ਆਈਸੀਸੀ ਨੇ ਸੰਨੀ ਢਿੱਲੋਂ ''ਤੇ 6 ਸਾਲ ਦੀ ਪਾਬੰਦੀ ਲਗਾਈ
Tuesday, Dec 10, 2024 - 05:33 PM (IST)
ਦੁਬਈ- ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ ਮੰਗਲਵਾਰ ਨੂੰ ਅਬੂ ਧਾਬੀ ਟੀ 10 ਲੀਗ ਵਿਚ ਇਕ ਫਰੈਂਚਾਇਜ਼ੀ ਦੇ ਸਾਬਕਾ ਸਹਾਇਕ ਕੋਚ ਸੰਨੀ ਢਿੱਲੋਂ 'ਤੇ ਫਿਕਸਿੰਗ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿਚ ਕ੍ਰਿਕਟ ਦੇ ਸਾਰੇ ਫਾਰਮੈਟਾਂ ਵਿਚ ਛੇ ਸਾਲ ਲਈ ਪਾਬੰਦੀ ਲਗਾ ਦਿੱਤੀ ਹੈ। ਢਿੱਲੋਂ 'ਤੇ ਪਿਛਲੇ ਸਾਲ ਦੋਸ਼ ਲਗਾਇਆ ਗਿਆ ਸੀ। ਉਸਦੀ ਪਾਬੰਦੀ 13 ਸਤੰਬਰ 2023 ਤੋਂ ਪ੍ਰਭਾਵੀ ਮੰਨੀ ਜਾਵੇਗੀ ਜਦੋਂ ਉਸਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਸੀ।
ਆਈਸੀਸੀ ਨੇ ਇੱਕ ਬਿਆਨ ਵਿੱਚ ਕਿਹਾ, "ਸੰਨੀ ਢਿੱਲੋਂ ਨੂੰ ਅਮੀਰਾਤ ਕ੍ਰਿਕਟ ਬੋਰਡ (ਈਸੀਬੀ) ਦੇ ਭ੍ਰਿਸ਼ਟਾਚਾਰ ਵਿਰੋਧੀ ਕੋਡ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ ਅਤੇ ਉਸ 'ਤੇ ਛੇ ਸਾਲ ਲਈ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਪਾਬੰਦੀ ਲਗਾਈ ਗਈ ਹੈ।" ਪਿਛਲੇ ਸਾਲ ਭ੍ਰਿਸ਼ਟਾਚਾਰ ਵਿਰੋਧੀ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਅੱਠ ਵਿਅਕਤੀਆਂ ਵਿੱਚੋਂ ਇਹ ਦੋਸ਼ 2021 ਅਬੂ ਧਾਬੀ T10 ਕ੍ਰਿਕਟ ਲੀਗ ਅਤੇ ਟੂਰਨਾਮੈਂਟ ਦੌਰਾਨ ਮੈਚਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀਆਂ ਕਥਿਤ ਕੋਸ਼ਿਸ਼ਾਂ ਨਾਲ ਸਬੰਧਤ ਹਨ।