ਮੈਂ ਤੀਜੇ ਨੰਬਰ ''ਤੇ ਬੱਲੇਬਾਜ਼ੀ ਕਰਾਂਗਾ, ਰੋਹਿਤ ਤੇ ਰਾਹੁਲ ਕਰਨਗੇ ਪਾਰੀ ਦੀ ਸ਼ੁਰੂਆਤ : ਵਿਰਾਟ
Monday, Oct 18, 2021 - 10:00 PM (IST)
ਦੁਬਈ- ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸੋਮਵਾਰ ਨੂੰ ਕਿਹਾ ਕਿ ਉਹ ਆਈ. ਸੀ. ਸੀ. (ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ) ਟੀ-20 ਵਿਸ਼ਵ ਕੱਪ ਵਿਚ ਪਾਰੀ ਦੀ ਸ਼ੁਰੂਆਤ ਕਰਨ ਦੀ ਬਜਾਏ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨਗੇ, ਜਦਕਿ ਲੋਕੇਸ਼ ਰਾਹੁਲ ਅਤੇ ਰੋਹਿਤ ਸ਼ਰਮਾ ਸਲਾਮੀ ਬੱਲੇਬਾਜ਼ ਦੀ ਭੂਮਿਕਾ ਨਿਭਾਉਣਗੇ। ਕੋਹਲੀ 24 ਅਕਤੂਬਰ ਨੂੰ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ਵਿਚ ਵਿਰੋਧੀ ਪਾਕਿਸਤਾਨ ਦੇ ਵਿਰੁੱਧ ਸ਼ੁਰੂਆਤੀ 6 ਬੱਲੇਬਾਜ਼ਾਂ ਦੇ ਬਾਰੇ 'ਚ ਪੁੱਛੇ ਜਾਣ 'ਤੇ ਸਾਫ ਤੌਰ 'ਤੇ ਕੁਝ ਕਹਿਣ ਤੋਂ ਬਚਦੇ ਦਿਖੇ।
ਇਹ ਖ਼ਬਰ ਪੜ੍ਹੋ- ਧੋਨੀ ਪਹਿਲਾਂ ਵੀ ਸਾਡੇ ਲਈ ਇਕ ਮੇਂਟਰ ਹੀ ਸਨ ਤੇ ਅੱਗੇ ਵੀ ਰਹਿਣਗੇ : ਵਿਰਾਟ
ਕੋਹਲੀ ਨੇ ਇੱਥੇ ਇੰਗਲੈਂਡ ਦੇ ਵਿਰੁੱਧ ਅਭਿਆਸ ਮੈਚ ਤੋਂ ਪਹਿਲਾਂ ਟਾਸ ਦੇ ਸਮੇਂ ਕਿਹਾ ਕਿ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਤੋਂ ਪਹਿਲਾਂ ਚੀਜ਼ਾ ਅਲੱਗ ਸੀ, ਹੁਣ ਚੋਟੀ ਕ੍ਰਮ 'ਤੇ ਲੋਕੇਸ਼ ਰਾਹੁਲ ਤੋਂ ਇਲਾਵਾ ਕਿਸੇ ਹੋਰ ਨੂੰ ਦੇਖਣਾ ਮੁਸ਼ਕਿਲ ਹੈ। ਉਸ ਸਥਾਨ ਦੇ ਲਈ ਰੋਹਿਤ ਦੇ ਬਾਰੇ ਵਿਚ ਦਿਮਾਗ ਲਗਾਉਣ ਦੀ ਜ਼ਰੂਰਤ ਨਹੀਂ ਹੈ। ਉਹ ਵਿਸ਼ਵ ਪੱਧਰੀ ਖਿਡਾਰੀ ਹੈ। ਮੈਂ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਾਂਗਾ। ਹੁਣ ਇਹੀ ਇਕ ਖਬਰ ਹੈ ਕਿ ਜੋ ਟੂਰਨਾਮੈਂਟ ਤੋਂ ਪਹਿਲਾਂ ਮੈਂ ਤੁਹਾਨੂੰ ਦੇ ਸਕਦਾ ਹਾਂ। ਰਾਹੁਲ ਨੇ ਆਈ. ਪੀ. ਐੱਲ. ਵਿਚ ਪਾਰੀ ਦੀ ਸ਼ੁਰੂਆਤ ਕਰਦੇ ਹੋਏ 628 ਦੌੜਾਂ ਬਣਾਈਆਂ ਸਨ ਤੇ 30 ਛੱਕੇ ਲਗਾਏ ਸਨ। ਉਹ ਟੂਰਨਾਮੈਂਟ ਦੇ ਤੀਜੇ ਟਾਪ ਸਕੋਰਰ ਸਨ। ਕੋਹਲੀ ਨੇ ਕਿਹਾ ਕਿ ਪਹਿਲੇ ਮੈਚ (ਪਾਕਿਸਤਾਨ ਦੇ ਵਿਰੁੱਧ) ਨੂੰ ਲੈ ਕੇ ਸਾਡੀ ਯੋਜਨਾ ਲਗਭਗ ਤਿਆਰ ਹੈ।
ਇਨ੍ਹਾਂ ਦੋ ਅਭਿਆਸ ਮੈਚਾਂ ਦੀ ਮਕਸਦ ਸਾਰਿਆਂ ਨੂੰ ਮੈਦਾਨ 'ਚ ਉਤਾਰਨ ਦਾ ਸਮਾਂ ਦੇਣਾ ਹੈ ਕਿਉਂਕਿ ਉਹ ਇਕ ਛੋਟੇ ਬ੍ਰੇਕ ਤੋਂ ਬਾਅਦ ਖੇਡ ਸ਼ੁਰੂ ਕਰਨ ਵਾਲੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਅਸੀਂ ਇਨ੍ਹਾਂ ਮੈਚਾਂ ਵਿਚ ਜਿੰਨਾਂ ਸੰਭਵ ਹੋ ਸਕਦੇ ਉਨ੍ਹਾਂ ਜ਼ਿਆਦਾ ਖਿਡਾਰੀਆਂ ਨੂੰ ਮੌਕਾ ਦੇਵਾਂਗੇ। ਸਾਡੀ ਕੋਸ਼ਿਸ਼ ਇਕ ਟੀਮ ਦੇ ਤੌਰ 'ਤੇ ਲੈਅ ਹਾਸਲ ਕਰਨ ਦੀ ਹੈ। ਅਸੀਂ ਆਈ. ਪੀ. ਐੱਲ. ਵਿਚ ਅਲੱਗ-ਅਲੱਗ ਟੀਮਾਂ ਵਿਚ ਸੀ।
ਇਹ ਖ਼ਬਰ ਪੜ੍ਹੋ- ਆਇਰਲੈਂਡ ਦੇ ਤੇਜ਼ ਗੇਂਦਬਾਜ਼ ਦਾ ਕਮਾਲ, ਹਾਸਲ ਕੀਤੀ ਇਹ ਉਪਲੱਬਧੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।