ICC ਨੇ ਵਿੰਡੀਜ਼ ਕ੍ਰਿਕਟ ਮੁਖੀ ਰੋਸੇਯੂ ਨੂੰ ਦਿੱਤੀ ਸ਼ਰਧਾਂਜਲੀ

04/18/2019 5:28:19 PM

ਦੁਬਈ : ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਵਿੰਡੀਜ਼ ਕ੍ਰਿਕਟ ਬੋਰਡ ਦੇ ਸਾਬਕਾ ਮੁਖੀ ਪੈਟ੍ਰਿਕ ਰੋਸੇਯੂ ਦੇ ਦਿਹਾਂਤ 'ਤੇ ਸੋਗ ਪ੍ਰਗਟਾਇਆ। ਰੋਸੇਯੂ 85 ਸਾਲ ਦੇ ਸੀ ਅਤੇ 1996 ਤੋਂ 2001 ਤੱਕ ਕੈਰੇਬੀਆਈ ਕ੍ਰਿਕਟ ਬੋਰਡ ਦੇ ਮੁਖੀ ਰਹੇ। ਉਹ ਆਈ. ਸੀ. ਸੀ. ਬੋਰਡ ਦੇ ਮੈਂਬਰ ਵੀ ਸੀ ਅਤੇ ਵਿੰਡੀਜ਼ ਨੂੰ 2007 ਵਿਸ਼ਵ ਕੱਪ ਦੀ ਮੇਜ਼ਬਾਨੀ ਦਿਵਾਉਣ ਦਾ ਸਿਹਰਾ ਵੀ ਉਨ੍ਹਾਂ ਨੂੰ ਹੀ ਜਾਂਦਾ ਹੈ। ਆਈ. ਸੀ. ਸੀ. ਦੇ ਮੁੱਖ ਕਾਰਜਕਾਰੀ ਮੰਨੂ ਸਾਹਨੀ ਨੇ ਇਕ ਬਿਆਨ 'ਚ ਕਿਹਾ, ''ਰੋਸੇਯੂ ਦਾ ਦਿਹਾਂਤ ਕ੍ਰਿਕਟ ਜਗਤ ਲਈ ਦੁੱਖ ਦੀ ਖਬਰ ਹੈ। ਖੇਡ ਪ੍ਰਬੰਧਨ ਵਿਚ ਉਸ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਆਈ. ਸੀ. ਸੀ. ਵੱਲੋਂ ਉਸ ਦੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਸਾਡੀਆਂ ਸੰਵੇਦਨਾਵਾਂ ਹਨ।''


Related News