ਆਈ ਲੀਗ ’ਤੇ ਕੋਰੋਨਾ ਦਾ ਸਾਇਆ, ਘੱਟ ਤੋਂ ਘੱਟ 7 ਖਿਡਾਰੀ ਪਾਜ਼ੇਟਿਵ

Wednesday, Dec 29, 2021 - 01:30 PM (IST)

ਆਈ ਲੀਗ ’ਤੇ ਕੋਰੋਨਾ ਦਾ ਸਾਇਆ, ਘੱਟ ਤੋਂ ਘੱਟ 7 ਖਿਡਾਰੀ ਪਾਜ਼ੇਟਿਵ

ਕੋਲਕਾਤਾ (ਭਾਸ਼ਾ) : ਆਈ ਲੀਗ ਫੁੱਟਬਾਲ ਬੁੱਧਵਾਰ ਨੂੰ ਕੋਰੋਨਾ ਸੰਕ੍ਰਮਣ ਦੀ ਲਪੇਟ ਵਿਚ ਆ ਗਿਆ, ਜਦੋਂ ਵੱਖ-ਵੱਖ ਟੀਮਾਂ ਦੇ ਕਈ ਖਿਡਾਰੀ ਬਾਇਓ ਬਬਲ ਵਿਚ ਰਹਿਣ ਅਤੇ ਖੇਡਣ ਦੇ ਬਾਵਜੂਦ ਪਾਜ਼ੇਟਿਵ ਪਾਏ ਗਏ। ਸਮਝਿਆ ਜਾਂਦਾ ਹੈ ਕਿ 10 ਤੋਂ ਵੱਧ ਲੋਕ ਸੰਕ੍ਰਮਿਤ ਪਾਏ ਗਏ ਹਨ, ਜਿਨ੍ਹਾਂ ਵਿਚ ਘੱਟ ਤੋਂ ਘੱਟ 7 ਖਿਡਾਰੀ ਹਨ।

ਰੀਅਲ ਕਸ਼ਮੀਰ ਐੱਫ.ਸੀ. ਦੇੇ 5, ਮੁਹੰਮਦ ਸਪੋਰਟਿੰਗ ਅਤੇ ਸ਼੍ਰੀਨਿਧੀ ਡੈੱਕਨ ਐੱਫ.ਸੀ. ਦਾ ਇਕ-ਇਕ ਖਿਡਾਰੀ ਮੰਗਲਵਾਰ ਨੂੰ ਹੋਈ ਜਾਂਚ ਵਿਚ ਪਾਜ਼ੇਟਿਵ ਪਾਇਆ ਗਿਆ ਹੈ। ਲੀਗ ਦੇ ਇਕ ਸੂਤਰ ਨੇ ਦੱਸਿਆ, ‘ਰੀਅਲ ਕਸ਼ਮੀਰ ਦੇ 5 ਖਿਡਾਰੀ ਅਤੇ 3 ਅਧਿਕਾਰੀ ਅਤੇ ਮੁਹੰਮਦ ਸਪੋਰਟਿੰਗ ਅਤੇ ਸ਼੍ਰੀਨਿਧੀ ਡੈੱਕਨ ਐੱਫ.ਸੀ. ਦਾ ਇਕ-ਇਕ ਖਿਡਾਰੀ ਪਾਜ਼ੇਟਿਵ ਪਾਇਆ ਗਿਆ ਹੈ।’ ਲੀਗ ਦੀ ਐਮਰਜੈਂਸੀ ਬੈਠਕ ਅੱਜ ਸ਼ਾਮ 4 ਵਜੇ ਸੱਦੀ ਗਈ ਹੈ ਤਾਂ ਕਿ ਇਸ ਨੂੰ ਜਾਰੀ ਰੱਖਣ ਜਾਂ ਰੱਦ ਕਰਨ ’ਤੇ ਫ਼ੈਸਲਾ ਲਿਆ ਜਾ ਸਕੇ।
 


author

cherry

Content Editor

Related News