ICC ਨੇ ਵਿਸ਼ਵ ਕੱਪ ਫਾਈਨਲ ਦੀ ਪਿੱਚ ਨੂੰ ਔਸਤ ਕਰਾਰ ਦਿੱਤਾ
Friday, Dec 08, 2023 - 07:46 PM (IST)
ਨਵੀਂ ਦਿੱਲੀ– ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੀ ਉਸ ਪਿੱਚ ਨੂੰ ਔਸਤ ਕਰਾਰ ਦਿੱਤਾ ਹੈ, ਜਿਸ ’ਤੇ 19 ਨਵੰਬਰ ਨੂੰ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਵਨ ਡੇ ਵਿਸ਼ਵ ਕੱਪ ਦਾ ਫਾਈਨਲ ਖੇਡਿਆ ਗਿਆ ਸੀ। ਆਈ. ਸੀ. ਸੀ. ਮੈਚ ਰੈਫਰੀ ਤੇ ਜ਼ਿੰਬਾਬਵੇ ਦੇ ਸਾਬਕਾ ਬੱਲੇਬਾਜ਼ ਐਂਡੀ ਪਾਈਕ੍ਰਾਫਟ ਨੇ ਹਾਲਾਂਕਿ ਮੈਦਾਨ ਦੀ ਆਊਟਫੀਲਡ ਨੂੰ ਬਹੁਤ ਚੰਗਾ ਕਰਾਰ ਦਿੱਤਾ। ਜਿਸ ਪਿੱਚ ’ਤੇ ਫਾਈਨਲ ਖੇਡਿਆ ਗਿਆ ਸੀ, ਉਹ ਕਾਫੀ ਹੌਲੀ ਸੀ। ਆਸਟ੍ਰੇਲੀਆ ਨੇ ਫਾਈਨਲ ਵਿੱਚ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਖਿਤਾਬ ਜਿੱਤਿਆ ਸੀ।
ਇਹ ਵੀ ਪੜ੍ਹੋ- ਅੰਡਰ-19 ਏਸ਼ੀਆ ਕੱਪ : ਭਾਰਤ ਨੇ ਅਫਗਾਨਿਸਤਾਨ ਨੂੰ 173 ਦੌੜਾਂ 'ਤੇ ਕੀਤਾ ਢੇਰ
ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ ਵਿੱਚ ਸਿਰਫ਼ 240 ਦੌੜਾਂ ਬਣਾ ਸਕੀ ਸੀ। ਆਸਟ੍ਰੇਲੀਆ ਨੇ 43 ਓਵਰਾਂ ਵਿੱਚ ਟੀਚਾ ਹਾਸਲ ਕਰ ਲਿਆ ਸੀ। ਉਸ ਵਲੋਂ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਨੇ 120 ਗੇਂਦਾਂ ’ਤੇ 137 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਇਹ ਵੀ ਪੜ੍ਹੋ-ਟੀ-20 ਦਾ ਕਪਤਾਨ ਕੌਣ? 3 ਦਾਅਵੇਦਾਰ ਖੜ੍ਹੇ, ਕਿਸ ’ਤੇ ਲੱਗੇਗੀ ਮੋਹਰ, BCCI ਦੁਚਿੱਤੀ ’ਚ
ਭਾਰਤ ਲੀਗ ਗੇੜ ਵਿੱਚ ਦੱਖਣੀ ਅਫਰੀਕਾ, ਇੰਗਲੈਂਡ, ਪਾਕਿਸਤਾਨ ਤੇ ਆਸਟ੍ਰੇਲੀਆ ਵਿਰੁੱਧ ਕ੍ਰਮਵਾਰ ਕੋਲਕਾਤਾ, ਲਖਨਊ, ਅਹਿਮਦਾਬਾਦ ਤੇ ਚੇਨਈ ਦੀਆਂ ਜਿਹੜੀਆਂ ਪਿੱਚਾਂ ’ਤੇ ਖੇਡਿਆ ਸੀ, ਆਈ. ਸੀ. ਸੀ. ਨੇ ਉਨ੍ਹਾਂ ਨੂੰ ਵੀ ਔਸਤ ਕਰਾਰ ਦਿੱਤਾ ਹੈ। ਭਾਰਤ ਨੇ ਸੈਮੀਫਾਈਨਲ ਵਿੱਚ ਵਾਨਖੇੜੇ ਸਟੇਡੀਅਮ ਦੀ ਜਿਸ ਪਿੱਚ ’ਤੇ ਨਿਊਜ਼ੀਲੈਂਡ ਦਾ ਸਾਹਮਣਾ ਕੀਤਾ ਸੀ, ਆਈ. ਸੀ. ਸੀ. ਨੇ ਉਸ ਨੂੰ ‘ਚੰਗੀ’ ਰੇਟਿੰਗ ਦਿੱਤੀ ਹੈ। ਇਸ ਮੈਚ ਤੋਂ ਪਹਿਲਾਂ ਹਾਲਾਂਕਿ ਮੀਡੀਆ ਦੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਭਾਰਤ ਨੇ ਪਿੱਚ ਬਦਲ ਦਿੱਤੀ ਸੀ ਤੇ ਇਹ ਮੈਚ ਨਵੀਂ ਪਿੱਚ ਦੇ ਬਜਾਏ ਪਹਿਲਾਂ ਇਸਤੇਮਾਲ ਕੀਤੀ ਗਈ ਪਿੱਚ ’ਤੇ ਖੇਡਿਆ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।