ਭੁਵਨੇਸ਼ਵਰ ਜਿਹੀ ਗੇਂਦਬਾਜ਼ੀ ਕਰਨ ''ਚ ਮੈਨੂੰ ਲਗ ਜਾਂਦੇ ਕਈ ਸਾਲ : ਕਪਿਲ ਦੇਵ

Tuesday, Feb 20, 2018 - 10:19 AM (IST)

ਨਵੀਂ ਦਿੱਲੀ, (ਬਿਊਰੋ)— ਨਿਊ ਵਾਂਡਰਸ ਪਾਰਕ ਵਿੱਚ ਖੇਡੇ ਗਏ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੁਕਾਬਲੇ ਵਿੱਚ 18 ਫਰਵਰੀ ਨੂੰ ਭਾਰਤ ਨੇ ਦੱਖਣੀ ਅਫਰੀਕਾ ਨੂੰ 28 ਦੌੜਾਂ ਨਾਲ ਹਰਾਇਆ । ਇਸ ਦੇ ਨਾਲ ਟੀਮ ਇੰਡੀਆ ਨੇ ਸੀਰੀਜ਼ ਵਿੱਚ 1-0 ਨਾਲ ਲੀਡ ਬਣਾ ਲਈ । ਇਸ ਮੈਚ ਵਿੱਚ ਭੁਵਨੇਸ਼ਵਰ ਕੁਮਾਰ ਨੇ 5 ਵਿਕਟ ਝਟਕੇ । ਇਸ ਦੇ ਨਾਲ ਭੁਵੀ ਟੀ-20 ਵਿੱਚ 5 ਸ਼ਿਕਾਰ ਕਰਨ ਵਾਲੇ ਪਹਿਲੇ ਭਾਰਤੀ ਵੀ ਬਣ ਗਏ ।

ਭਾਰਤ ਦੇ ਸਾਬਕਾ ਆਲਰਾਉਂਡਰ ਕਪਿਲ ਦੇਵ ਨੇ ਵੀ ਇਸ ਗੇਂਦਬਾਜ਼ ਦੀ ਖੂਬ ਤਾਰੀਫ ਕੀਤੀ ਹੈ । ਇਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ, ''ਉਹ ਜਿਸ ਤਰ੍ਹਾਂ ਨਾਲ ਨੱਕਲ ਬੌਲ ਦੀ ਵਰਤੋਂ ਕਰ ਰਹੇ ਹਨ ਉਹ ਆਸਾਨ ਨਹੀਂ ਹੈ । ਬੌਲ ਸਲੋਅਰ ਸੌਖਿਆਂ ਹੀ ਸੁੱਟੀ ਜਾ ਸਕਦੀ ਹੈ ਪਰ ਨੱਕਲ ਬੌਲ ਨਹੀਂ । ਨੱਕਲ ਬੌਲ ਲਈ ਭੁਵੀ ਨੇ ਸੀਮ ਦੀ ਵਰਤੋਂ ਕਰ ਕੇ ਆਪਣੇ ਆਪ ਨੂੰ ਦੂਜੇ ਗੇਂਦਬਾਜ਼ਾਂ ਤੋਂ ਕਿਤੇ ਜ਼ਿਆਦਾ ਅੱਗੇ ਕਰ ਲਿਆ ਹੈ ਪਰ ਅਜਿਹਾ ਕਰਨ ਵਿੱਚ ਮੈਨੂੰ ਕਈ ਸਾਲ ਲੱਗ ਜਾਂਦੇ ।''

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਪਹਿਲੇ ਮੈਚ ਵਿੱਚ ਮਿਲੀ ਜਿੱਤ ਦਾ ਸਿਹਰਾ ਟੀਮ ਦੀ ਬੱਲੇਬਾਜ਼ੀ ਅਤੇ ਭੁਵਨੇਸ਼ਵਰ ਕੁਮਾਰ ਦੀ ਸ਼ਾਨਦਾਰ ਗੇਂਦਬਾਜ਼ੀ ਨੂੰ ਦਿੱਤਾ । ਮੈਚ ਦੇ ਬਾਅਦ ਇੱਕ ਬਿਆਨ ਵਿੱਚ ਕੋਹਲੀ ਨੇ ਕਿਹਾ, ''ਰੋਹਿਤ ਅਤੇ ਸਿਖਰ ਨੇ ਸਲਾਮੀ ਬੱਲੇਬਾਜ਼ਾਂ ਦੇ ਰੂਪ ਵਿੱਚ ਚੰਗਾ ਪ੍ਰਦਰਸ਼ਨ ਕੀਤਾ । ਭੁਵਨੇਸ਼ਵਰ ਨੇ ਆਪਣੀ ਅਨੁਭਵੀ ਗੇਂਦਬਾਜ਼ੀ ਦਾ ਦਮ ਵਿਖਾਇਆ।''


Related News