ਕੋਰੋਨਾ ਕਾਰਨ ਟੈਸਟ ਚੈਂਪੀਅਨਸ਼ਿਪ ਦੇ ਭਵਿੱਖ 'ਤੇ ਵਿਚਾਰ ਕਰ ਰਹੀ ਹੈ ICC

Monday, Jul 27, 2020 - 09:52 PM (IST)

ਕੋਰੋਨਾ ਕਾਰਨ ਟੈਸਟ ਚੈਂਪੀਅਨਸ਼ਿਪ ਦੇ ਭਵਿੱਖ 'ਤੇ ਵਿਚਾਰ ਕਰ ਰਹੀ ਹੈ ICC

ਦੁਬਈ- ਕੋਰੋਨਾ ਮਹਾਮਾਰੀ ਦੇ ਚੱਲਦੇ ਕਈ ਸੀਰੀਜ਼ ਮੁਲਤਵੀ ਹੋ ਜਾਣ ਕਾਰਨ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਆਪਣੀ ਪਹਿਲੀ ਟੈਸਟ ਚੈਂਪੀਅਨਸ਼ਿਪ ਦੇ ਭਵਿੱਖ 'ਤੇ ਵਿਚਾਰ ਕਰ ਰਹੀ ਹੈ। ਕਈ ਟੈਸਟ ਸੀਰੀਜ਼ ਮੁਲਤਵੀ ਹੋ ਜਾਣ ਕਾਰਨ ਖਦਸ਼ਾ ਹੋ ਰਿਹਾ ਹੈ ਕਿ ਕੀ ਅਗਲੇ ਸਾਲ ਜੂਨ 'ਚ ਲਾਰਡਸ ਮੈਦਾਨ 'ਚ ਟੈਸਟ ਚੈਂਪੀਅਨਸ਼ਿਪ ਦੀ 2 ਚੋਟੀਆਂ ਦੀਆਂ ਟੀਮਾਂ ਦੇ ਵਿਚ ਫਾਈਨਲ ਹੋਵੇਗਾ। ਆਈ. ਸੀ. ਸੀ. ਦੇ ਜਨਰਲ ਜਿਓਫ ਐਲਰਡਾਈਸ ਨੇ ਕਿਹਾ ਹੈ ਕਿ ਇਸ ਵਾਰੇ 'ਚ ਮੈਂਬਰਾਂ ਨਾਲ ਗੱਲ ਕੀਤੀ ਜਾ ਰਹੀ ਹੈ ਕਿ ਅੱਗੇ ਕੀ ਪ੍ਰੋਗਰਾਮ ਹੋਵੇ ਤੇ ਚੈਂਪੀਅਨਸ਼ਿਪ ਦੀ ਕੀ ਯੋਜਨਾ ਹੈ। ਉਨ੍ਹਾਂ ਨੇ ਹਾਲਾਂਕਿ ਕਿਹਾ ਕਿ ਫਿਲਹਾਲ ਫਾਈਨਲ ਜੂਨ 2021 ਦਾ ਨਿਰਧਾਰਤ ਹੈ ਪਰ ਮੈਂਬਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਿ ਜੋ ਸੀਰੀਜ਼ ਪਹਿਲਾਂ ਮੁਲਤਵੀ ਕੀਤੀ ਗਈ ਹੈ ਉਨ੍ਹਾਂ ਦਾ ਨਵਾਂ ਪ੍ਰਗਰਾਮ ਕਿਵੇਂ ਤੈਅ ਕੀਤਾ ਜਾਵੇ।
9 ਚੋਟੀਆਂ ਦੇ ਦੇਸ਼ਾਂ ਨੂੰ ਘਰ-ਵਿਦੇਸ਼ੀ ਜ਼ਮੀਨ ਦੇ ਆਧਾਰ 'ਤੇ ਤਿੰਨ-ਤਿੰਨ ਸੀਰੀਜ਼ ਖੇਡਣੀ ਹੈ ਤੇ ਚੋਟੀ ਦੀਆਂ 2 ਟੀਮਾਂ ਫਾਈਨਲ 'ਚ ਖੇਡਣਗੀਆਂ। ਭਾਰਤ ਅਜੇ ਅੰਕ ਸੂਚੀ 'ਚ ਪਹਿਲੇ ਤੇ ਆਸਟਰੇਲੀਆ ਦੂਜੇ ਸਥਾਨ 'ਤੇ ਹੈ।
 


author

Gurdeep Singh

Content Editor

Related News