰ ਨੂੰ ਅਨੁਸ਼ਾਸਨਾਤਮਕ ਸੁਣਵਾਈ ਤੋਂ ਬਾਅਦ ਸਿਰਾਜ ਤੇ ਹੈੱਡ ਨੂੰ ਆਈ. ਸੀ. ਸੀ. ਦੇ ਜਾਬਤੇ ਦੇ ਉਲੰਘਣਾ ਦਾ ਦੋਸ਼ੀ ਪਾਇਆ ਗਿਆ। ਆਈ. ਸੀ. ਸੀ. ਨੇ ਇਕ ਬਿਆਨ ਵਿਚ ਕਿਹਾ,‘‘ਸਿਰਾਜ ਨੂੰ ਖਿਡਾਰੀਆਂ ਤੇ ਖਿਡਾਰੀ ਸਹਿਯੋਗੀ ਕਰਮਚਾਰੀਆਂ ਲਈ ਆਈ. ਸੀ. ਸੀ. ਖੇਡ ਜਾਬਤੇ ਦੇ ਨਿਯਮ 2.5 ਦੀ ਉਲੰਘਣਾ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਉਸ ’ਤੇ ਮੈਚ ਫੀਸ ਦਾ 20 ਫੀਸਦੀ ਜੁਰਮਾਨਾ ਲਾਇਆ ਗਿਆ ਹੈ।’’ ਉਪਰੋਕਤ ਨਿਯਮ ‘ਅਜਿਹੀ ਭਾਸ਼ਾ, ਕੰਮ ਜਾਂ ਪ੍ਰਤੀਕਿਰਿਆ ਦਾ ਇਸਤੇਮਾਲ ਕਰਨ ਨਾਲ ਸਬੰਧਤ ਹੈ ਜਿਹੜੀ ਕਿਸੇ ਵੀ ਬੱਲੇਬਾਜ਼ ਨੂੰ ਬੇਇੱਜ਼ਤ ਕਰਦੀ ਹੈ ਜਾਂ ਜਿਹੜੀ ਆਊਟ ਹੋਣ ’ਤੇ ਬੱਲੇਬਾਜ਼ ਨੂੰ ਹਮਲਾਵਰ ਪ੍ਰਤੀਕਿਰਿਆ ਲਈ ਉਕਸਾ ਸਕਦੀ ਹੈ।’’

ਇਹ ਵੀ ਪੜ੍ਹੋ : ਕੋਹਲੀ-ਧੋਨੀ ਨਹੀਂ ਸਗੋਂ ਇਹ ਭਾਰਤੀ ਹੈ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟਰ, ਨਹੀਂ ਖੇਡਿਆ ਇਕ ਵੀ IPL ਮੈਚ

ਆਈ. ਸੀ. ਸੀ. ਨੇ ਕਿਹਾ ਕਿ ਹੈੱਡ ਨੂੰ ਵੀ ਖਿਡਾਰੀਆਂ ਤੇ ਖਿਡਾਰੀ ਦੇ ਸਹਾਇਕ ਕਰਮਚਾਰੀਆਂ ਲਈ ਆਈ. ਸੀ. ਸੀ. ਖੇਡ ਜਾਬਤੇ ਦੇ ਨਿਯਮ 2.13 ਦੀ ਉਲੰਘਣਾ ਕਰਨ ਲਈ ‘ਸਜ਼ਾ’ ਦਿੱਤੀ ਗਈ ਹੈ। ਹਾਲਾਂਕਿ ਉਹ ‘ਕਿਸੇ ਕੌਮਾਂਤਰੀ ਮੈਚ ਦੌਰਾਨ ਕਿਸੇ ਖਿਡਾਰੀ, ਖਿਡਾਰੀ ਸਹਾਇਕ ਕਰਮਚਾਰੀਆਂ, ਅੰਪਾਇਰ ਜਾਂ ਮੈਚ ਰੈਫਰੀ ਨਾਲ ਮਾੜਾ ਵਰਤਾਓ’ ਨਾਲ ਸਬੰਧਤ ਨਿਯਮ ਦੀ ਉਲੰਘਣਾ ਕਰਨ ਲਈ ਜੁਰਮਾਨੇ ਤੋਂ ਬਚ ਗਿਆ। ਸਿਰਾਜ ਤੇ ਹੈੱਡ ਦੇ ਅਨੁਸ਼ਾਸਨਾਤਮਕ ਰਿਕਾਰਡ ਵਿਚ ਇਕ-ਇਕ ਡੀਮੈਰਿਟ ਅੰਕ ਵੀ ਜੁੜ ਗਿਆ ਹੈ ਜਿਹੜਾ ਪਿਛਲੇ 24 ਮਹੀਨਿਆਂ ਵਿਚ ਉਨ੍ਹਾਂ ਦਾ ਪਹਿਲਾ ਅਪਰਾਧ ਸੀ। ਆਈ. ਸੀ. ਸੀ. ਨੇ ਕਿਹਾ ਕਿ ਦੋਵਾਂ ਨੇ ਆਪਣੇ ਅਪਰਾਧ ਸਵੀਕਾਰ ਕਰ ਲਏ ਹਨ ਤੇ ਮੈਚ ਰੈਫਰੀ ਰੰਜਨ ਮਦੁਗਲੇ ਵੱਲੋਂ ਪ੍ਰਸਤਾਵਿਤ ਸਜ਼ਾ ਨੂੰ ਸਵੀਕਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਆਸਟ੍ਰੇਲੀਆ ਤੋਂ ਮਿਲੀ ਸ਼ਰਮਨਾਕ ਹਾਰ ਮਗਰੋਂ ਭਾਰਤੀ ਟੀਮ 'ਚ ਦਿੱਗਜ ਖਿਡਾਰੀ ਦੀ ਵਾਪਸੀ, ਜਿਤਾ ਚੁੱਕਿਐ ਕਈ ਮੈਚ

ਮੈਚ ਦੇ ਦੂਜੇ ਦਿਨ ਹੈੱਡ ਤੇ ਸਿਰਾਜ ਆਪਸ ਵਿਚ ਉਲਝ ਗਏ ਸਨ। ਹੈੱਡ 140 ਦੌੜਾਂ ਬਣਾਉਣ ਤੋਂ ਬਾਅਦ ਜਦੋਂ ਸਿਰਾਜ ਦੀ ਗੇਂਦ ’ਤੇ ਬੋਲਡ ਹੋਇਆ ਸੀ ਤਾਂ ਦੋਵੇਂ ਖਿਡਾਰੀਆਂ ਵਿਚਾਲੇ ਬਹਿਸ-ਬਾਜ਼ੀ ਹੋਈ ਸੀ। ਬਾਅਦ ਵਿਚ ਹੈੱਡ ਨੇ ਕਿਹਾ ਸੀ ਕਿ ਉਸ ਨੇ ਸਿਰਾਜ ਦੀ ਗੇਂਦਬਾਜ਼ੀ ਦੀ ਸ਼ਲਾਘਾ ਕੀਤੀ ਸੀ ਪਰ ਭਾਰਤੀ ਗੇਂਦਬਾਜ਼ ਨੇ ਇਸ ਦਾ ਖੰਡਨ ਕਰਦੇ ਹੋਏ ਕਿਹਾ ਸੀ ਕਿ ਆਸਟ੍ਰੇਲੀਆਈ ਬੱਲੇਬਾਜ਼ ਨੇ ਉਸਦੇ ਨਾਲ ਮਾੜਾ ਵਰਤਾਓ ਕੀਤਾ ਸੀ। ਇਨ੍ਹਾਂ ਦੋਵਾਂ ਖਿਡਾਰੀਆਂ ਵਿਚਾਲੇ ਟਕਰਾਅ ਤੋਂ ਬਾਅਦ ਦਰਸ਼ਕਾਂ ਨੇ ਸਿਰਾਜ ਦੀ ਹੂਟਿੰਗ ਕੀਤੀ ਸੀ।


author

Tarsem Singh

Content Editor

Related News