ਭਾਰਤ-ਪਾਕਿ ਦਰਮਿਆਨ ਦੇਖਣਾ ਚਾਹੁੰਦਾ ਹਾਂ ਫਾਈਨਲ ਮੈਚ : ਸਾਬਕਾ ਆਸਟ੍ਰੇਲੀਆਈ ਧਾਕੜ

11/07/2022 3:21:25 PM

ਸਿਡਨੀ— ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾਣ ਵਾਲੇ ਮੈਚ ਦੌਰਾਨ ਰੋਮਾਂਚ ਆਪਣੇ ਸਿਖਰ 'ਤੇ ਹੁੰਦਾ ਹੈ ਅਤੇ ਇਸੇ ਲਈ ਆਸਟ੍ਰੇਲੀਆ ਦੇ ਸਾਬਕਾ ਆਲਰਾਊਂਡਰ ਸ਼ੇਨ ਵਾਟਸਨ ਟੀ-20 ਵਿਸ਼ਵ ਕੱਪ ਦਾ ਖਿਤਾਬੀ ਮੁਕਾਬਲਾ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਦੇਖਣਾ ਚਾਹੁੰਦੇ ਹਨ। ਭਾਰਤ ਅਤੇ ਪਾਕਿਸਤਾਨ ਗਰੁੱਪ ਗੇੜ ਵਿੱਚ ਮੈਲਬੌਰਨ ਕ੍ਰਿਕਟ ਗਰਾਊਂਡ (MCG) ਵਿੱਚ ਇੱਕ-ਦੂਜੇ ਨਾਲ ਆਹਮੋ-ਸਾਹਮਣੇ ਹੋਏ ਹਨ, ਜਿਸ ਵਿੱਚ ਵਿਰਾਟ ਕੋਹਲੀ ਨੇ ਟੀ-20 ਕ੍ਰਿਕਟ ਵਿੱਚ ਆਪਣੀ ਸਰਵਸ੍ਰੇਸ਼ਠ ਪਾਰੀਆਂ 'ਚੋਂ ਇਕ ਪਾਰੀ ਖੇਡੀ ਹੈ। 

ਹੁਣ ਇਨ੍ਹਾਂ ਦੋਵਾਂ ਟੀਮਾਂ ਨੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ ਅਤੇ ਅਜਿਹੇ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਖਿਤਾਬੀ ਮੈਚ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਭਾਰਤ ਵੀਰਵਾਰ ਨੂੰ ਐਡੀਲੇਡ 'ਚ ਦੂਜੇ ਸੈਮੀਫਾਈਨਲ 'ਚ ਇੰਗਲੈਂਡ ਨਾਲ ਭਿੜੇਗਾ, ਜਦਕਿ ਪਾਕਿਸਤਾਨ ਇਕ ਦਿਨ ਪਹਿਲਾਂ ਸਿਡਨੀ 'ਚ ਨਿਊਜ਼ੀਲੈਂਡ ਨਾਲ ਭਿੜੇਗਾ। 

ਇਹ ਵੀ ਪੜ੍ਹੋ : ICC ਨੇ ਵਿਰਾਟ ਕੋਹਲੀ ਨੂੰ ਚੁਣਿਆ ਅਕਤੂਬਰ ਦਾ ਸਰਵੋਤਮ ਖਿਡਾਰੀ

ਟੂਰਨਾਮੈਂਟ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਵਾਟਸਨ ਨੇ ਕਿਹਾ, ''ਹਰ ਕੋਈ ਪਾਕਿਸਤਾਨ ਅਤੇ ਭਾਰਤ ਨੂੰ ਫਾਈਨਲ 'ਚ ਦੇਖਣਾ ਪਸੰਦ ਕਰੇਗਾ। ਬਦਕਿਸਮਤੀ ਨਾਲ, ਮੈਂ MCG ਵਿਖੇ ਸੁਪਰ 12 ਦੇ ਉਸ ਮੈਚ ਨੂੰ ਨਹੀਂ ਦੇਖ ਸਕਿਆ ਕਿਉਂਕਿ ਮੈਂ ਉਸ ਤੋਂ ਪਹਿਲਾਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਹੋਏ ਮੈਚ 'ਤੇ ਕੁਮੈਂਟਰੀ ਕੀਤੀ ਸੀ। 

ਉਨ੍ਹਾਂ ਅੱਗੇ ਕਿਹਾ ਕਿ ਮੈਂ ਜੋ ਰਿਪੋਰਟ ਪੜ੍ਹੀ ਤੇ ਉਸ ਮੈਚ ਨੂੰ ਦੇਖਣ ਵਾਲਿਆਂ ਨੇ ਸੁਣਿਆ, ਉਸ ਮੁਤਾਬਕ ਇਹ ਮੈਚ ਖਾਸ ਸੀ ਅਤੇ ਇਸ ਨੂੰ ਟੀਵੀ 'ਤੇ ਦੇਖਣ ਦਾ ਵੀ ਵੱਖਰਾ ਆਨੰਦ ਸੀ। ਉਹ 2007 ਵਿੱਚ ਟੀ-20 ਵਿਸ਼ਵ ਕੱਪ ਫਾਈਨਲ ਵਿੱਚ ਖੇਡੇ ਸਨ ਅਤੇ ਹਰ ਕੋਈ ਉਨ੍ਹਾਂ ਨੂੰ ਮੁੜ ਫਾਈਨਲ ਵਿੱਚ ਖੇਡਦਾ ਦੇਖਣਾ ਪਸੰਦ ਕਰੇਗਾ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News