ਮੈਨੂੰ ਆਪਣੇ ਸੰਨਿਆਸ ਲੈਣ ਦੇ ਫ਼ੈਸਲੇ ਦਾ ਕੋਈ ਦੁਖ ਨਹੀਂ : ਐਸ਼ਲੇ ਬਾਰਟੀ
Friday, Mar 25, 2022 - 10:44 AM (IST)
ਸਪੋਰਟਸ ਡੈਸਕ- ਪੇਸ਼ੇਵਰ ਟੈਨਿਸ ਤੋਂ ਸੰਨਿਆਸ ਦਾ ਐਲਾਨ ਕਰਨ ਤੋਂ ਬਾਅਦ ਐਸ਼ਲੇ ਬਾਰਟੀ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਉਨ੍ਹਾਂ ਨੂੰ ਆਪਣੇ ਫ਼ੈਸਲੇ 'ਤੇ ਯਕੀਨੀ ਤੌਰ 'ਤੇ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਹੈ। ਦੁਨੀਆ ਦੀ ਨੰਬਰ ਇਕ ਖਿਡਾਰਨ ਬਾਰਟੀ ਨੇ ਬੁੱਧਵਾਰ ਨੂੰ 25 ਸਾਲ ਦੀ ਉਮਰ ਵਿਚ ਟੈਨਿਸ ਤੋਂ ਸੰਨਿਆਸ ਦਾ ਐਲਾਨ ਕਰ ਕੇ ਟੈਨਿਸ ਜਗਤ ਨੂੰ ਹੈਰਾਨ ਕਰ ਦਿੱਤਾ ਸੀ।
ਇਹ ਵੀ ਪੜ੍ਹੋ : IPL 'ਤੇ ਅੱਤਵਾਦੀ ਹਮਲੇ ਦੀ ਖ਼ਬਰ ! ਮਹਾਰਾਸ਼ਟਰ ਸਰਕਾਰ ਦੇ ਗ੍ਰਹਿ ਮੰਤਰੀ ਨੇ ਦਿੱਤਾ ਇਹ ਬਿਆਨ
ਬਾਰਟੀ ਨੇ ਪਿਛਲੇ ਦਿਨੀਂ ਆਸਟ੍ਰੇਲੀਅਨ ਓਪਨ ਦਾ ਖ਼ਿਤਾਬ ਜਿੱਤਿਆ ਸੀ। ਉਨ੍ਹਾਂ ਨੇ ਪਿਛਲੇ ਸਾਲ ਵਿੰਬਲਡਨ ਵੀ ਜਿੱਤਿਆ ਸੀ। ਬਾਰਟੀ ਨੇ ਇਸ ਸਾਲ ਆਸਟ੍ਰੇਲੀਅਨ ਓਪਨ ਤੋਂ ਬਾਅਦ ਕੋਈ ਟੂਰਨਾਮੈਂਟ ਨਹੀਂ ਖੇਡਿਆ ਹੈ। 25 ਸਾਲਾ ਬਾਰਟੀ ਨੇ ਕਿਹਾ ਕਿ ਮੈਂ ਬਸ ਇੰਨਾ ਜਾਣਦੀ ਹਾਂ ਕਿ ਇਹ ਸੰਨਿਆਸ ਲੈਣ ਦਾ ਸਹੀ ਸਮਾਂ ਹੈ। ਮੈਂ ਇਸ ਖੇਡ ਵਿਚ ਉਹ ਸਭ ਕੁਝ ਹਾਸਲ ਕੀਤਾ ਜੋ ਮੈਂ ਕਰ ਸਕਦੀ ਸੀ। ਮੈਨੂੰ ਸੰਨਿਆਸ ਲੈਣ 'ਤੇ ਕੋਈ ਦੁੱਖ ਨਹੀਂ ਹੈ। ਇਸ ਆਸਟ੍ਰੇਲੀਆਈ ਖਿਡਾਰਨ ਨੇ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਦਾ ਖ਼ੁਲਾਸਾ ਕੀਤੇ ਬਿਨਾਂ ਕਿਹਾ ਕਿ ਮੈਂ ਇਕ ਖਿਡਾਰੀ ਨਹੀਂ ਬਲਕਿ ਇਕ ਵਿਅਕਤੀ ਵਜੋਂ ਆਪਣੇ ਜੀਵਨ ਦਾ ਅਗਲਾ ਅਧਿਆਏ ਸ਼ੁਰੂ ਕਰਨ ਨੂੰ ਲੈ ਕੇ ਰੋਮਾਂਚਤ ਹਾਂ।
ਇਹ ਵੀ ਪੜ੍ਹੋ : ਮਿਸ ਯੂਨੀਵਰਸ Andrea Martinez ਨੂੰ ਡੇਟ ਕਰ ਰਹੇ ਫੁੱਟਬਾਲਰ ਕੇਪਾ, ਦੇਖੋ ਗਲੈਮਰਸ ਤਸਵੀਰਾਂ
ਤਿੰਨ ਵਾਰ ਦੀ ਗਰੈਂਡ ਸਲੈਮ ਸਿੰਗਲਜ਼ ਜੇਤੂ ਨੇ ਸੰਕੇਤ ਦਿੱਤਾ ਕਿ ਉਹ ਸਮਾਜ ਤੇ ਖ਼ਾਸ ਤੌਰ 'ਤੇ ਹੋਰ ਸਵਦੇਸ਼ੀ ਆਸਟ੍ਰੇਲੀਆਈ ਲੋਕਾਂ ਨੂੰ ਸੇਵਾ ਦੇਣ ਵਿਚ ਵੱਧ ਦਿਲਚਸਪੀ ਰੱਖੇਗੀ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਇਕ ਟੀਚਾ ਤੇ ਮੇਰਾ ਸੁਫ਼ਨਾ ਹੈ। ਜਿਸ ਖੇਡ ਨੇ ਮੈਨੂੰ ਇੰਨਾ ਕੁਝ ਦਿੱਤਾ ਹੈ, ਉਸ ਨੂੰ ਵਾਪਸ ਦੇਣ ਵਿਚ ਸਮਰੱਥ ਹੋਣਾ ਚਾਹੀਦਾ ਹੈ। ਜ਼ਾਹਰ ਹੈ ਕਿ ਨੌਜਵਾਨ ਕੁੜੀਆਂ ਤੇ ਜੂਨੀਅਰ ਇਕ ਅਜਿਹਾ ਖੇਤਰ ਹੈ ਜਿਸ ਵਿਚ ਮੈਨੂੰ ਅਸਲ ਵਿਚ ਦਿਲਚਸਪੀ ਹੈ। ਮੈਂ ਉਮੀਦ ਕਰ ਰਹੀ ਹਾਂ ਕਿ ਮੈਂ ਕਿਸੇ ਤਰ੍ਹਾਂ ਯੋਗਦਾਨ ਦੇ ਸਕਾਂਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।