ਆਈ. ਸੀ. ਸੀ. ਨੇ ਫੇਸਬੁੱਕ ਨਾਲ ਸਾਂਝੇਦਾਰੀ ਦਾ ਕੀਤਾ ਐਲਾਨ

09/27/2019 3:32:34 AM

ਦੁਬਈ- ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਵੀਰਵਾਰ ਨੂੰ ਫੇਸਬੁੱਕ ਨਾਲ ਸਾਂਝੇਦਾਰੀ ਦਾ ਐਲਾਨ ਕੀਤਾ, ਜਿਸ ਨਾਲ ਇਸ ਸੋਸ਼ਲ ਮੀਡੀਆ ਸਾਈਟ ਦੇ ਕੋਲ ਭਾਰਤੀ ਉਪਮਹਾਦੀਪ ਵਿਚ ਆਈ. ਸੀ. ਸੀ. ਵਿਸ਼ਵ ਪੱਧਰੀ ਪ੍ਰਤੀਯੋਗਿਤਾਵਾਂ ਲਈ 'ਐਕਸਕਲਿਊਸਿਵ ਡਿਜੀਟਲ ਕੰਟੈਂਟ' ਅਧਿਕਾਰ ਹੋਣਗੇ।
ਫੇਸਬੁੱਕ ਕਾਫੀ ਪ੍ਰਸਿੱਧ ਸੋਸ਼ਲ ਮੀਡੀਆ ਮੰਚ ਹੈ, ਜਿਸ ਵਿਚ 2023 ਤਕ ਪੂਰੀ ਦੁਨੀਆ ਵਿਚ ਮੈਚ ਤੋਂ ਬਾਅਦ ਦੇ 'ਰੀਕੈਪ' ਦੀ ਪੋਸਟ ਵੀ ਹੋਵੇਗੀ। ਫੇਸਬੁੱਕ 'ਤੇ 4 ਸਾਲਾਂ ਤਕ ਡਿਜੀਟਲ ਕੰਟੈਂਟ ਉਪਲੱਬਧ ਕਰਵਾਏ ਜਾਣਗੇ, ਜਿਸ ਵਿਚ ਮੈਚ ਰਿਕੈਪ ਤੋਂ ਇਲਾਵਾ ਮੈਚ ਦੌਰਾਨ ਅਹਿਮ ਪਲ ਵੀ ਮੌਜੂਦ ਹੋਣਗੇ। ਆਈ. ਸੀ. ਸੀ. ਮੁੱਖ ਕਾਜਕਾਰੀ ਮਨੂ ਸਾਹਨੀ ਨੇ ਕਿਹਾ ਕਿ ਸਾਨੂੰ ਫੇਸਬੁੱਕ ਦਾ ਗਲੋਬਲ ਕ੍ਰਿਕਟ ਪਰਿਵਾਰ 'ਚ ਸਵਾਗਤ ਕਰਕੇ ਖੁਸ਼ ਹੈ ਜਿਸ 'ਚ ਅਸੀਂ ਕਈ ਸਾਲਾ ਸਾਂਝੇਦਾਰੀ ਕੀਤੀ ਹੈ। ਇਹ ਸੰਯੋਜਨ ਸਾਡੇ ਖੇਡ ਦੇ ਭਵਿੱਖ ਦੇ ਲਈ ਰੋਮਾਂਚਿਤ ਕਰਨ ਵਾਲਾ ਹੋਵੇਗਾ ਕਿਉਂਕਿ ਇਸ 'ਚ ਇਕ ਦੁਨੀਆ ਦੇ ਸਭ ਤੋਂ ਜ਼ਿਆਦਾ ਦੇਖਿਆ ਜਾਣ ਵਾਲਾ ਖੇਡ ਤੇ ਦੁਨੀਆ ਦਾ ਸਭ ਤੋਂ ਵੱਡਾ ਸੋਸ਼ਲ ਮੰਚ ਸ਼ਾਮਲ ਹੈ।


Gurdeep Singh

Content Editor

Related News