ਮੈਂ ਉਹ ਚੀਜ਼ਾਂ ਕਰ ਸਕਿਆ ਜਿਨ੍ਹਾਂ ਨੂੰ ਪਿਛਲੇ ਕੁਝ ਸਮੇਂ ਤੋਂ ਕਰਨ ਦੀ ਕੋਸ਼ਿਸ਼ ''ਚ ਸੀ : ਦੁਬੇ
Wednesday, Apr 13, 2022 - 03:57 PM (IST)
ਮੁੰਬਈ- ਆਲਰਾਊਂਡਰ ਸ਼ਿਵਮ ਦੁਬੇ ਦੇ ਲਈ ਇੰਡੀਅਨ ਪ੍ਰੀਮੀਅਰ ਲੀਗ ਦਾ 2022 ਸੈਸ਼ਨ ਸ਼ਾਨਦਾਰ ਹੋ ਸਕਦਾ ਹੈ ਜਿਨ੍ਹਾਂ ਦਾ ਮੰਨਣਾ ਹੈ ਕਿ ਆਖ਼ਰਕਾਰ ਉਹ ਘਰੇਲੂ ਕ੍ਰਿਕਟ ਦੀ ਆਪਣੀ ਫਾਰਮ ਨੂੰ ਆਈ. ਪੀ. ਐੱਲ. 'ਚ ਦੁਹਰਾਉਣ 'ਚ ਸਫਲ ਰਹੇ ਹਨ। ਚੇਨਈ ਸੁਪਰ ਕਿੰਗਜ਼ ਦੇ ਇਸ ਆਲਰਾਊਂਡਰ ਨੇ ਮੰਗਲਵਾਰ ਦੀ ਰਾਤ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖ਼ਿਲਾਫ਼ ਅਜੇਤੂ 95 ਦੌੜਾਂ ਦੀ ਪਾਰੀ ਖੇਡ ਕੇ ਮੌਜੂਦਾ ਸੈਸ਼ਨ 'ਚ ਆਪਣੀ ਟੀਮ ਦੀ ਪਹਿਲੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ।
ਇਹ ਵੀ ਪੜ੍ਹੋ : IPL 2022 : ਧੋਨੀ ਨੇ ਕੋਹਲੀ ਲਈ ਸੈੱਟ ਕੀਤੀ ਫੀਲਡਿੰਗ, ਅਗਲੀ ਹੀ ਗੇਂਦ 'ਤੇ ਹੋਏ ਆਊਟ
ਦੁਬੇ ਨੇ ਮੈਚ ਦੇ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ, 'ਮੈਂ ਉਹ ਚੀਜ਼ਾਂ ਕਰਨ 'ਚ ਸਫਲ ਰਿਹਾ ਜੋ ਪਿਛਲੇ ਕੁਝ ਸਮੇਂ ਤੋਂ ਕਰਨ ਦੀ ਕੋਸ਼ਿਸ਼ 'ਚ ਸੀ। ਉਹ ਚੀਜ਼ਾਂ ਜੋ ਮੈਂ ਰਣਜੀ ਟਰਾਫੀ, ਘਰੇਲੂ ਪੱਧਰ 'ਤੇ ਕਰ ਰਿਹਾ ਸੀ ਪਰ ਇਸ (ਆਈ. ਪੀ. ਐੱਲ.) ਪੱਧਰ 'ਤੇ ਤੁਹਾਨੂੰ ਬਿਹਤਰ ਪ੍ਰਦਰਸ਼ਨ ਕਰਨਾ ਹੁੰਦਾ ਹੈ।' ਉਨ੍ਹਾਂ ਕਿਹਾ, 'ਇਸ ਲਈ ਮੈਂ ਸੰਤੁਲਨ ਬਣਾਏ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ, ਜ਼ਿਆਦਾ ਨਹੀਂ ਸੋਚ ਰਿਹਾ ਸੀ ਤੇ ਆਪਣੇ 'ਤੇ ਭਰੋਸਾ ਬਣਾਈ ਰੱਖਿਆ। ਮੈਂ ਆਪਣੇ ਬੇਸਿਕ ਖੇਡ 'ਤੇ ਚਲ ਰਿਹਾ ਸੀ। ਮੇਰਾ ਆਤਮਵਿਸ਼ਵਾਸ ਵਧਿਆ ਹੋਇਆ ਸੀ ਤੇ ਮੈਂ ਚੰਗਾ ਖੇਡ ਰਿਹਾ ਸੀ।'
ਜ਼ਿਕਰਯੋਗ ਹੈ ਕਿ ਦੁਬੇ ਘਰੇਲੂ ਕ੍ਰਿਕਟ ਦੇ ਹਮਲਾਵਰ ਬੱਲੇਬਾਜ਼ ਰਹੇ ਹਨ ਪਰ ਆਪਣੀ ਫਾਰਮ ਨੂੰ ਆਈ ਪੀ ਐੱਲ. ਤੇ ਕੌਮਾਂਤਰੀ ਪੱਧਰ 'ਤੇ ਦੁਹਰਾਉਣ 'ਚ ਨਾਕਾਮ ਰਹੇ ਸਨ ਪਰ ਕੱਲ੍ਹ ਦੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਉਨ੍ਹਾਂ ਨੇ ਸਾਰਿਆਂ ਨੂੰ ਆਪਣਾ ਮੁਰੀਦ ਬਣਾ ਲਿਆ ਹੈ। ਦੁਬੇ ਤੇ ਰੌਬਿਨ ਨੇ 165 ਦੌੜਾਂ ਦੀ ਸਾਂਝੇਦਾਰੀ ਕੀਤੀ ਤੇ ਆਈ ਪੀ ਐੱਲ. ਇਤਿਹਾਸ ਦੀ ਤੀਜੀ ਵਿਕਟ ਦੀ ਸਭ ਤੋਂ ਵੱਡੀ ਸਾਂਝੇਦਾਰੀ ਕੀਤੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।