ਇਸ ਟੈਨਿਸ ਖਿਡਾਰੀ ਨਾਲ ਬੱਲੇਬਾਜ਼ੀ ਕਰਨਾ ਪਸੰਦ ਕਰਾਂਗਾ : ਸਚਿਨ ਤੇਂਦੁਲਕਰ
Wednesday, Jul 10, 2024 - 02:32 PM (IST)
ਨਵੀਂ ਦਿੱਲੀ—ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਰੋਜਰ ਫੈਡਰਰ ਨੂੰ ਟੈਨਿਸ ਖਿਡਾਰੀ ਚੁਣਿਆ ਹੈ, ਜਿਸ ਨਾਲ ਉਹ ਬੱਲੇਬਾਜ਼ੀ ਕਰਨਾ ਪਸੰਦ ਕਰਨਗੇ। ਤੇਂਦੁਲਕਰ ਸਾਲਾਂ ਤੋਂ ਵਿੰਬਲਡਨ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਨੇ ਸ਼ਨੀਵਾਰ ਨੂੰ ਸੈਂਟਰ ਕੋਰਟ 'ਤੇ ਫੈਡਰਰ ਨਾਲ ਮੁਲਾਕਾਤ ਕੀਤੀ। ਤੇਂਦੁਲਕਰ ਨੇ ਕਿਹਾ, 'ਮੈਂ ਜਿਸ ਟੈਨਿਸ ਖਿਡਾਰੀ ਨਾਲ ਬੱਲੇਬਾਜ਼ੀ ਕਰਨਾ ਪਸੰਦ ਕਰਾਂਗਾ ਉਹ ਰੋਜਰ ਹੈ ਕਿਉਂਕਿ ਉਨ੍ਹਾਂ ਦਾ ਕ੍ਰਿਕਟ ਨਾਲ ਵੀ ਸਬੰਧ ਹੈ।' ਉਨ੍ਹਾਂ ਨੇ ਕਿਹਾ, 'ਉਨ੍ਹਾਂ ਦੀ ਮਾਂ ਦੱਖਣੀ ਅਫਰੀਕਾ ਤੋਂ ਹੈ ਅਤੇ ਉਨ੍ਹਾਂ ਨੂੰ ਕ੍ਰਿਕਟ ਪਸੰਦ ਹੈ। ਜਦੋਂ ਅਸੀਂ ਇਕੱਠੇ ਬੈਠਦੇ ਹਾਂ ਤਾਂ ਅਸੀਂ ਟੈਨਿਸ ਬਾਰੇ ਹੀ ਨਹੀਂ ਬਲਕਿ ਕ੍ਰਿਕਟ ਬਾਰੇ ਵੀ ਬਹੁਤ ਗੱਲਾਂ ਕਰਦੇ ਹਾਂ, ਇਸ ਲਈ ਉਹ ਟੈਨਿਸ ਖਿਡਾਰੀ ਰੋਜਰ ਹੋਵੇਗਾ।
ਤੇਂਦੁਲਕਰ ਨੇ ਇਸ ਦੇ ਨਾਲ ਹੀ ਕਿਹਾ ਕਿ ਉਨ੍ਹਾਂ ਨੇ ਕ੍ਰਿਕਟਰਾਂ ਵਿੱਚ ਮਰਹੂਮ ਆਸਟ੍ਰੇਲਿਆਈ ਸਪਿਨਰ ਸ਼ੇਨ ਵਾਰਨ ਅਤੇ ਭਾਰਤੀ ਆਲਰਾਊਂਡਰ ਯੁਵਰਾਜ ਸਿੰਘ ਨਾਲ ਟੈਨਿਸ ਖੇਡਣਾ ਪਸੰਦ ਕਰਦਾ ਸੀ ਅਤੇ ਇਹ ਦੋਵੇਂ ਵਧੀਆ ਡਬਲਜ਼ ਸਾਥੀ ਬਣ ਸਕਦੇ ਸਨ। ਉਨ੍ਹਾਂ ਨੇ ਕਿਹਾ, 'ਦੋ ਮਜ਼ਬੂਤ ਦਾਅਵੇਦਾਰ ਹਨ। ਬਦਕਿਸਮਤੀ ਨਾਲ ਅਸੀਂ ਦੋ ਸਾਲ ਪਹਿਲਾਂ ਸ਼ੇਨ ਵਾਰਨ ਨੂੰ ਗੁਆ ਦਿੱਤਾ ਸੀ ਪਰ ਮੈਨੂੰ ਵਾਰਨ ਨਾਲ ਟੈਨਿਸ ਖੇਡਣਾ ਪਸੰਦ ਸੀ ਅਤੇ ਅਸੀਂ ਲੰਡਨ ਵਿੱਚ ਇਕੱਠੇ ਟੈਨਿਸ ਵੀ ਖੇਡੇ। ਦੂਜੇ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਹਨ ਜੋ ਹੁਣ ਸੰਨਿਆਸ ਲੈ ਚੁੱਕੇ ਹਨ।
ਸਾਬਕਾ ਭਾਰਤੀ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਫੈਡਰਰ, ਨੋਵਾਕ ਜੋਕੋਵਿਚ ਅਤੇ ਰਾਫੇਲ ਨਡਾਲ ਦੇ ਯੁੱਗ ਦਾ ਅੰਤ ਹੋਣ ਦੇ ਨਾਲ ਯਾਨਿਕ ਸਿੰਨਰ ਅਤੇ ਕਾਰਲੋਸ ਅਲਕਾਰਜ਼ ਭਵਿੱਖ ਦੇ ਸਿਤਾਰੇ ਹਨ। ਉਨ੍ਹਾਂ ਨੇ ਕਿਹਾ, 'ਜੋਕੋਵਿਚ, ਫੈਡਰਰ, ਨਡਾਲ ਦਾ ਯੁੱਗ ਖਤਮ ਹੋ ਰਿਹਾ ਹੈ ਜਾਂ ਹੋ ਚੁੱਕਾ ਹੈ ਅਤੇ ਇਹ ਸਿਨਰ ਅਤੇ ਅਲਕਾਰਜ਼ ਹੀ ਹੋਣਗੇ ਜੋ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਲੈ ਕੇ ਜਾਣਗੇ।'