ICC ਨੇ ਕ੍ਰਿਕਟ ''ਚ ਲਾਗੂ ਕੀਤੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਦੋ ਨਿਯਮ, ਜਾਣੋ ਇਨ੍ਹਾਂ ਬਾਰੇ

07/19/2019 4:55:45 PM

ਸਪੋਰਟਸ ਡੈਸਕ— ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਦੀ ਬੋਰਡ ਅਤੇ ਕੌਂਸਲ ਦੀ ਸਾਲਾਨਾ ਬੈਠਕ 'ਚ ਦੋ ਅਜਿਹੇ ਅਹਿਮ ਫੈਸਲੇ ਲਏ ਜਿਨ੍ਹਾਂ ਦੀ ਲੰਬੇ ਸਮੇਂ ਤੋਂ ਕ੍ਰਿਕਟ ਜਗਤ 'ਚ ਮੰਗ ਕੀਤੀ ਜਾ ਰਹੀ ਸੀ। ਇਨ੍ਹਾਂ ਫੈਸਲਿਆਂ ਨਾਲ ਪੁਰਸ਼ ਅਤੇ ਮਹਿਲਾ ਕ੍ਰਿਕਟ ਦੋਹਾਂ 'ਚ ਕਾਫੀ ਕੁਝ ਬਦਲੇਗਾ ਨਾਲ ਹੀ ਇਹ ਦੋਵਾਂ ਟੀਮਾਂ ਲਈ ਮਦਦਗਾਰ ਵੀ ਸਾਬਤ ਹੋਵੇਗਾ। ਪਹਿਲਾ ਨਿਯਮ ਹੌਲੀ ਰਫਤਾਰ ਨਾਲ ਓਵਰ ਕਰਾਉਣ 'ਤੇ ਆਈ.ਸੀ.ਸੀ. ਨੇ ਵੱਡਾ ਬਦਲਾਅ ਕੀਤਾ ਹੈ। ਮੈਚ ਦੇ ਦੌਰਾਨ ਹੌਲੀ ਰਫਤਾਰ ਕਰਾਉਣ ਨਾਲ ਹੁਣ ਸਿਰਫ ਟੀਮ ਦੇ ਕਪਤਾਨ ਹੀ ਨਹੀਂ ਸਗੋਂ ਪੂਰੀ ਟੀਮ ਨੂੰ ਇਸ ਦੀ ਸਜ਼ਾ ਮਿਲੇਗੀ ਭਾਵ ਹੁਣ ਕਪਤਾਨਾਂ 'ਤੇ ਪਹਿਲਾਂ ਵਾਂਗ ਸਸਪੈਂਡ ਹੋਣ ਦਾ ਖਤਰਾ ਨਹੀਂ ਹੋਵੇਗਾ, ਸਗੋਂ ਇਸ ਸਮੱਸਿਆ ਕਾਰਨ ਆਈ.ਸੀ.ਸੀ. ਚੈਂਪੀਅਨਸ਼ਿਪ ਦੇ ਦੌਰਾਨ ਖਡਾਰੀਆਂ ਦੇ ਪੁਆਇੰਟ ਕੱਟੇ ਜਾਣਗੇ। ਗੌਰ ਹੋਵੇ ਕਿ ਅਜੇ ਤਕ ਜੋ ਨਿਯਮ ਸੀ ਉਸ ਮੁਤਾਬਕ ਕਪਤਾਨ 'ਤੇ ਮੈਚ ਫੀਸ ਦਾ 50 ਫੀਸਦੀ ਜੁਰਮਾਨਾ ਲਗਾਇਆ ਜਾਂਦਾ ਸੀ ਤੇ ਬਾਕੀਆਂ 'ਤੇ 10-10 ਫੀਸਦੀ ਜੁਰਮਾਨਾ ਲਗਦਾ ਸੀ ਅਤੇ ਲਗਾਤਾਰ 3 ਮੈਚਾਂ 'ਚ ਅਜਿਹਾ ਹੋਣ 'ਤੇ ਕਪਤਾਨ 'ਤੇ ਬੈਨ ਲਗ ਜਾਂਦਾ ਸੀ। ਆਈ.ਸੀ.ਸੀ. ਦੇ ਨਵੇਂ ਨਿਯਮ ਨਾਲ ਕਪਤਾਨਾਂ ਨੂੰ ਕਾਫੀ ਰਾਹਤ ਮਿਲੇਗੀ।
PunjabKesari
ਜ਼ਖਮੀ ਖਿਡਾਰੀ ਦੀ ਜਗ੍ਹਾ ਦੂਜਾ ਖਿਡਾਰੀ
ਆਈ.ਸੀ.ਸੀ. ਨੇ ਇਕ ਹੋਰ ਅਹਿਮ ਫੈਸਲਾ ਲੈਂਦੇ ਹੋਏ ਨਵੇਂ ਨਿਯਮ ਨੂੰ ਲਾਗੂ ਕੀਤਾ ਹੈ। ਮੈਚ ਦੇ ਦੌਰਾਨ ਗੇਂਦ ਨਾਲ ਸੱਟ ਦਾ ਸ਼ਿਕਾਰ ਹੋਣ ਦੇ ਬਾਅਦ ਦੂਜਾ ਖਿਡਾਰੀ ਉਸ ਦੀ ਜਗ੍ਹਾ ਲੈ ਸਕਦਾ ਹੈ। ਇਸ ਨਵੇਂ ਨਿਯਮ ਦੀ ਸ਼ੁਰੂਆਤ ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ ਏਸ਼ੇਜ਼ ਸੀਰੀਜ਼ ਦੇ ਨਾਲ ਹੋਵੇਗੀ। ਆਈ.ਸੀ.ਸੀ. ਨੇ ਦੱਸਿਆ ਕਿ ਜਿਸ ਤਰ੍ਹਾਂ ਦਾ ਖਿਡਾਰੀ ਸੱਟ ਦਾ ਸ਼ਿਕਾਰ ਹੋਵੇਗਾ ਉਸ ਦੀ ਜਗ੍ਹਾ ਦੂਜਾ ਖਿਡਾਰੀ ਵੀ ਉਸੇ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਭਾਵੇ ਜੇਕਰ ਗੇਂਦਬਾਜ਼ ਸੱਟ ਦਾ ਸ਼ਿਕਾਰ ਹੁੰਦਾ ਹੈ ਤਾਂ ਉਸ ਦੀ ਜਗ੍ਹਾ ਗੇਂਦਬਾਜ਼ ਆਵੇਗਾ ਅਤੇ ਬੱਲੇਬਾਜ਼ ਦੀ ਜਗ੍ਹਾ ਬੱਲੇਬਾਜ਼ ਹੀ ਹੋਵੇਗਾ। ਹਾਲਾਂਕਿ ਇਸ ਤਰ੍ਹਾਂ ਦੇ ਬਦਲਾਅ ਲਈ ਮੈਚ ਰੈਫਰੀ ਦੀ ਮਨਜ਼ੂਰੀ ਦੀ ਜ਼ਰੂਰਤ ਹੋਵੇਗੀ। ਇਹ ਨਿਯਮ ਇਕ ਅਗਸਤ ਤੋਂ ਲਾਗੂ ਹੋਣਗੇ ਭਾਵ ਏਸ਼ੇਜ਼ ਦੇ ਦੌਰਾਨ ਐਜਬੈਸਟਨ 'ਚ ਹੋਣ ਵਾਲੇ ਪਹਿਲੇ ਟੈਸਟ ਮੈਚ ਤੋਂ ਇਸ ਦੀ ਸ਼ੁਰੂਆਤ ਹੋਵੇਗੀ। 
PunjabKesari
ਜ਼ਿਕਰਯੋਗ ਹੈ ਆਈ.ਸੀ.ਸੀ. ਨੇ ਇਨ੍ਹਾਂ ਨਿਯਮਾਂ 'ਤੇ ਪ੍ਰੀਖਣ (ਟੈਸਟ) ਪਹਿਲੇ ਹੀ ਸ਼ੁਰੂ ਕਰ ਦਿੱਤਾ ਸੀ। ਘਰੇਲੂ ਪੱਧਰ 'ਤੇ ਟੈਸਟ ਦੇ ਤੌਰ 'ਤੇ ਇਸ ਦੀ ਸ਼ੁਰੂਆਤ 2017 'ਚ ਕੀਤੀ ਗਈ ਸੀ। ਪਿਛਲੇ ਕੁਝ ਸਾਲਾਂ 'ਚ ਕੁਝ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਸਨ ਜਿਸ 'ਚ ਖਿਡਾਰੀ ਦੇ ਸਿਰ 'ਤੇ ਗੇਂਦ ਲੱਗਣ ਨਾਲ ਉਹ ਸੱਟ ਦਾ ਸ਼ਿਕਾਰ ਹੋਇਆ ਅਤੇ ਫਿਰ ਟੀਮ ਨੂੰ ਘੱਟ ਖਿਡਾਰੀਆਂ ਨਾਲ ਖੇਡਣ ਲਈ ਮਜਬੂਰ ਹੋਣਾ ਪਿਆ ਸੀ। ਇਸੇ ਗੱਲ ਨੂੰ ਧਿਆਨ 'ਚ ਰਖਦੇ ਹੋਏ ਹੁਣ ਇਹ ਨਿਯਮ ਸ਼ੁਰੂ ਕੀਤਾ ਗਿਆ ਹੈ। ਇਸ ਨਿਯਮ ਨਾਲ ਹੁਣ ਟੀਮਾਂ ਨੂੰ ਕਾਫੀ ਫਾਇਦਾ ਮਿਲੇਗਾ।


Tarsem Singh

Content Editor

Related News