ਮੈਂ ਨਿੱਜੀ ਤੌਰ ’ਤੇ ਬਜਰੰਗ, ਵਿਨੇਸ਼ ਤੇ ਸਾਕਸ਼ੀ ਨੂੰ ਟ੍ਰਾਇਲਾਂ ਲਈ ਸੱਦਾ ਦੇਵਾਂਗਾ : ਸੰਜੇ ਸਿੰਘ

02/17/2024 4:30:48 PM

ਨਵੀਂ ਦਿੱਲੀ, (ਭਾਸ਼ਾ)– ਭਾਰਤੀ ਕੁਸ਼ਤੀ ਸੰਘ (ਡਬਲਯੂ. ਐੱਫ. ਆਈ.) ਦੇ ਮੁਖੀ ਸੰਜੇ ਸਿੰਘ ਨੇ ਸ਼ੁੱਕਰਵਾਰ ਨੂੰ ਭਰੋਸਾ ਦਿੱਤਾ ਕਿ ਵਿਰੋਧ ਕਰਨ ਵਾਲੇ ਪਹਿਲਵਾਨਾਂ ਦੀ ਤਿਕੜੀ ਬਜਰੰਗ ਪੂਨੀਆ, ਵਿਨੇਸ਼ ਫੋਗਾਟ ਤੇ ਸਾਕਸ਼ੀ ਮਲਿਕ ਨੂੰ ਕਿਸੇ ਵੀ ਪੱਖਪਾਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਉਹ ਮਹਾਰਾਸ਼ਟਰ ਵਿਚ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਟ੍ਰਾਇਲਾਂ ਵਿਚ ਹਿੱਸਾ ਲੈਣ ਲਈ ਨਿੱਜੀ ਤੌਰ ’ਤੇ ਉਨ੍ਹਾਂ ਨਾਲ ਸੰਪਰਕ ਕਰੇਗਾ। 

ਇਹ ਵੀ ਪੜ੍ਹੋ : ਯੁਵਰਾਜ ਸਿੰਘ ਦੇ ਘਰ ਹੋਈ ਚੋਰੀ, ਨੌਕਰ-ਨੌਕਰਾਣੀ ਕੀਮਤੀ ਸਾਮਾਨ ਤੇ ਨਕਦੀ ਲੈ ਕੇ ਹੋਏ ਫਰਾਰ

PunjabKesari

ਵਿਸ਼ਵ ਸੰਚਾਲਨ ਸੰਸਥਾ ਯੂ. ਡਬਲਯੂ. ਡਬਲਯੂ. ਨੇ ਡਬਲਯੂ. ਐੱਫ. ਆਈ. ’ਤੇ ਲਾਈ ਗਈ ਅਸਥਾਈ ਪਾਬੰਦੀ ਇਸ ਸ਼ਰਤ ’ਤੇ ਹਟਾਈ ਕਿ ਕਿਸੇ ਵੀ ਪਹਿਲਵਾਨ ਦੇ ਨਾਲ ਪੱਖਪਾਤ ਨਹੀਂ ਹੋਣਾ ਚਾਹੀਦਾ। ਪੂਨੀਆ, ਫੋਗਾਟ ਤੇ ਮਲਿਕ ਨੇ ਡਬਲਯੂ. ਐੱਫ. ਆਈ. ਦੇ ਸਾਬਕਾ ਮੁਖੀ ਬ੍ਰਿਜਭੂਸ਼ਣ ਸ਼ਰਣ ਸਿੰਘ ’ਤੇ ਮਹਿਲਾ ਪਹਿਲਵਾਨਾਂ ਦੇ ਜਿਣਸੀ ਸ਼ੋਸ਼ਣ ਦਾ ਦੋਸ਼ ਲਾਇਆ ਸੀ ਤੇ ਉਸਦੇ ਵਿਰੁੱਧ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕੀਤੀ ਸੀ। ਇਹ ਸਾਰੇ ਪਹਿਲਵਾਨ ਡਬਲਯੂ. ਐੱਫ. ਆਈ. ਮੁਖੀ ਦੇ ਤੌਰ ’ਤੇ ਸੰਜੇ ਸਿੰਘ ਦੀ ਚੋਣ ਦੇ ਵੀ ਖਿਲਾਫ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬ੍ਰਿਜਭੂਸ਼ਣ ਦਾ ਸਮਰਥਕ ਹੈ, ਜਿਸ ਨਾਲ ਉਸ ਦੀ ਚੋਣ ਮਹਿਲਾ ਪਹਿਲਵਾਨਾਂ ਲਈ ਖਤਰਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tarsem Singh

Content Editor

Related News