ਮੈਂ ਅਜੇ ਹੋਰ ਖੇਡਣਾ ਚਾਹੁੰਦਾ ਹਾਂ : ਰੋਨਾਲਡੋ

Thursday, Dec 31, 2020 - 03:26 AM (IST)

ਮੈਂ ਅਜੇ ਹੋਰ ਖੇਡਣਾ ਚਾਹੁੰਦਾ ਹਾਂ : ਰੋਨਾਲਡੋ

ਤੂਰਿਨ- ਸਟਾਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਫਰਵਰੀ (2021) ’ਚ 36 ਸਾਲ ਦੇ ਹੋ ਜਾਣਗੇ ਪਰ ਉਸਦਾ ਸੰਨਿਆਸ ਲੈਣ ਜਾਂ ਮੈਚਾਂ ਦੀ ਗਿਣਤੀ ਘੱਟ ਕਰਨ ਦਾ ਕੋਈ ਇਰਾਦਾ ਨਹੀਂ ਹੈ। ਯੁਵੇਂਟਸ ਅਤੇ ਪੁਰਤਗਾਲ ਦੇ ਇਸ ਸਟਾਰ ਨੇ ਇਕ ਇੰਟਰਵਿਊ ’ਚ ਕਿਹਾ ਕਿ ਮੈਂ ਹੁਣ ਵੀ ਬਹੁਤ ਵਧੀਆ ਮਹਿਸੂਸ ਕਰ ਰਿਹਾ ਹਾਂ। ਮੈਂ ਫੁਰਤੀਲਾ ਹਾਂ ਅਤੇ ਆਪਣੀ ਜ਼ਿੰਦਗੀ ਦੇ ਵਧੀਆ ਦੌਰ ’ਚ ਹਾਂ।

PunjabKesari
ਉਨ੍ਹਾਂ ਨੇ ਕਿਹਾ ਕਿ ਮੈਨੂੰ ਜ਼ਿਆਦਾ ਤੋਂ ਜ਼ਿਆਦਾ ਸਾਲਾ ਤੱਕ ਖੇਡਣ ਦੀ ਉਮੀਦ ਹੈ ਪਰ ਭਵਿੱਖ ’ਚ ਕੀ ਲੁਕਿਆ ਹੈ ਕੋਈ ਨਹੀਂ  ਜਾਣਦਾ। ਇਸ ਸਟਾਰ ਸਟ੍ਰਾਈਕਰ ਨੂੰ ਅਜੇ ਯੁਵੇਂਟਸ ਦੇ ਨਾਲ ਇਕ ਹੋਰ ਸੈਸ਼ਨ ਬਿਤਾਉਣਾ ਹੈ। ਉਸਦਾ ਇਕਰਾਰਨਾਮਾ 2022 ’ਚ ਖਤਮ ਹੋਵੇਗਾ ਅਤੇ ਉਹ ਫਿਰ ਵੀ ਸੰਨਿਆਸ ’ਤੇ ਵਿਚਾਰ ਨਹੀਂ  ਕਰਨਗੇ।
ਰੋਨਾਲਡੋ ਨੇ ਕਿਹਾ ਜੇਕਰ ਤੁਸੀਂ ਖੇਡਣ ਦੇ ਲਈ ਪ੍ਰੇਰਿਤ ਮਹਿਸੂਸ ਕਰਦੇ ਹੋ ਤਾਂ ਇਹ ਮਾਇਨੇ ਨਹੀਂ  ਰੱਖਦਾ। ਰੋਨਾਲਡੋ ਹੁਣ ਵਧੀਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਨੌਜਵਾਨਾਂ ਨਾਲ ਗੱਲ ਕਰਦਾ ਹਾਂ ਤਾਂ ਉਨ੍ਹਾਂ ਨੂੰ ਇਹੀ ਸਲਾਹ ਦਿੰਦਾ ਹਾਂ ਕਿ ਹੁਣ ਇਸ ਪਲ ਦਾ ਪੂਰਾ ਆਨੰਦ ਲਵੋ ਕਿਉਂਕਿ ਅਸੀਂ ਨਹੀਂ  ਜਾਣਦੇ ਕਿ ਕੱਲ ਕੀ ਹੋਵੇਗਾ। ਤੁਹਾਡੇ ਅਤੇ ਤੁਹਾਡੇ ਪਰਿਵਾਰ ਨਾਲ ਕੁਝ ਵੀ ਹੋ ਸਕਦਾ ਹੈ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News