ਫਾਈਨਲ ਟਾਈ ਹੋਣ ''ਤੇ ਸੂਚੀ ਦੀ ਸਥਿਤੀ ''ਤੇ ਤੈਅ ਹੋਵੇ ਜੇਤੂ : ਚੈਪਲ

07/22/2019 10:35:06 AM

ਨਵੀਂ ਦਿੱਲੀ— ਸਾਬਕਾ ਆਸਟਰੇਲੀਆਈ ਕਪਤਾਨ ਇਆਨ ਚੈਪਲ ਦਾ ਮੰਨਣਾ ਹੈ ਕਿ ਜੇਕਰ ਵਰਲਡ ਕੱਪ ਦਾ ਫਾਈਨਲ ਟਾਈ ਰਹਿ ਜਾਂਦਾ ਹੈ ਤਾਂ ਫਿਰ ਟੀਮਾਂ ਦੀ ਲੀਗ ਪੜਾਅ ਦੀ ਸਥਿਤੀ 'ਤੇ ਗੌਰ ਕਰਕੇ ਜੇਤੂ ਐਲਾਨਿਆ ਜਾਣਾ ਚਾਹੀਦਾ ਹੈ। ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਪਿਛਲੇ ਐਤਵਾਰ ਨੂੰ ਮੈਚ ਅਤੇ ਸੁਪਰ ਓਵਰ ਦੋਵੇਂ ਟਾਈ ਰਹਿ ਗਏ ਸਨ। ਇਸ ਤੋਂ ਬਾਅਦ ਵੱਧ ਬਾਊਂਡਰੀ ਲਗਾਉਣ ਦੇ ਕਾਰਨ ਇੰਗਲੈਂਡ ਨੂੰ ਜੇਤੂ ਐਲਾਨਿਆ ਗਿਆ। ਆਈ.ਸੀ.ਸੀ. ਦੇ ਇਸ ਫੈਸਲੇ 'ਤੇ ਰੋਹਿਤ ਸ਼ਰਮਾ, ਗੌਤਮ ਗੰਭੀਰ ਅਤੇ ਯੁਵਰਾਜ ਸਿੰਘ ਜਿਹੇ ਖਿਡਾਰੀਆਂ ਨ ਸਵਾਲ ਉਠਾਏ ਸਨ। 
PunjabKesari
ਚੈਪਲ ਨੇ ਈ.ਐੱਸ.ਪੀ.ਐੱਨ. 'ਚ ਆਪਣੇ ਕਾਲਮ 'ਚ ਲਿਖਿਆ, ''ਫਾਈਨਲ ਦੇ ਟਾਈ ਰਹਿਣ ਦਾ ਫੈਸਲਾ ਦੋਹਾਂ ਟੀਮਾਂ ਦੇ ਸ਼ੁਰੂਆਤੀ ਦੌਰ ਦੇ ਆਖ਼ਿਰ 'ਚ ਤਾਲਿਕਾ 'ਚ ਸਥਿਤੀ ਦੇ ਆਧਾਰ 'ਤੇ ਕਰਨਾ ਆਦਰਸ਼ ਹੋਵੇਗਾ। ਇਹ ਇਕ ਉੱਚਿਤ ਫੈਸਲਾ ਹੋਵੇਗਾ ਕਿਉਂਕਿ ਅੰਕ ਸੂਚੀ 'ਚ ਟੀਮਾਂ ਦੇ ਸਥਾਨ ਦਾ ਨਿਰਧਾਰਨ ਉਨ੍ਹਾਂ ਵੱਲੋਂ ਜਿੱਤੇ ਗਏ ਮੈਚਾਂ ਜਾਂ ਨੈੱਟ ਰਨ ਰੇਟ ਨਾਲ ਹੁੰਦਾ ਹੈ।'' ਉਨ੍ਹਾਂ ਕਿਹਾ, ''ਜੇਕਰ ਸੁਪਰ ਓਵਰ 'ਚ ਜੇਤੂ ਤੈਅ ਨਹੀਂ ਹੁੰਦਾ ਤਾਂ ਇਹ ਜੇਤੂ ਐਲਾਨਣ ਦਾ ਸਭ ਤੋਂ ਘੱਟ ਵਿਵਾਦਗ੍ਰਸਤ ਤਰੀਕਾ ਹੋਵੇਗਾ। ਇਸ ਵਿਵਸਥਾ 'ਚ ਵੀ ਇੰਗਲੈਂਡ ਜੇਤੂ ਬਣਦਾ ਅਤੇ ਉਸ ਨੇ ਲੀਗ ਮੈਚ 'ਚ ਵੀ ਨਿਊਜ਼ੀਲੈਂਡ ਨੂੰ ਆਸਾਨੀ ਨਾਲ ਹਰਾਇਆ ਸੀ।''


Tarsem Singh

Content Editor

Related News