ਇਨ੍ਹਾਂ 2 ਟੀਮਾਂ ਨੂੰ ਮਿਲਿਆ ਅੰਤਰਰਾਸ਼ਟਰੀ ਵਨ ਡੇ ਟੀਮ ਦਾ ਦਰਜਾ, ICC ਨੇ ਕੀਤਾ ਐਲਾਨ
Saturday, Apr 27, 2019 - 04:10 PM (IST)
ਨਵੀਂ ਦਿੱਲੀ : ਨਮੀਬਿਆ ਅਤੇ ਪਾਪੁਆ ਨਿਊ ਗਿਨੀ ਦੀਆਂ ਕ੍ਰਿਕਟ ਟੀਮਾਂ ਨੇ ਆਪਣਾ ਵਨ ਡੇ ਕ੍ਰਿਕਟ ਦਾ ਦਰਜਾ ਹਾਸਲ ਕਰ ਲਿਆ ਹੈ। ਕ੍ਰਿਕਇਨਫੋ ਦੀ ਰਿਪੋਰਟ ਮੁਤਾਬਕ ਨਮੀਬਿਆ ਨੇ ਆਈ. ਸੀ. ਸੀ. ਵਿਸ਼ਵ ਕ੍ਰਿਕਟ ਲੀਗ ਡਿਵਿਜ਼ਨ-2 ਟੂਰਨਾਮੈਂਟ ਵਿਚ ਹਾਂਗਕਾਂਗ ਅਤੇ ਪਪੁਆ ਗਿਨੀ ਨੇ ਓਮਾਨ ਨੂੰ ਹਰਾ ਕੇ ਵਨ ਡੇ ਕ੍ਰਿਕਟ ਦਾ ਦਰਜਾ ਹਾਸਲ ਕਰ ਲਿਆ ਹੈ। ਨਮੀਬਿਆ 2003 ਵਿਸ਼ਵ ਕੱਪ ਦੇ ਬਾਅਦ ਤੋਂ ਪਹਿਲੀ ਵਾਰ ਵਨ ਡੇ ਅੰਤਰਰਾਸ਼ਟਰੀ ਕ੍ਰਿਕਟ ਖੇਡੇਗਾ। ਨਮੀਬਿਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਜੇ. ਪੀ. ਕੋਟਜੇ ਦੇ 148 ਸਟੀਫਨ ਬੌਰਡ ਦੇ 122 ਸੈਂਕੜਿਆਂ ਦੀ ਮਦਦ ਨਾਲ ਨਿਰਧਾਰਤ 50 ਓਵਰਾਂ ਵਿਚ 3 ਵਿਕਟਾਂ 'ਤੇ 396 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਅਤੇ ਫਿਰ ਹਾਂਗਕਾਂਗ ਨੂੰ 245 ਦੌੜਾਂ 'ਤੇ ਆਲਆਊਟ ਕਰ 151 ਦੌੜਾਂ ਨਾਲ ਮੈਚ ਜਿੱਤ ਲਿਆ।

ਉੱਥੇ ਹੀ ਇਕ ਹੋਰ ਮੁਕਾਬਲੇ ਵਿਚ ਪਾਪੁਆ ਨਿਊ ਗਿਨੀ ਨੇ ਓਮਾਨ ਨੂੰ ਹਰਾ ਦਿੱਤਾ। ਪਾਪੁਆ ਨਿਊ ਗਿਨੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 8 ਵਿਕਟਾਂ 'ਤੇ 221 ਦੌੜਾਂ ਦਾ ਸਕੋਰ ਬਣਾਇਆ ਅਤੇ ਫਿਰ ਓਮਾਨ ਨੂੰ 76 ਦੌੜਾਂ 'ਤੇ ਢੇਰ ਕਰ 145 ਦੌੜਾਂ ਨਾਲ ਮੈਚ ਜਿੱਤ ਲਿਆ। ਇਨ੍ਹਾਂ ਦੋਵਾਂ ਦੇਸ਼ਾਂ ਨੇ ਨਾਲ ਹੀ ਆਈ. ਸੀ. ਸੀ. ਵਿਸ਼ਵ ਕੱਪ ਡਿਵਿਜ਼ਨ 2 ਵਿਚ ਵੀ ਸਥਾਨ ਬਣਾ ਲਿਆ ਹੈ।
