ICC ਨੇ ਕੋਹਲੀ ਨੂੰ ਬਣਾਇਆ ਕਿੰਗ, ਕ੍ਰਿਕਟ ਫੈਨਸ ਨੇ ਸੋਸ਼ਲ ਮੀਡੀਆ ''ਤੇ ਇੰਝ ਕੱਢੀ ਭੜਾਸ

Friday, Jun 07, 2019 - 02:53 AM (IST)

ICC ਨੇ ਕੋਹਲੀ ਨੂੰ ਬਣਾਇਆ ਕਿੰਗ, ਕ੍ਰਿਕਟ ਫੈਨਸ ਨੇ ਸੋਸ਼ਲ ਮੀਡੀਆ ''ਤੇ ਇੰਝ ਕੱਢੀ ਭੜਾਸ

ਸਪੋਰਟਸ ਡੈੱਕਸ— ਆਈ. ਸੀ. ਸੀ. ਵਿਸ਼ਵ ਕੱਪ 2019 ਦੀ ਸ਼ੁਰੂਆਤ 30 ਮਈ ਤੋਂ ਹੋਈ ਸੀ ਤੇ ਭਾਰਤ ਨੇ 5 ਜੂਨ ਨੂੰ ਦੱਖਣੀ ਅਫਰੀਕਾ ਵਿਰੁੱਧ ਖੇਡੇ ਗਏ ਆਪਣੇ ਪਹਿਲੇ ਮੁਕਾਬਲੇ 'ਚ 6 ਵਿਕਟਾਂ ਨਾਲ ਜਿੱਤ ਦਰਜ ਕੀਤੀ ਹੈ। ਮੈਚ ਤੋਂ ਪਹਿਲਾਂ ਆਈ. ਸੀ. ਸੀ. ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਟਵਿਟਰ 'ਤੇ ਇਕ ਫੋਟੋ ਸ਼ੇਅਰ ਕੀਤੀ ਜਿਸ 'ਚ ਉਸਨੂੰ ਕਿੰਗ ਦੇ ਰੂਪ 'ਚ ਦੇਖਿਆ ਗਿਆ ਹੈ। ਲੋਕਾਂ ਨੂੰ ਆਈ. ਸੀ. ਸੀ. ਵਲੋਂ ਇਸ ਤਰ੍ਹਾਂ ਕਰਨਾ ਪਸੰਦ ਨਹੀਂ ਆਇਆ ਤੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਈ. ਸੀ. ਸੀ. 'ਤੇ ਭੇਦਭਾਵ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ।
ਆਈ. ਸੀ. ਸੀ. ਵਲੋਂ ਆਪਣੇ ਆਫੀਸ਼ੀਅਲ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੀ ਗਈ ਤਸਵੀਰ 'ਚ ਵਿਰਾਟ ਕੋਹਲੀ ਨੂੰ ਰਾਜਾ (ਕਿੰਗ) ਦੇ ਰੂਪ 'ਚ ਦੇਖਿਆ। ਤਸਵੀਰ 'ਚ ਕੋਹਲੀ ਰਾਜਗੱਦੀ 'ਤੇ ਬੈਠੇ ਹਨ ਤੇ ਉਸਦੇ ਸਿਰ 'ਤੇ ਤਾਜ ਹੈ। ਆਈ. ਸੀ. ਸੀ. ਦੀ ਇਸ ਤਸਵੀਰ ਨੂੰ ਭਾਰਤੀ ਫੈਨਸ ਨੂੰ ਤਾਂ ਕੋਈ ਇਤਰਾਜ਼ ਨਹੀਂ ਹੈ ਪਰ ਹੋਰ ਦੇਸ਼ਾਂ ਦੇ ਕ੍ਰਿਕਟ ਫੈਨਸ ਨੂੰ ਇਹ ਤਸਵੀਰ ਪਸੰਦ ਨਹੀਂ ਆਈ ਤੇ ਉਨ੍ਹਾਂ ਨੇ ਆਈ. ਸੀ. ਸੀ. 'ਤੇ ਭੇਦਭਾਵ ਕਰਨ ਦਾ ਦੋਸ਼ ਲਗਾਉਂਦੇ ਹੋਏ ਟਵਿਟਰ 'ਤੇ ਆਪਣੀ ਭੜਾਸ ਕੱਢਣੀ ਸ਼ੁਰੂ ਕਰ ਦਿੱਤੀ।

PunjabKesariPunjabKesariPunjabKesariPunjabKesariPunjabKesariPunjabKesari


author

Gurdeep Singh

Content Editor

Related News