ਪਾਕਿ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਵਸਤ੍ਰਾਕਰ ਨੇ ਕਿਹਾ- ਮੈਨੂੰ ਦਬਾਅ ''ਚ ਬੱਲੇਬਾਜ਼ੀ ਕਰਨਾ ਪਸੰਦ
Monday, Mar 07, 2022 - 11:31 AM (IST)
ਮਾਊਂਟ ਮਾਉਂਗਾਨੁਈ- ਪਾਕਿਸਤਾਨ ਖ਼ਿਲਾਫ਼ ਮੈਚ 'ਚ ਮੈਚ ਜੇਤੂ ਪਾਰੀ ਖੇਡਣ ਦੇ ਬਾਅਦ ਪੂਜਾ ਵਸਤ੍ਰਾਕਰ ਨੇ ਕਿਹਾ ਕਿ ਉਨ੍ਹਾਂ ਨੂੰ ਦਬਾਅ ਦੇ ਹਾਲਾਤ 'ਚ ਬੱਲੇਬਾਜ਼ੀ ਕਰਨਾ ਪਸੰਦ ਹੈ। ਪੂਜਾ ਨੇ ਅੱਗੇ ਦੱਸਿਆ ਕਿ ਪਾਕਿਸਤਾਨ ਖ਼ਿਲਾਫ਼ ਪਹਿਲੇ ਮੈਚ 'ਚ ਟੀਮ ਦੀ ਯੋਜਨਾ ਸਕੋਰ ਬੋਰਡ 'ਤੇ 200 ਦੌੜਾਂ ਲਗਾਉਣ ਦੀ ਸੀ ਜਿਸ ਨਾਲ ਸਾਡੀ ਟੀਮ ਕਾਮਯਾਬ ਹੋ ਸਕੀ।
ਇਹ ਵੀ ਪੜ੍ਹੋ : ਸ਼ੇਨ ਵਾਰਨ ਦੇ ਦਿਹਾਂਤ 'ਤੇ ਭਾਵੁਕ ਹੋਈ ਐਲਿਜ਼ਾਬੇਥ ਹਰਲੇ, ਲਿਖਿਆ- ਉਹ ਲਾਇਨਹਾਰਟ ਸੀ...
ਇਹ ਵਿਸ਼ਵ ਕੱਪ 'ਚ ਮੇਰਾ ਪਹਿਲਾ ਪਲੇਅਰ ਆਫ ਦੀ ਮੈਚ ਪੁਰਸਕਾਰ ਰਿਹਾ। ਮੈਨੂੰ ਘਰੇਲੂ ਹਾਲਾਤ 'ਚ ਵੀ ਦਬਾਅ ਦੀ ਸਥਿਤੀ 'ਚ ਬੱਲੇਬਾਜ਼ੀ ਕਰਨਾ ਪਸੰਦ ਹੈ। ਮੈਂ ਸਨੇਹ ਰਾਣਾ ਨੂੰ ਵੀ ਇਹੋ ਕਿਹਾ ਕਿ ਸਾਨੂੰ ਆਪਣੀ ਸਾਂਝੇਦਾਰੀ ਲੰਬੀ ਲੈ ਕੇ ਜਾਣੀ ਹੈ। ਬੱਲੇਬਾਜ਼ਾਂ ਨੇ ਸਾਨੂੰ ਦੱਸਿਆ ਕਿ ਵਿਕਟ ਹੌਲੀ ਹੈ। ਇਸ ਲਈ ਅਸੀਂ 200 ਦੌੜਾਂ ਤਕ ਪੁੱਜਣ ਦਾ ਟੀਚਾ ਬਣਾਇਆ। ਇਸ ਦੇ ਲਈ ਅਸੀਂ ਅਲਗ ਤਰ੍ਹਾਂ ਨਾਲ ਬੱਲੇਬਾਜ਼ੀ ਨਹੀਂ ਕੀਤੀ।
ਇਹ ਵੀ ਪੜ੍ਹੋ : IPL 2022 ਦਾ ਸ਼ਡਿਊਲ ਆਇਆ ਸਾਹਮਣੇ, ਜਾਣੋ ਕਿਹੜੀਆਂ ਟੀਮਾਂ ਦਰਮਿਆਨ ਹੋਵੇਗਾ ਪਹਿਲਾ ਮੁਕਾਬਲਾ
ਪੂਜਾ ਵਸਤ੍ਰਾਕਰ ਨੇ ਕਿਹਾ ਕਿ ਮੈਂ ਬਹੁਤ ਖ਼ੁਸ਼ ਹਾਂ। ਮੈਚ ਦੇ ਦੌਰਾਨ ਪੂਜਾ ਵਸਤ੍ਰਾਕਰ ਨੂੰ ਸੱਟ ਵੀ ਲੱਗੀ। ਆਪਣੀ ਸੱਟ 'ਤੇ ਪੂਜਾ ਨੇ ਕਿਹਾ ਕਿ ਟੀਮ ਦੇ ਫਿਜ਼ੀਓ ਨੇ ਕਿਹਾ ਕਿ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ ਤੇ ਮੈਂ ਛੇਤੀ ਹੀ ਮੈਦਾਨ 'ਤੇ ਵਾਪਸੀ ਕਰਦੇ ਹੋਏ ਦਿਖਾਈ ਦੇਵਾਂਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।