ਮੈਨੂੰ ਸ਼ੁਰੂਆਤ ਵਿਚ ਘਬਰਾਹਟ ਮਹਿਸੂਸ ਹੋ ਰਹੀ ਸੀ : ਵਰੁਣ ਚੱਕਰਵਰਤੀ
Monday, Mar 03, 2025 - 03:12 PM (IST)

ਸਪੋਰਟਸ ਡੈਸਕ- ਚੈਪੀਅਨਜ਼ ਟਰਾਫੀ 'ਚ ਨਿਊਜ਼ੀਲੈਂਡ ਖਿਲਾਫ ਮੈਚ ਵਿਚ ਭਾਰਤ ਦੀ ਜਿੱਤ ਤੋਂ ਬਾਅਦ ‘ਪਲੇਅਰ ਆਫ ਦਿ ਮੈਚ’ ਬਣੇ ਵਰੁਣ ਚੱਕਰਵਰਤੀ ਨੇ ਕਿਹਾ ਕਿ ਮੈਨੂੰ ਸ਼ੁਰੂਆਤੀ ਓਵਰਾਂ ਵਿਚ ਘਬਰਾਹਟ ਮਹਿਸੂਸ ਹੋ ਰਹੀ ਸੀ ਕਿਉਂਕਿ ਮੈਂ ਭਾਰਤ ਲਈ ਵਨ ਡੇ ਵਿਚ ਜ਼ਿਆਦਾ ਨਹੀਂ ਖੇਡਿਆ ਹਾਂ, ਇਸ ਲਈ ਘਬਰਾਇਆ ਹੋਇਆ ਸੀ। ਮੈਚ ਦੇ ਅੱਗੇ ਵਧਣ ਨਾਲ ਮੈਂ ਬਿਹਤਰ ਮਹਿਸੂਸ ਕਰਨਾ ਸ਼ੁਰੂ ਕੀਤਾ।
ਵਿਰਾਟ, ਰੋਹਿਤ, ਸ਼੍ਰੇਅਸ ਤੇ ਹਾਰਦਿਕ ਹਰ ਕੋਈ ਮੇਰੇ ਨਾਲ ਗੱਲ ਕਰ ਰਿਹਾ ਸੀ। ਉਸ ਨੇ ਕਿਹਾ ਕਿ ਇਸ ਪਿੱਚ ’ਤੇ ਗੇਂਦ ਬਹੁਤ ਜ਼ਿਆਦਾ ਟਰਨ ਨਹੀਂ ਲੈ ਰਹੀ ਸੀ ਪਰ ਮੈਂ ਸਹੀ ਜਗ੍ਹਾ ’ਤੇ ਗੇਂਦਬਾਜ਼ੀ ਕੀਤੀ ਤੇ ਇਸ ਨਾਲ ਮਦਦ ਮਿਲੀ, ਜਿਸ ਤਰ੍ਹਾਂ ਨਾਲ ਕੁਲਦੀਪ, ਜਡੇਜਾ ਤੇ ਅਕਸ਼ਰ ਨੇ ਗੇਂਦਬਾਜ਼ੀ ਕੀਤੀ, ਉਹ ਸ਼ਾਨਦਾਰ ਸੀ।