ਟੋਕੀਓ ’ਚ ਆਸਟਰੇਲੀਆਈ ਦਲ ਦੇ ਪ੍ਰਮੁੱਖ ਦਾ ਬਿਆਨ- ਕੋਵਿਡ ਮਾਮਲੇ ਦੇ ਬਾਅਦ ਬੇਹੱਦ ਸਾਵਧਾਨ ਰਹਿਣਾ ਹੋਵੇਗਾ

07/18/2021 1:23:46 PM

ਟੋਕੀਓ— ਆਸਟਰੇਲੀਆਈ ਓਲੰਪਿਕ ਦਲ ਦੇ ਪ੍ਰਮੁੱਖ ਈਆਨ ਚੇਸਟਰਮੈਨ ਨੇ ਕਿਹਾ ਕਿ ਖੇਡ ਪਿੰਡ ’ਚ ਕੋਵਿਡ-19 ਦਾ ਪਹਿਲਾ ਮਾਮਲਾ ਸਾਹਮਣੇ ਆਉਣ ਦੇ ਬਾਅਦ ਉਨ੍ਹਾਂ ਦੀ ਟੀਮ ਬੇਹੱਦ ਸਾਵਧਾਨੀ ਵਰਤਨਾ ਜਾਰੀ ਰੱਖੇਗੀ। ਆਸਟਰੇਲੀਆ ਟੋਕੀਓ ਖੇਡਾਂ ’ਚ 487 ਖਿਡਾਰੀਆਂ ਨੂੰ ਭੇਜ ਰਿਹਾ ਹੈ ਜੋ ਉਨ੍ਹਾਂ ਦਾ ਹੁਣ ਤਕ ਦਾ ਸਭ ਤੋਂ ਵੱਡਾ ਓਲੰਪਿਕ ਦਲ ਹੈ। ਉਸ ਦੇ 200 ਤੋਂ ਵੱਧ ਖਿਡਾਰੀਆਂ ਦਾ ਪਹਿਲਾ ਜੱਥਾ ਸ਼ਨੀਵਾਰ ਨੂੰ ਖੇਡ ਪਿੰਡ ਪੁੱਜਾ ਸੀ। 

ਚੇਸਟਰ ਨੇ ਕਿਹਾ, ‘‘ਸਾਨੂੰ ਪਹਿਲਾਂ ਹੀ ਅਜਿਹਾ ਅਹਿਸਾਸ ਸੀ ਕਿ ਖੇਡ ਪਿੰਡ ’ਚ ਕੋਵਿਡ ਦੇ ਮਾਮਲੇ ਹੋ ਸਕਦੇ ਹਨ। ਇਸ ਲਈ ਅਸੀਂ ਖੇਡ ਪਿੰਡ ਲਈ ਆਪਣੀਆਂ ਯੋਜਨਾਵਾਂ ਬਣਾਈਆਂ ਤੇ ਇਸ ਦੇ ਲਈ ਸਾਨੂੰ ਆਈ. ਓ. ਸੀ. (ਕੌਮਾਂਤਰੀ ਓਲੰਪਿਕ ਕਮੇਟੀ) ਦੇ ਮਾਰਗਦਰਸ਼ਨ ’ਤੇ ਵੀ ਭਰੋਸਾ ਹੈ।’’ ਉਨ੍ਹਾਂ ਕਿਹਾ, ‘‘ਇਸ ਲਈ ਇਹ ਮਾਮਲੇ ਪਾਏ ਜਾਣੇ ਕੋਈ ਹੈਰਾਨ ਕਰਨ ਵਾਲੇ ਨਹੀਂ ਹਨ। ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਇਹ ਖਿਡਾਰੀ ਕੌਣ ਹੈ। ਸਾਨੂੰ ਇਹ ਵੀ ਨਹੀਂ ਦੱਸਿਆ ਗਿਆ ਕਿ ਉਨ੍ਹਾਂ ਦੇ ਕਰੀਬੀ ਸੰਪਰਕ ’ਚ ਕੌਣ ਹਨ ਪਰ ਅਸੀਂ ਹਮੇਸ਼ਾ ਦੀ ਤਰ੍ਹਾਂ ਸਾਵਧਾਨੀ ਵਰਤ ਰਹੇ ਹਾਂ।’’


Tarsem Singh

Content Editor

Related News