ਚਾਹੁੰਦਾ ਹਾਂ ਜਦੋਂ ਜਾਵਾਂ ਤਾਂ ਟੀਮ ਨੂੰ ਬਿਹਤਰ ਸਥਿਤੀ ''ਚ ਛੱਡ ਕੇ ਜਾਵਾਂ : ਵਿਰਾਟ ਕੋਹਲੀ

Monday, Mar 10, 2025 - 03:01 AM (IST)

ਚਾਹੁੰਦਾ ਹਾਂ ਜਦੋਂ ਜਾਵਾਂ ਤਾਂ ਟੀਮ ਨੂੰ ਬਿਹਤਰ ਸਥਿਤੀ ''ਚ ਛੱਡ ਕੇ ਜਾਵਾਂ : ਵਿਰਾਟ ਕੋਹਲੀ

ਦੁਬਈ : ਚੈਂਪੀਅਨਜ਼ ਟਰਾਫੀ ਜਿੱਤਣ ਤੋਂ ਬਾਅਦ ਚੈਂਪੀਅਨ ਬੱਲੇਬਾਜ਼ ਵਿਰਾਟ ਕੋਹਲੀ ਨੇ ਐਤਵਾਰ ਨੂੰ ਕਿਹਾ ਕਿ ਉਸ ਦਾ ਕੰਮ ਸਿਰਫ ਆਈਸੀਸੀ ਟਰਾਫੀਆਂ ਜਿੱਤਣਾ ਨਹੀਂ ਹੈ, ਸਗੋਂ ਇਹ ਯਕੀਨੀ ਬਣਾਉਣਾ ਵੀ ਹੈ ਕਿ ਜਦੋਂ ਉਹ ਖੇਡ ਨੂੰ ਅਲਵਿਦਾ ਆਖਦਾ ਹੈ ਤਾਂ ਭਾਰਤੀ ਕ੍ਰਿਕਟ ਬਿਹਤਰ ਸਥਿਤੀ ਵਿਚ ਹੋਵੇ। ਭਾਰਤ ਨੇ ਐਤਵਾਰ ਨੂੰ ਫਾਈਨਲ ਵਿੱਚ ਨਿਊਜ਼ੀਲੈਂਡ ਨੂੰ ਸ਼ਾਨਦਾਰ ਤਰੀਕੇ ਨਾਲ ਹਰਾਇਆ। ਕੋਹਲੀ ਨੇ ਫਾਈਨਲ ਤੋਂ ਬਾਅਦ ਕਿਹਾ ਕਿ ਜਦੋਂ ਤੁਸੀਂ ਚਲੇ ਜਾਂਦੇ ਹੋ ਤਾਂ ਤੁਸੀਂ ਟੀਮ ਨੂੰ ਬਿਹਤਰ ਸਥਿਤੀ ਵਿਚ ਛੱਡਣਾ ਚਾਹੁੰਦੇ ਹੋ। ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਅਜਿਹੀ ਟੀਮ ਹੈ ਜੋ ਅਗਲੇ 8 ਸਾਲਾਂ ਤੱਕ ਦੁਨੀਆ ਦੀ ਕਿਸੇ ਵੀ ਟੀਮ ਦਾ ਸਾਹਮਣਾ ਕਰਨ ਲਈ ਤਿਆਰ ਹੈ।

ਇਹ ਵੀ ਪੜ੍ਹੋ : ਸੰਨਿਆਸ ਦੇ ਸਵਾਲ 'ਤੇ ਰੋਹਿਤ ਸ਼ਰਮਾ ਦਾ ਵੱਡਾ ਬਿਆਨ, ਚੈਂਪੀਅਨਸ ਟਰਾਫੀ ਜਿੱਤਦੇ ਹੀ ਕਰ'ਤਾ ਖੁਲਾਸਾ

ਕੋਹਲੀ ਫਾਈਨਲ ਵਿੱਚ ਸਿਰਫ਼ ਇੱਕ ਦੌੜ ਹੀ ਬਣਾ ਸਕੇ ਸਨ ਪਰ ਪਾਕਿਸਤਾਨ ਖ਼ਿਲਾਫ਼ ਉਸ ਦਾ ਜਿੱਤਿਆ ਸੈਂਕੜਾ ਅਤੇ ਆਸਟਰੇਲੀਆ ਖ਼ਿਲਾਫ਼ ਸੈਮੀ ਫਾਈਨਲ ਵਿੱਚ ਅਰਧ ਸੈਂਕੜਾ ਅਹਿਮ ਸੀ। ਕੋਹਲੀ ਨੇ ਕਿਹਾ ਕਿ ਇਹ ਸ਼ਾਨਦਾਰ ਹੈ। ਅਸੀਂ ਆਸਟ੍ਰੇਲੀਆ ਦੇ ਸਖ਼ਤ ਦੌਰੇ ਤੋਂ ਬਾਅਦ ਵਾਪਸੀ ਕਰਨਾ ਚਾਹੁੰਦੇ ਸੀ ਅਤੇ ਵੱਡਾ ਟੂਰਨਾਮੈਂਟ ਜਿੱਤਣਾ ਚਾਹੁੰਦੇ ਸੀ। ਚੈਂਪੀਅਨਸ ਟਰਾਫੀ ਦੀ ਜਿੱਤ ਸ਼ਾਨਦਾਰ ਹੈ। ਸ਼ੁਭਮਨ ਗਿੱਲ ਦੇ ਨਾਲ ਖੜ੍ਹੇ ਕੋਹਲੀ ਨੇ ਕਿਹਾ ਕਿ ਟੀਮ ਦੇ ਸੀਨੀਅਰ ਖਿਡਾਰੀ ਹੋਣ ਦੇ ਨਾਤੇ ਉਨ੍ਹਾਂ ਦਾ ਧਿਆਨ ਅਗਲੀ ਪੀੜ੍ਹੀ ਨੂੰ ਤਿਆਰ ਕਰਨ 'ਤੇ ਵੀ ਹੈ।

ਉਸ ਨੇ ਕਿਹਾ ਕਿ ਡਰੈਸਿੰਗ ਰੂਮ 'ਚ ਬਹੁਤ ਜ਼ਿਆਦਾ ਪ੍ਰਤਿਭਾ ਹੈ ਅਤੇ ਉਹ ਆਪਣੀ ਖੇਡ ਨੂੰ ਅਗਲੇ ਪੱਧਰ 'ਤੇ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਸੀਨੀਅਰ ਹੋਣ ਦੇ ਨਾਤੇ ਅਸੀਂ ਉਨ੍ਹਾਂ ਨਾਲ ਆਪਣਾ ਅਨੁਭਵ ਸਾਂਝਾ ਕਰਨ ਅਤੇ ਉਨ੍ਹਾਂ ਦੀ ਮਦਦ ਕਰਨ ਵਿੱਚ ਖੁਸ਼ ਹਾਂ ਅਤੇ ਇਸੇ ਕਰਕੇ ਭਾਰਤੀ ਟੀਮ ਇੰਨੀ ਮਜ਼ਬੂਤ ​​ਹੈ। ਉਨ੍ਹਾਂ ਖਿਤਾਬ ਜਿੱਤ ਨੂੰ ਟੀਮ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਦੱਸਦਿਆਂ ਕਿਹਾ ਕਿ ਪੂਰੀ ਟੀਮ ਅਤੇ ਸਾਰਿਆਂ ਦਾ ਯੋਗਦਾਨ ਹੈ। ਅਸੀਂ ਇੱਕ ਮਹਾਨ ਟੀਮ ਦਾ ਹਿੱਸਾ ਹਾਂ ਅਤੇ ਅਸੀਂ ਅਭਿਆਸ ਸੈਸ਼ਨਾਂ ਵਿੱਚ ਸਖ਼ਤ ਮਿਹਨਤ ਕੀਤੀ ਹੈ। ਸ਼ੁਭਮਨ, ਸ਼੍ਰੇਅਸ, ਕੇਐੱਲ ਅਤੇ ਹਾਰਦਿਕ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ : ਭਾਰਤੀ ਟੀਮ ਦੀ ਸ਼ਾਨਦਾਰ ਜਿੱਤ 'ਤੇ ਲੱਗਾ ਵਧਾਈਆਂ ਦਾ ਤਾਂਤਾ, PM ਮੋਦੀ ਬੋਲੇ-ਬੇਮਿਸਾਲ ਖੇਡ ਤੇ ਬੇਮਿਸਾਲ ਨਤੀਜਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News