IPL ਤੱਕ ਫਿੱਟ ਹੋ ਜਾਵਾਂਗਾ : ਪ੍ਰਿਥਵੀ ਸ਼ਾਹ

01/20/2019 11:32:48 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਬੱਲੇਬਾਜ਼ ਪ੍ਰਿਥਵੀ ਸ਼ਾਹ ਨੂੰ ਉਮੀਦ ਹੈ ਕਿ ਉਹ ਆਈ. ਪੀ. ਐੱਲ. ਤੱਕ ਪੂਰੀ ਤਰ੍ਹਾਂ ਨਾਲ ਫਿੱਟ ਹੋਣ ਜਾਣਗੇ। ਪ੍ਰਿਥਵੀ ਨੂੰ ਅਭਿਆਸ ਮੈਚ 'ਚ ਸੱਟ ਲੱਗਣ ਕਾਰਨ ਆਸਟਰੇਲੀਆ ਦੌਰੇ ਤੋਂ ਬਾਹਰ ਹੋਣਾ ਪਿਆ ਸੀ। ਸੱਟ ਲੱਗਣ ਕਾਰਨ ਪ੍ਰਿਥਵੀ ਨਿਰਾਸ਼ ਹੋ ਗਏ ਸਨ। ਹਾਲਾਂਕਿ ਇਸ ਦੌਰਾਨ ਸਾਥੀ ਖਿਡਾਰੀਆਂ ਦਾ ਉਸ ਨੂੰ ਸਮਰਥਨ ਮਿਲਿਆ। ਖੁਦ ਪ੍ਰਿਥਵੀ ਨੇ ਇਸ ਗੱਲ ਨੂੰ ਸਵਿਕਾਰ ਕੀਤਾ। ਪ੍ਰਿਥਵੀ ਨੇ ਕਿਹਾ ਕਿ ਮੈਨੂੰ ਉਸ ਸਮੇਂ ਪੂਰੀ ਟੀਮ ਦੀ ਹੌਸਲਾ-ਅਫਜ਼ਾਈ ਮਿਲੀ ਕਿਉਂਕਿ ਮੈਂ ਸੱਟ ਤੋਂ ਬਹੁਤ ਨਿਰਾਸ਼ ਸੀ। ਮੈਂ ਆਸਟਰੇਲੀਆ ਦੌਰੇ ਦੇ ਲਈ ਸਖਤ ਅਭਿਆਸ ਕੀਤਾ ਸੀ ਤੇ ਮੇਰੇ ਦਿਮਾਗ 'ਚ ਕਈ ਚੀਜ਼ਾਂ ਸੀ ਜੋ ਮੈਨੂੰ ਲੱਗਦਾ ਸੀ ਕਿ ਮੈਂ ਉਹ ਕਰਾਂਗਾ। ਇਹ ਨਿਰਾਸ਼ਾਜਨਕ ਸੀ ਪਰ ਹੁਣ ਮੈਂ ਖੁਸ਼ ਹਾਂ ਕਿ ਅਸੀਂ ਟੈਸਟ ਮੈਚ ਤੇ ਵਨ ਡੇ ਸੀਰੀਜ਼ ਜਿੱਤੀ। 
ਨੌਜਵਾਨ ਓਪਨਰ ਨੇ ਕਿਹਾ ਕਿ ਆਸਟਰੇਲੀਆ 'ਚ ਚੁਣੌਤੀਪੂਰਣ ਹਾਲਾਤਾਂ 'ਚ ਖੇਡਣਾ ਮੇਰੀ ਇੱਛਾ ਸੀ। ਮੈਨੂੰ ਉੱਥੇ ਬਾਊਂਸ ਪਸੰਦ ਹੈ ਪਰ ਮਾੜੇ ਹਲਾਤ 'ਚ ਮੇਰੇ ਪੈਰ 'ਤੇ ਸੱਟ ਲੱਗ ਗਈ ਪਰ ਹੁਣ ਠੀਕ ਹੈ। ਮੈਂ ਬਹੁਤ ਖੁਸ਼ ਹਾਂ ਭਾਰਤ ਨੇ ਟੈਸਟ ਸੀਰੀਜ਼ ਜਿੱਤੀ। ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਸੀ। ਮੈਦਾਨ 'ਤੇ ਆਪਣੀ ਵਾਪਸੀ ਤੇ 23 ਮਾਰਚ ਤੋਂ ਸ਼ੁਰੂ ਹੋਣ ਵਾਲੇ ਆਈ. ਪੀ. ਐੱਲ. ਨੂੰ ਲੈ ਕੇ ਪ੍ਰਿਥਵੀ ਸ਼ਾਹ ਨੇ ਕਿਹਾ ਕਿ ਉਸ ਸਮੇਂ ਤੱਕ ਫਿੱਟ ਹੋ ਜਾਵਾਂਗਾ।


Related News