ਕੋਲਕਾਤਾ ਨੂੰ ਜਿੱਤ ਦਿਵਾ ਕੇ ਬੋਲੇ ਰਿੰਕੂ ਸਿੰਘ- 5 ਸਾਲ ਤੋਂ ਇਸ ਮੌਕੇ ਦਾ ਇੰਤਜ਼ਾਰ ਕਰ ਰਿਹਾ ਸੀ

05/03/2022 1:34:09 PM

ਮੁੰਬਈ- ਰਾਜਸਥਾਨ ਰਾਇਲਜ਼ ਦੇ ਖ਼ਿਲਾਫ਼ 23 ਗੇਂਦ 'ਚ 42 ਦੌੜਾਂ ਦੀ ਅਜੇਤੂ ਪਾਰੀ ਖੇਡ ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਵਿਕਟਾਂ ਨਾਲ ਜਿੱਤ ਦਿਵਾਉਣ ਵਾਲੇ ਖੱਬੇ ਹੱਥ ਦੇ ਬੱਲੇਬਾਜ਼ ਰਿੰਕੂ ਸਿੰਘ ਨੇ ਕਿਹਾ ਕਿ ਉਹ ਪੰਜ ਸਾਲਾਂ ਤੋਂ ਅਜਿਹੇ ਮੌਕੇ ਦਾ ਇੰਤਜ਼ਾਰ ਕਰ ਰਹੇ ਸਨ। ਕੇ. ਕੇ. ਆਰ. ਨੇ ਜਿੱਤ ਲਈ ਮਿਲੇ 153 ਦੌੜਾਂ ਦੇ ਟੀਚੇ ਨੂੰ 19.1 ਓਵਰ 'ਚ ਤਿੰਨ ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ।

ਇਹ ਵੀ ਪੜ੍ਹੋ : 66 ਸਾਲਾ ਸਾਬਕਾ ਭਾਰਤੀ ਕ੍ਰਿਕਟਰ ਮੁੜ ਬਣਿਆ ਲਾੜਾ, 28 ਸਾਲ ਛੋਟੀ ਕੁੜੀ ਨਾਲ ਰਚਾਇਆ ਵਿਆਹ

ਮੈਨ ਆਫ਼ ਦਿ ਮੈਚ ਰਿੰਕੂ ਨੇ ਪੁਰਸਕਾਰ ਸਮਾਗਮ 'ਚ ਕਿਹਾ, 'ਅਲੀਗੜ੍ਹ ਤੋਂ ਕਈ ਖਿਡਾਰੀਆਂ ਨੇ ਰਣਜੀ ਟਰਾਫ਼ੀ ਖੇਡੀਆਂ ਹਨ ਪਰ ਆਈ. ਪੀ. ਐੱਲ. ਮੈਚ ਖੇਡਣ ਵਾਲਾ ਪਹਿਲਾ ਖਿਡਾਰੀ ਹਾਂ। ਇਹ (ਆਈ. ਪੀ. ਐੱਲ.) ਦੂਜੇ ਘਰੇਲੂ ਟੂਰਨਾਮੈਂਟਾਂ ਤੋਂ ਕਾਫ਼ੀ ਵੱਖ ਹੈ। ਵੱਡਾ ਟੂਰਨਾਮੈਂਟ ਹੈ ਤਾਂ ਕਾਫ਼ੀ ਦਬਾਅ ਹੁੰਦਾ ਹੈ।' ਉਨ੍ਹਾਂ ਕਿਹਾ, 'ਮੈਂ ਪੰਜ ਸਾਲ ਤੋਂ ਅਜਿਹੇ ਮੌਕੇ ਦਾ ਇੰਤਜ਼ਾਰ ਕਰ ਰਿਹਾ ਸੀ, ਪਰ ਰੈਗੁਲਰ ਮੌਕੇ ਨਹੀਂ ਮਿਲ ਰਹੇ ਸਨ। ਘਰੇਲੂ ਟੂਰਨਾਮੈਂਟ 'ਚ ਕਾਫੀ ਦੌੜਾਂ ਬਣਾਈਆਂ। ਇਸ ਲਈ ਚੰਗਾ ਕਰਨ ਦਾ ਆਤਮਵਿਸ਼ਵਾਸ ਸੀ।' ਨਿਤੀਸ਼ ਰਾਣਾ ਦੇ ਨਾਲ ਸ਼ਾਨਦਾਰ ਸਾਂਝੇਦਾਰੀ ਦੇ ਬਾਰੇ 'ਚ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ, 'ਅਸੀਂ ਬਸ ਇਹੋ ਗੱਲ ਕਰ ਰਹੇ ਸੀ ਕਿ ਮੈਚ ਨੂੰ ਅਖ਼ੀਰ ਤਕ ਲੈ ਕੇ ਜਾਣਾ ਹੈ।

ਇਹ ਵੀ ਪੜ੍ਹੋ : UEFA ਨੇ ਰੂਸੀ ਫੁੱਟਬਾਲ ਟੀਮਾਂ 'ਤੇ ਲਗਾਈ ਪਾਬੰਦੀ

ਲਗਾਤਾਰ ਪੰਜ ਹਾਰ ਦੇ ਬਾਅਦ ਜਿੱਤ ਦਾ ਸਵਾਦ ਚੱਖਣ ਵਾਲੇ ਕੇ. ਕੇ. ਆਰ. ਦੇ ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ ਕਿ ਮੈਚ ਦੀ ਸ਼ੁਰੂਆਤ ਤੋਂ ਹੀ ਉਨ੍ਹਾਂ ਦੇ ਖਿਡਾਰੀਆਂ ਨੇ ਦਬਦਬੇ ਵਾਲਾ ਪ੍ਰਦਰਸ਼ਨ ਕੀਤਾ। ਰਿੰਕੂ ਦੇ ਬਾਰੇ ਗੱਲ ਕਰਦੇ ਹੋਏ ਅਈਅਰ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਰਿੰਕੂ ਆਪਣਾ ਦੂਜਾ ਜਾਂ ਤੀਜਾ ਮੈਚ ਖੇਡ ਰਿਹਾ ਹੈ, ਉਹ ਸ਼ਾਨਦਾਰ ਹੈ। ਉਹ ਭਵਿੱਖ 'ਚ ਫ੍ਰੈਂਚਾਈਜ਼ੀ ਲਈ ਵੱਡੀ ਦੌਲਤ ਵਾਂਗ ਹੈ। ਜਿਸ ਤਰ੍ਹਾਂ ਨਾਲ ਉਹ ਆਪਣੀ ਸ਼ੁਰੂਆਤ ਕਰਦਾ ਹੈ, ਉਹ ਇਕ ਨਵੇਂ ਖਿਡਾਰੀ ਦੀ ਤਰ੍ਹਾਂ ਨਹੀਂ ਦਿਸਦਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News