ਅੰਪਾਇਰ ਇਆਨ ਗੋਲਡ ਨੇ ਵਿੰਡੀਜ਼ ਕਪਤਾਨ ਜੇਸਨ ਹੋਲਡਰ ਤੋਂ ਮੰਗੀ ਮਾਫੀ
Thursday, Oct 18, 2018 - 04:07 PM (IST)

ਨਵੀਂ ਦਿੱਲੀ—ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ ਹੈਦਰਾਬਾਦ 'ਚ ਖੇਡੇ ਗਏ ਦੂਜੇ ਟੈਸਟ ਮੈਚ ਦੀ ਆਖਰੀ ਪਾਰੀ 'ਚ ਅੰਪਾਇਰ ਇਆਨ ਗੋਲਡ ਤੋਂ ਇਕ ਮੌਕੇ 'ਤੇ ਗਲਤੀ ਹੋਈ, ਤਾਂ ਉਨ੍ਹਾਂ ਨੂੰ ਇਸਦਾ ਅਹਿਸਾਸ ਹੁੰਦੇ ਹੀ ਮਾਫੀ ਮੰਗ ਲਈ। ਇਹ ਘਟਨਾ ਉਦੋਂ ਹੋਈ, ਜਦੋਂ ਵਿੰਡੀਜ਼ ਟੀਮ ਭਾਰਤ ਤੋਂ 72 ਦੌੜਾਂ ਦੇ ਆਸਾਨ ਟਾਰਗੇਟ ਨੂੰ ਬਚਾਉਣ ਲਈ ਸੰਘਰਸ਼ ਕਰ ਰਹੀ ਸੀ।ਵਿੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੇ ਇੱਥੇ ਇਕ ਮੌਕੇ 'ਤੇ ਭਾਰਤੀ ਟੀਮ ਦੇ ਯੁਵਾ ਓਪਨਰ ਪ੍ਰਿਥਵੀ ਸ਼ਾਅ ਨੂੰ ਆਪਣਾ ਸ਼ਿਕਾਰ ਬਣਾ ਲਿਆ ਸੀ, ਪਰ ਅੰਪਾਇਰ ਇਆਨ ਗੋਲਡ ਨੇ ਸਾਵ ਖਿਲਾਫ ਐੱਲ.ਬੀ.ਡਬਸਯੂ. ਲਈ ਵੈਸਟ ਇੰਡੀਜ਼ ਟੀਮ ਵਲੋਂ ਅਪੀਲ ਨੂੰ ਖਾਰਿਜ ਕਰ ਦਿੱਤਾ। ਇਹ ਗੇਂਦ ਵਿੰਡੀਜ਼ ਟੀਮ ਦੇ ਕਪਤਾਨ ਜੇਸਨ ਹੋਲਡਰ ਦੀ ਸੀ, ਜੋ ਉਨ੍ਹਾਂ ਨੇ ਸ਼ਾਟ ਪਿੱਚ ਦੇ ਅੰਦਾਜ 'ਚ ਸੁੱਟੀ ਸੀ।
Great gesture from Ian Gould. #INDvWI pic.twitter.com/XdMe7zEJxK
— T.S.Suresh (@editorsuresh) October 14, 2018
ਪ੍ਰਿਥਵੀ ਨੇ ਇਸ ਬਾਉਂਸਰ ਸਮਝਦੇ ਹੋਏ ਡਕ ਕਰਨਾ ਚਾਹਿਆ, ਪਰ ਹੌਲੀ ਹੋ ਚੁੱਕੀ ਪਿਚ 'ਤੇ ਗੇਂਦ ਨੇ ਇੰਨਾ ਉਛਾਲ ਨਹੀਂ ਲਿਆ, ਉਹ ਪ੍ਰਿਥਵੀ ਦੇ ਉਪਰੋਂ ਨਿਕਲ ਗਈ ਅਤੇ ਇਹ ਗੇਂਦ ਸਿੱਧੇ ਉਨ੍ਹਾਂ ਦੇ ਖੱਬੀ ਬਾਂਹ ਦੇ ਲੱਗੀ। ਵਿੰਡੀਜ਼ ਟੀਮ ਨੇ ਇੱਥੇ ਐੱਲ.ਬੀ.ਡਬਲਯੂ. ਦੀ ਅਪੀਲ ਮੰਗ ਲਈ, ਕਿਉਂਕਿ ਸਾਅ ਵਿਕਟ ਦੇ ਠੀਕ ਸਾਹਮਣੇ ਸਨ ਅਤੇ ਇਹ ਗੇਂਦ ਵਿਕਟਾਂ 'ਤੇ ਲੱਗਣ ਦੇ ਕਰੀਬ ਸੀ। ਪਰ ਅੰਪਾਇਰ ਇਆਨ ਗੋਲਡ ਨੇ ਇਸਨੂੰ ਨਕਾਰ ਦਿੱਤਾ। ਵਿੰਡੀਜ਼ ਟੀਮ ਨੂੰ ਇਸ 'ਤੇ ਵਿਸ਼ਵਾਸ ਨਹੀਂ ਹੋਇਆ ਅਤੇ ਉਨ੍ਹਾਂ ਨੇ ਅੰਪਾਇਰ ਦੇ ਇਸ ਨਿਰਮਾਣ 'ਤੇ ਰਿਵਿਊ ਮੰਗ ਲਿਆ, ਟੀ.ਵੀ. ਕੈਮਰੇ 'ਚ ਸਾਫ ਹੋ ਗਿਆ ਕਿ ਸ਼ਾਅ ਵਿਕਟ ਦੇ ਠੀਕ ਸਾਹਮਣੇ ਸਨ ਅਤੇ ਇਹ ਗੇਂਦ ਟੱਚ ਐਂਡ ਗੋਅ ਦੇ ਮਾਮਲੇ 'ਚ ਸੀ। ਯਾਨੀ ਜੇਕਰ ਅੰਪਾਇਰ ਨੇ ਇਥੇ ਸ਼ਾਅ ਨੂੰ ਆਊਟ ਦਿੱਤਾ ਹੁੰਦਾ ਹੈ ਤਾਂ ਫਿਰ ਉਨ੍ਹਾਂ ਨੇ ਪਵੀਲਿਅਨ ਪਰਤਨਾ ਪੈਂਦਾ, ਚੁੰਕੀ ਡੀ.ਆਰ.ਐੱਸ. ਦੇ ਮਾਮਲੇ 'ਚ ਜਦੋਂ ਫੈਸਲਾ ਬਹੁਤ ਕਰੀਬੀ ਹੁੰਦਾ ਹੈ, ਤਾਂ ਇਸ 'ਤੇ ਫੀਲਡ ਅੰਪਾਇਰ ਦੇ ਫੈਸਲੇ ਨੂੰ ਆਖਰੀ ਮੰਨਿਆ ਜਾਂਦਾ ਹੈ।
Ian Gould is sorry! 😂😂😂#INDvWI pic.twitter.com/AIY7ADcAvk
— Deepak Raj Verma (@iconicdeepak) October 14, 2018
ਹਾਲਾਂਕਿ ਟੀ.ਵੀ. ਸਕਰੀਨ 'ਤੇ ਇਹ ਰੀਵਿਊ ਦੇਖ ਕੇ ਇਆਨ ਗੋਲਡ ਨੂੰ ਵੀ ਇਹ ਅਹਿਸਾਸ ਹੋ ਚੁੱਕਾ ਸੀ ਕਿ ਵਿੰਡੀਜ਼ ਟੀਮ ਦੀ ਇਹ ਅਪੀਲ ਗਲਤ ਨਹੀਂ ਸੀ ਅਤੇ ਸ਼ਾਅ ਨੂੰ ਆਊਟ ਵੀ ਦਿੱਤਾ ਜਾ ਸਕਦਾ ਸੀ। ਆਪਣੀ ਇਸ ਗਲਤੀ 'ਤੇ ਉਨ੍ਹਾਂ ਨੇ ਜੇਸਨ ਹੋਲਡਰ ਤੋਂ ਮੁਸਕਰਾਉਂਦੇ ਹੋਏ ਮਾਫੀ ਕਹਿ ਦਿੱਤਾ। ਗੋਲਡ ਦਾ ਇਹ ਲਮਹਾ ਇਹ ਕੈਮਰੇ ਨੇ ਕੈਦ ਕਰ ਲਿਆ, ਜਿਸ ਤੋਂ ਬਾਅਦ 'ਚ ਖੂਬ ਤਾਰੀਫ ਮਿਲਣ ਲੱਗੀ। ਅੰਤ 'ਚ ਪ੍ਰਿਥਵੀ ਸ਼ਾਅ ਨੇ 33 ਦੌੜਾਂ 'ਤੇ ਅਜੇਤੂ ਰਹਿੰਦੇ ਹੋਏ ਭਾਰਤ ਦੀ ਝੋਲੀ 'ਚ 10 ਵਿਕਟਾਂ ਨਾਲ ਇਹ ਜਿੱਤ ਪਾ ਦਿੱਤੀ ਅਤੇ ਭਾਰਤ ਨੇ ਇਹ ਸੀਰੀਜ਼ 2-0 ਨਾਲ ਆਪਣੇ ਨਾਂ ਕੀਤੀ।